Breaking News
Home / ਪੰਥਕ ਖਬਰਾਂ / ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਵਾਲਾ ਰੱਬ ਪੁਜਾਰੀ ਵਾਲਾ ਬ੍ਰਾਹਮਣਾ ਵਾਲਾ ਰੱਬ, ਮੈ ਨਹੀਂ ਮੰਨਦਾ : ਢਡਰੀਆਂਵਾਲਾ

ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਵਾਲਾ ਰੱਬ ਪੁਜਾਰੀ ਵਾਲਾ ਬ੍ਰਾਹਮਣਾ ਵਾਲਾ ਰੱਬ, ਮੈ ਨਹੀਂ ਮੰਨਦਾ : ਢਡਰੀਆਂਵਾਲਾ

5 ਅਕਤੂਬਰ 2019 ਨੂੰ ਨਿਊਜ਼ ੧੮ ਨੂੰ ਇਕ ਇੰਟਰਵਿਊ ਦੌਰਾਨ ਰਣਜੀਤ ਸਿੰਘ ਢੱਡਰੀਆਂ ਵਾਲਾ ਨੇ ਸਾਫ਼ ਕਿਹਾ ਕਿ ਪੁਜਾਰੀ ਵੱਲੋਂ ਪੈਦਾ ਕੀਤਾ ਹੋਇਆ ਰੱਬ ਨੂੰ ਮੈਂ ਨਹੀਂ ਮੰਨਦਾ। ਪੁਜਾਰੀ ਵਾਲੇ ਰੱਬ ਤੋਂ ਮੈਂ ਨਾਸਤਿਕ ਹਾਂ। ਸਿੱਖਾਂ ‘ਚ ਪੁਜਾਰੀ ਵਾਲਾ ਰੱਬ ਹੀ ਪੂਜਿਆ ਜਾਂਦਾ ਹੈ। ਸਿੱਖਾਂ ਦੇ ਰੱਬ ਤੋਂ ਮੈਂ ਨਾਸਤਿਕ ਹਾਂ। ਜਾ ਹੇ ਇਕ ਘੜ ਲਓ ਜਾਹੇ 10 ਜਾਂ 33, ਮੇਰੇ ਤੁਹਾਡੇ ‘ਚ ਫੈਲਿਆ ਹੋਇਆ ਰੱਬ ਹੈ। ਕਾਦਰ ਹੀ ਫੈਲ ਕੇ ਕੁਦਰਤ ਬਣ ਗਿਆ। ਅਸੀ ਇਸ ਨੂੰ ਮੰਨ ਦੇ ਹਾਂ। ਕੁਦਰਤ ਤੋਂ ਬਾਹਰ ਵੱਖਰੀ ਕੋਈ ਸ਼ਕਤੀ ਨਹੀਂ।
ਇਸ ਤੋਂ ਪਹਿਲਾਂ ਮਿਤੀ 27 ਮਾਰਚ 2018 ਦੀ ਨੂੰ ਇਕ ਸਪੈਸ਼ਲ ਵੀਡੀਓ ਰਾਹੀਂ ਢੱਡਰੀਆਂ ਵਾਲੇ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਆਦਿ ਪੁਜਾਰੀ ਦੀ ਕਾਢ ਹੈ। ਬੇਸ਼ੱਕ ਮੈਂ ਵੀ ਪੁਜਾਰੀ ਵਾਲੇ ਰੱਬ ਦਾ ਵਲੰਟੀਅਰ ਹਾਂ। ਕਿਉਂਕਿ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਪ੍ਰਚਾਰ ਜੋ ਕਰਦਾ ਹਾਂ। ਇਸੇ ਵੀਡੀਓ ‘ਚ ਉਸ ਵੱਲੋਂ ਧਰਮ ਅਤੇ ਰਬ ਦੀ ਨਵੀਂ ਪਰਿਭਾਸ਼ਾ ਪ੍ਰਤੀ ਨਵਾਂ ਸੰਕਲਪ ਪੇਸ਼ ਕਰਨ ਤੋਂ ਭੁਲੇਖਾ ਨਹੀਂ ਰਹਿ ਜਾਂਦਾ ਕਿ ਉਸ ਦਾ