Breaking News
Home / ਪੰਥਕ ਖਬਰਾਂ / ਢੱਡਰੀਆਂ ਵਾਲਾ ਕਹਿੰਦਾ ਕੁਦਰਤ ਨਿਯਮ ਨਹੀਂ ਬਦਲਦਾ : ਸੱਚ ਕਿ ਝੂਠ ?

ਢੱਡਰੀਆਂ ਵਾਲਾ ਕਹਿੰਦਾ ਕੁਦਰਤ ਨਿਯਮ ਨਹੀਂ ਬਦਲਦਾ : ਸੱਚ ਕਿ ਝੂਠ ?

ਗੁਰਬਾਣੀ ‘ਚ ਕਈ ਪ੍ਰਮਾਣ ਕਿ ਨਿਯਮ ਅਟਲ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਭਗਤ ਨਾਮਦੇਵ ਜੀ ਤੇ ਭਗਤ ਕਬੀਰ ਜੀ ਦੀਆਂ ਸਾਖੀਆਂ ਨੂੰ ਵਿਚਾਰ ਦੇ ਹਾਂ।
ਰਣਜੀਤ ਸਿੰਘ ਢੱਡਰੀਆਂ ਵਾਲਾ ਗੁਰਬਾਣੀ ਦੇ ਅੰਤਰੀਵ ਭਾਵਾਂ ਨੂੰ ਦਰ ਕਿਨਾਰ ਕਰਦਿਆਂ ਮਨਘੜਤ ਅਰਥ ਕਰ ਕੇ ਪੰਥ ਅਤੇ ਸੰਗਤ ਨੂੰ ਦਗ਼ਾ ਦੇ ਰਿਹਾ ਹੈ। ਸਿੱਖੀ ਸਿਧਾਂਤ ਨੂੰ ਬ੍ਰਾਹਮਣਵਾਦੀ ਜਾਂ ਅੰਧ ਵਿਸ਼ਵਾਸ ਦਾ ਲੇਬਰ ਲਾ ਕੇ ਸਿੱਖੀ ਸ਼ਰਧਾ, ਧਾਰਮਿਕ ਵਿਸ਼ਵਾਸ ਨੂੰ ਮਲਿਆ ਮੇਟ ਅਤੇ ਇਤਿਹਾਸ ਨੂੰ ਗੰਧਲਾ ਕਰਦਿਆਂ ਸਿੱਖੀ ਨੂੰ ਹੀ ਖੋਰਾ ਲਾ ਰਿਹਾ ਹੈ।
ਸੁਧ ਨਾਸਤਿਕਤਾ ਦਾ ਪ੍ਰਚਾਰਕ ਬਣ ਰੂਹਾਨੀਅਤ ਦੀ ਥਾਂ ਸੰਗਤ ਨੂੰ ਪਦਾਰਥਵਾਦ ਵਲ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਗੁਰਬਾਣੀ ਦੇ ਮੂਲ ਸਿਧਾਂਤ ” ਮੂਲ ਮੰਤਰ ” ਦੇ ਰੱਬੀ ਗੁਣਾਂ ਦੀ ਥਾਂ ਪਰਮਾਤਮਾ ਨੂੰ ਸਿਰਫ ਇਕ ਕੁਦਰਤੀ ਨਿਯਮਾਵਲੀ ਦਸ ਰਿਹਾ ਹੈ। ਕਿ ਨਿਯਮਾਂ ਨੂੰ ਫਾਲੋ ਕਰਨਾ ਹੀ ਨਾਮ ਜਪਣਾ ਹੈ।ਉਸ ਦਾ ਦਾਅਵਾ ਹੈ ਕਿ ਅਜ ਦੇ ਸਿੱਖ ਧਰਮ ਦਾ ਢਾਂਚਾ ਮੰਦਰਾਂ ਦੀ ਕਾਪੀ ਹੈ। ਰੱਬ ਆਪਣਾ ਨਿਯਮ ਕਿਸੇ ਕਾਰਨ ਵੀ ਨਹੀਂ ਬਦਲਦਾ ।ਉਸ ਨੇ ਕਿਹਾ ਕਿ ਸਿੱਖੀ ਦਾ ਮੌਜੂਦਾ ਧਾਰਮਿਕ ਵਰਤਾਰਾ ਇਕ ਦੁਖਾਂਤ ਹੈ। ਕਿ ਸਾਡਾ ਰਾਹ ਤਾਂ ਗੁਰੂ ਨਾਨਕ ਤੇ ਭਗਤ ਕਬੀਰ ਜੀ ਵਾਲਾ ਹੈ। ਰੱਬ ਜੋ ਸਿਰਜਿਆ ਗਿਆ ਉਹ ਪੁਜਾਰੀ ਵਾਲਾ ਅਤੇ ਬ੍ਰਾਹਮਣਾਂ ਵਾਲਾ ਹੈ। ਜੋ ਉਸ ਦੇ ਗੁਣ ਗਾਉਦਾ ਹੈ Àਸ ‘ਤੇ ਮਿਹਰ ਕਰਦਾ ਹੈ। ਰੱਬ ਦੇ ਅਜਿਹੇ ਸੰਕਲਪ ਨੂੰ ਉਹ ਗਲਤ ਠਹਿਰਾਉਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਿਆ ਪਰ ਉਸ ਦਾ ਖਾਮਿਆਜਾ ਭੁਗਤਣਾ ਪਿਆ ਤੇ ਅਜ ਵੀ ਭੁਗਤ ਰਿਹਾ ਹੈ। ਉਹ ਸਵਾਲ ਚੁਕਦਾ ਹੈ ਕਿ ਕੀ ਗੁਰਮਤਿ ਨੂੰ ਸਮਝਣ ਵਾਲਾ ਇਹ ਸਮਝ ਦਾ ਹੈ ਕਿ ਰੱਬ ਕਿਸੇ ਲਈ ਆਪਣਾ ਨਿਯਮ ਬਦਲ ਲੈਦਾ ਹੈ। ਉਹ ਜਵਾਬ ਦਿੰਦਾ Âੈ ਕਿ ਰੱਬ ਆਪਣਾ ਨਿਯਮ ਕਦੀ ਕਿਸੇ ਲਈ ਨਹੀਂ ਬਦਲਦਾ। ਨਿਯਮ ਅਟਲ ਹੈ।ਵਿਚਾਰ ਕਰਕੇ ਦੇਖੋਂ ਤਾਂ : ਨਿਯਮ ਬਣਾਉਣ ਵਾਲਾ ਚੇਤਨ ਸ਼ਕਤੀ ਦਾ ਮਾਲਕ ਹੁੰਦਾ ਹੈ। ਕੋਈ ਵੀ ਨਿਯਮ ਆਪਣੇ ਆਪ ਨਹੀਂ ਬਣਦਾ। ਨਿਯਮ ਬਣਾਇਆ ਜਾਂਦਾ ਹੈ। ਬਾਣੀ ਕਹਿ ਰਹੀ ਹੈ ਕਿ ਬ੍ਰਹਮ ” ਸੈਭੰ” ਭਾਵ ਆਪ ਪ੍ਰਕਾਸ਼ਮਾਨ ਹੈ। ਕਿਸੇ ਵਲੋਂ ਬਣਾਇਆ ਹੋਇਆ ਨਹੀਂ।

ਥਾਪਿਆ ਨ ਜਾਇ ਕੀਤਾ ਨ ਹੋਇ।। ਆਪੇ ਆਪ ਨਿਰੰਜਨੁ ਸੋਈ।। ( ਜਪਜੀ ਸਾਹਿਬ) ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ ।।

ਢੱਡਰੀ : ਕੁਦਰਤ ਭਾਵ ਰੱਬ ਨਿਯਮ ਨਹੀਂ ਬਦਲ ਦਾ ।
ਜਵਾਬ : ਪਰ ਇਥੇ ਪ੍ਰਮਾਤਮਾ ਦੀ ਮਰਜੀ ਹੋਵੇ ਸਭ ਨਿਯਮ ਬਦਲ ਜਾਂਦੇ ਹਨ। ਗੁਰਬਾਣੀ ਇਸ ਗਲ ਦੀ ਗਵਾਹ ਹੈ। ਢੱਡਰੀਆਂ ਵਾਲਾ ਕਹਿੰਦਾ ਰੱਬ/ਕੁਦਰਤ ਨਿਯਮ ਨਹੀਂ ਬਦਲਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਨੇਕਾਂ ਪ੍ਰਮਾਣ ਹਨ ਕਿ ਪ੍ਰਭੂ ਭਗਤਾਂ ਲਈ ਨਿਯਮ ਦੀ ਪ੍ਰਵਾਹ ਨਹੀਂ ਕਰਦਾ । ਭਗਤ ਨਾਮ ਦੇਵ ਜੀ ਅਤੇ ਭਗਤ ਕਬੀਰ ਜੀ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਦਰਜ ਹਨ ਕਈ ਸਾਖੀਆਂ।

ਭਗਤ ਨਾਮਦੇਵ ਜੀ ਲਈ ਪ੍ਰਮਾਤਮਾ ਨੇ ਮਹਾਰਾਸ਼ਟਰ ਦੇ ਔਂਡਾ ਨਾਗਨਾਥ ਦੇ ਵਿਸ਼ਾਲ ਮੰਦਰ ਨੂੰ ਫੇਰ ਕੇ ਰਖਦਿਆਂ ਕੁਦਰਤੀ ਨਿਯਮ ਨੂੰ ਬਦਲ ਦਿਤਾ। ਇਹ ਕਹਾਣੀ ਬਹੁਤ ਪ੍ਰਚਲਿਤ ਹੈ, ਜਿਥੇ ਭਗਤ ਜੀ ਨੂੰ ਮੰਦਰ ‘ਚੋ ਬਾਹ ਪਕੜ ਕੇ ਉਠਾ ਦਿਤਾ ਗਿਆ ਤਾਂ ਆਪ ਜੀ ਮੰਦਰ ਦੇ ਪਿਛਲੇ ਪਾਸੇ ਜਾ ਬੈਠੇ ਅਤੇ ਧਿਆਨ ਪ੍ਰਭੂ ਭਗਤੀ ਵਿਚ ਲੀਨ ਹੋ ਬੇਨਤੀ ਕੀਤੀ ਤਾਂ ਪ੍ਰਭੂ ਵਲੋਂ ਆਪਣੇ ਭਗਤ ਨਾਮਦੇਵ ਜੀ ਲਈ ਨਾਗਨਾਥ ਦੇ ਮੰਦਰ ਦਾ ਦੁਆਰ ਫੇਰਨਾ ਕੀਤਾ।

ਭਗਤ ਨਾਮਦੇਉ ਜੀ ਆਪਣੀ ਬਾਣੀ ‘ਚ ਫਰਮਾਨ ਕਰਦੇ ਹਨ :
ਜਿਉ ਜਿਉ ਨਾਮਾ ਹਰਿ ਗੁਣ ਉਚਰੈ ।। ਭਗਤ ਜਨਾਂ ਕਉ ਦੇਹੁਰਾ ਫਿਰੈ ।।

ਇਸ ਪ੍ਰਸੰਗ ਪ੍ਰਤੀ ਗੁਰੂ ਰਾਮਦਾਸ ਜੀ ਨੇ ਵੀ ਸ਼ਾਹਦੀ ਭਰੀ ਹੈ :ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ ।।(ਅੰਗ -੪੫੧)
ਪੂਰਾ ਸਬਦ –ਹਸਤ ਖੇਲਤ ਤੇਰੇ ਦੇਹੁਰੇ ਆਇਆ ।। ਭਗਤਿ ਕਰਤ ਨਾਮਾ ਪਕਰਿ ਉਠਾਇਆ ।।੧।। ਹੀਨੜੀ ਜਾਤਿ ਮੇਰੀ ਜਾਦਿਮ ਰਾਇਆ ।। ਛੀਪੇ ਕੇ ਜਨਮਿ ਕਾਹੇ ਕਉ ਆਇਆ ।।੧।। ਰਹਾਉ ।। ਲੈ ਕਮਲੀ ਚਲਿਓ ਪਲਟਾਇ ।। ਦੇਹੁਰੈ ਪਾਛੈ ਬੈਠਾ ਜਾਇ ।।੨।। ਜਿਉ ਜਿਉ ਨਾਮਾ ਹਰਿ ਗੁਣ ਉਚਰੈ ।। ਭਗਤ ਜਨਾਂ ਕਉ ਦੇਹੁਰਾ ਫਿਰੈ ।।੩।।੬।। ( ਅੰਗ – ੧੧੬੪)(੨) ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰਲਾ।। (ਅੰਗ – ੧੨੯੨)ਇਸੇ ਤਰਾਂ ਭਗਤ ਨਾਮਦੇਵ ਜੀ ਨੂੰ ਸੰਕਟ ਵਿਚੋਂ ਕਢਣ ਲਈ ਪ੍ਰਭੂ ਵਲੋਂ ਸਲੇਮ ਬਾਦਸ਼ਾਹ ਦੀ ਮਰੀ ਹੋਈ ਗਾਂ ਜਿਉਦੀ ਕੀਤੀ ਗਈ। ਬਾਦਸ਼ਾਹ ਨੇ ਭਗਤ ਨਾਮਦੇਵ ਜੀ ਨੂੰ ਮਰੀ ਹੋਈ ਗਾਂ ਜਿਉਦੀ ਕਰ ਦੇਣ ਜਾਂ ਫਿਰ ਮਰਨ ਲਈ ਤਿਆਰ ਰਹਿਣ ਲਈ ਕਿਹਾ ਸੀ।ਜਿਸ ਬਾਬਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਜਿਕਰ ਆਉਦਾ ਹੈ।ਬਿਸਮਿਲਿ ਗਊ ਦੇਹੁ ਜੀਵਾਇ ।।ਨਾਤਰੁ ਗਰਦਨਿ ਮਾਰਉ ਠਾਂਇ ।।—–( ਅੰਗ- ੧੧੬੫)

ਪੂਰਾ ਪਾਠ ਇਸ ਤਰਾਂ ਹੈ। —ਭੈਰਉ ਨਾਮਦੇਉ ਜੀਉ ਘਰੁ ੨
ਸੁਲਤਾਨੁ ਪੂਛੈ ਸੁਨੁ ਬੇ ਨਾਮਾ ।। ਦੇਖਉ ਰਾਮ ਤੁਮਵਾਰੇ ਕਾਮਾ ।।੧।। ਨਾਮਾ ਸੁਲਤਾਨੇ ਬਾਧਿਲਾ ।। ਦੇਖਉ ਤੇਰਾ ਹਰਿ ਬੀਠੁਲਾ ।।੧।। ਰਹਾਉ ।। ਬਿਸਮਿਲਿ ਗਊ ਦੇਹੁ ਜੀਵਾਇ ।। ਨਾਤਰੁ ਗਰਦਨਿ ਮਾਰਉ ਠਾਂਇ ।।੨।। ਬਾਦਿਸਾਹ ਐਸੀ ਕਿਉ ਹੋਇ ।। ਬਿਸਮਿਲਿ ਕੀਆ ਨ ਜੀਵੈ ਕੋਇ ।।੩।। ਮੇਰਾ ਕੀਆ ਕਛੂ ਨ ਹੋਇ ।। ਕਰਿ ਹੈ ਰਾਮੁ ਹੋਇ ਹੈ ਸੋਇ ।।੪।। ਬਾਦਿਸਾਹੁ ਚੜਿਵਓ ਅਹੰਕਾਰਿ ।। ਗਜ ਹਸਤੀ ਦੀਨੋ ਚਮਕਾਰਿ ।।੫।। ਰੁਦਨੁ ਕਰੈ ਨਾਮੇ ਕੀ ਮਾਇ ।। ਛੋਡਿ ਰਾਮੁ ਕੀ ਨ ਭਜਹਿ ਖੁਦਾਇ ।।੬।। ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ ।। ਪਿੰਡੁ ਪੜੈ ਤਉ ਹਰਿ ਗੁਨ ਗਾਇ ।।੭।। ਕਰੈ ਗਜਿੰਦੁ ਸੁੰਡ ਕੀ ਚੋਟ ।। ਨਾਮਾ ਉਬਰੈ ਹਰਿ ਕੀ ਓਟ ।।੮।। ਕਾਜੀ ਮੁਲਾਂ ਕਰਹਿ ਸਲਾਮੁ ।। ਇਨਿ ਹਿੰਦੂ ਮੇਰਾ ਮਲਿਆ ਮਾਨੁ ।।੯।। ਬਾਦਿਸਾਹ ਬੇਨਤੀ ਸੁਨੇਹੁ ।। ਨਾਮੇ ਸਰ ਭਰਿ ਸੋਨਾ ਲੇਹੁ ।।੧੦।। ਮਾਲੁ ਲੇਉ ਤਉ ਦੋਜਕਿ ਪਰਉ ।। ਦੀਨੁ ਛੋਡਿ ਦੁਨੀਆ ਕਉ ਭਰਉ ।।੧੧।। ਪਾਵਹੁ ਬੇੜੀ ਹਾਥਹੁ ਤਾਲ ।। ਨਾਮਾ ਗਾਵੈ ਗੁਨ ਗੋਪਾਲ ।।੧੨।। ਗੰਗ ਜਮੁਨ ਜਉ ਉਲਟੀ ਬਹੈ ।। ਤਉ ਨਾਮਾ ਹਰਿ ਕਰਤਾ ਰਹੈ ।।੧੩।। ਸਾਤ ਘੜੀ ਜਬ ਬੀਤੀ ਸੁਣੀ ।। ਅਜਹੁ ਨ ਆਇਓ ਤ੍ਰਿਭਵਣ ਧਣੀ ।।੧੪।। ਪਾਖੰਤਣ ਬਾਜ ਬਜਾਇਲਾ ।। ਗਰੁੜ ਚੜਵੇ ਗੋਬਿੰਦ ਆਇਲਾ ।।੧੫।। ਅਪਨੇ ਭਗਤ ਪਰਿ ਕੀ ਪ੍ਰਤਿਪਾਲ ।। ਗਰੁੜ ਚੜਵੇ ਆਏ ਗੋਪਾਲ ।।੧੬।। ਕਹਹਿ ਤ ਧਰਣਿ ਇਕੋਡੀ ਕਰਉ ।। ਕਹਹਿ ਤ ਲੇ ਕਰਿ ਊਪਰਿ ਧਰਉ ।।੧੭।। ਕਹਹਿ ਤ ਮੁਈ ਗਊ ਦੇਉ ਜੀਆਇ ।। ਸਭੁ ਕੋਈ ਦੇਖੈ ਪਤੀਆਇ ।।੧੮।। ਨਾਮਾ ਪ੍ਰਣਵੈ ਸੇਲ ਮਸੇਲ ।। ਗਊ ਦੁਹਾਈ ਬਛਰਾ ਮੇਲਿ ।।੧੯।। ਦੂਧਹਿ ਦੁਹਿ ਜਬ ਮਟੁਕੀ ਭਰੀ ।। ਲੇ ਬਾਦਿਸਾਹ ਕੇ ਆਗੇ ਧਰੀ ।।੨੦।। ਬਾਦਿਸਾਹੁ ਮਹਲ ਮਹਿ ਜਾਇ ।। ਅਉਘਟ ਕੀ ਘਟ ਲਾਗੀ ਆਇ ।।੨੧।। ਕਾਜੀ ਮੁਲਾਂ ਬਿਨਤੀ ਫੁਰਮਾਇ ।। ਬਖਸੀ ਹਿੰਦੂ ਮੈ ਤੇਰੀ ਗਾਇ ।। ੨੨।। ਨਾਮਾ ਕਹੈ ਸੁਨਹੁ ਬਾਦਿਸਾਹ ।। ਇਹੁ ਕਿਛੁ ਪਤੀਆ ਮੁਝੈ ਦਿਖਾਇ ।।੨੩।। ਇਸ ਪਤੀਆ ਕਾ ਇਹੈ ਪਰਵਾਨੁ ।। ਸਾਚਿ ਸੀਲਿ ਚਾਲਹੁ ਸੁਲਿਤਾਨ ।।੨੪।। ਨਾਮਦੇਉ ਸਭ ਰਹਿਆ ਸਮਾਇ ।। ਮਿਲਿ ਹਿੰਦੂ ਸਭ ਨਾਮੇ ਪਹਿ ਜਾਹਿ ।।੨੫।। ਜਉ ਅਬ ਕੀ ਬਾਰ ਨ ਜੀਵੈ ਗਾਇ ।। ਤ ਨਾਮਦੇਵ ਕਾ ਪਤੀਆ ਜਾਇ ।।੨੬।। ਨਾਮੇ ਕੀ ਕੀਰਤਿ ਰਹੀ ਸੰਸਾਰਿ ।। ਭਗਤ ਜਨਾਂ ਲੇ ਉਧਰਿਆ ਪਾਰਿ ।।੨੭।। ਸਗਲ ਕਲੇਸ ਨਿੰਦਕ ਭਇਆ ਖੇਦੁ ।। ਨਾਮੇ ਨਾਰਾਇਨ ਨਾਹੀ ਭੇਦੁ ।।੨੮।।੧।।੧੦।।( ਅੰਗ- ੧੧੬੫)

ਭਗਤ ਕਬੀਰ ਜੀ ਬਾਬਤ—ਇਸੇ ਪ੍ਰਕਾਰ ਜਦ ਭਗਤ ਕਬੀਰ ਜੀ ਨੂੰ ਬਾਦਸ਼ਾਹ ਸਿਕੰਦਰ ਲੋਧੀ ਨੇ ਇਕ ਵਾਰ ਕਪੜਿਆਂ ਤੋਂ ਬਾਹਰ ਹੋ ਕੇ ਇਹ ਹੁਕਮ ਚਾੜਿਆ ਕਿ ਭਗਤ ਕਬੀਰ ਜੀ ਨੂੰ ਸੰਗਲਾਂ ਨਾਲ ਬੰਨ ਕੇ ਗੰਗਾ ਦੇ ਡੂਘੇ ਪਾਣੀਆਂ ਵਿਚ ਡੋਬ ਕੇ ਮਾਰਿਅ ਜਾਵੇ।” ਇੰਜ ਹੀ ਕੀਤਾ ਗਿਆ ਪਰ ਹੋਇਆ ਕੀ ਪ੍ਰਭੂ ਨੇ ਗੰਗਾ ਵਿਚ ਬੰਨ ਕੇ ਸੁਟੇ ਗਏ ਭਗਤ ਕਬੀਰ ਜੀ ਦੀ ਫੁਲਾਂ ਵਾਂਗ ਰਖਿਆ ਕੀਤੀ। ਕੀ ਦੇਖਦੇ ਹਨ ਕਿ ਨਾਮ ਸਿਮਰਨ ਵਿਚ ਲੀਨ ਕਬੀਰ ਜੀ ਮ੍ਰਿਗਸ਼ਾਲਾ ‘ਤੇ ਚੌਕੜਾ ਮਾਰ ਕੇ ਬੈਠੇ ਹਨ ਅਤੇ ਮ੍ਰਿਗਸ਼ਾਲਾ ਕਿਨਾਰੇ ਆਣ ਲਗਾ ਹੈ।ਜਿਸ ਬਾਰੇ ਕਬੀਰ ਜੀ ਦਾ ਫਰਮਾਣ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਦਰਜ ਹਨ ਕਿ:

ਗੰਗ ਗੁਸਾਇਨਿ ਗਹਿਰ ਗੰਭੀਰ ।। ਜੰਜੀਰ ਬਾਂਧਿ ਕਰਿ ਖਰੇ ਕਬੀਰ ।।੧।। ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ ।। ਚਰਨ ਕਮਲ ਚਿਤੁ ਰਹਿਓ ਸਮਾਇ ।। ਰਹਾਉ ।। ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ ।। ਮ੍ਰਿਗਛਾਲਾ ਪਰ ਬੈਠੇ ਕਬੀਰ ।।੨।। ਕਹਿ ਕੰਬੀਰ ਕੋਊ ਸੰਗ ਨ ਸਾਥ ।। ਜਲ ਥਲ ਰਾਖਨ ਹੈ ਰਘੁਨਾਥ ।।੩।।੧੦।।੧੮।। ( ਅੰਗ ੧੧੬੨)

ਇਸੇ ਤਰਾਂ ਜਦ ਭਗਤ ਕਬੀਰ ਜੀ ਨੂੰ ਖੂਨੀ ਹਾਥੀ ਮੂਹਰੇ ਬੰਨ ਕੇ ਸੁਟਿਆ ਗਿਆ ਤਾਂ ਹਾਥੀ ਕਬੀਰ ਜੀ ਨੂੰ ਮਾਰਨ ਦੀ ਥਾਂ ਨਮਸ਼ਕਾਰਾਂ ਕਰਦਾ ਹੈ।

ਰਾਗੁ ਗੋਂਡ ਬਾਣੀ ਕਬੀਰ ਜੀਉ ਕੀ ਘਰੁ ੨ .ੴ ਸਤਿਗੁਰ ਪ੍ਰਸਾਦਿ ।। ਭੁਜਾ ਬਾਂਧਿ ਭਿਲਾ ਕਰਿ ਡਾਰਿਓ ।। ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ ।। ਹਸਤਿ ਭਾਗਿ ਕੈ ਚੀਸਾ ਮਾਰੈ ।। ਇਆ ਮੂਰਤਿ ਕੈ ਹਉ ਬਲਿਹਾਰੈ ।।੧।। ਆਹਿ ਮੇਰੇ ਠਾਕੁਰ ਤੁਮਰਾ ਜੋਰੁ ।। ਕਾਜੀ ਬਕਿਬੋ ਹਸਤੀ ਤੋਰੁ ।।੧।। ਰਹਾਉ ।। ਰੇ ਮਹਾਵਤ ਤੁਝੁ ਡਾਰਉ ਕਾਟਿ ।। ਇਸਹਿ ਤੁਰਾਵਹੁ ਘਾਲਹੁ ਸਾਟਿ ।। ਹਸਤਿ ਨ ਤੋਰੈ ਧਰੈ ਧਿਆਨੁ ।। ਵਾ ਕੈ ਰਿਦੈ ਬਸੈ ਭਗਵਾਨੁ ।।੨।। ਕਿਆ ਅਪਰਾਧੁ ਸੰਤ ਹੈ ਕੀਨਵਾ ।। ਬਾਂਧਿ ਪੋਟ ਕੁੰਚਰ ਕਉ ਦੀਨਵਾ ।। ਕੁੰਚਰੁ ਪੋਟ ਲੈ ਲੈ ਨਮਸਕਾਰੈ ।। ਬੂਝੀ ਨਹੀ ਕਾਜੀ ਅੰਧਿਆਰੈ ।।੩।। ਤੀਨਿ ਬਾਰ ਪਤੀਆ ਭਰਿ ਲੀਨਾ ।। ਮਨ ਕਠੋਰੁ ਅਜਹੂ ਨ ਪਤੀਨਾ ।। ਕਹਿ ਕਬੀਰ ਹਮਰਾ ਗੋਬਿੰਦੁ ।। ਚਉਥੇ ਪਦ ਮਹਿ ਜਨ ਕੀ ਜਿੰਦੁ ।।੪।।੧।।੪।। (ਅੰਗ ੮੭੦)

ਅਜਿਹੇ ਕਈ ਕੌਤਕ ਤੇ ਵਰਤਾਰਿਆਂ ਦੇ ਪ੍ਰਮਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਹਨ।

( ਸਰਚਾਂਦ ਸਿੰਘ )

Check Also

ਪੁਲਿਸ ਅਤੇ ਨਿਹੰਗਾਂ ਵਿਚ ਝ ੜ ਪ ਦੇ ਮਾਮਲੇ ਤੇ ਬਾਬਾ ਹਰਨਾਮ ਸਿਘ ਧੁੰਮਾ ਦਾ ਵੱਡਾ ਬਿਆਨ

ਪਟਿਆਲਾ ਵਿਖੇ ਨਿਹੰਗ ਸਿੰਘਾਂ ਅਤੇ ਪੁਲੀਸ ਦੀ ਝ ੜ ਪ ਮੰਦਭਾਗਾ : ਬਾਬਾ ਹਰਨਾਮ ਸਿੰਘ …

%d bloggers like this: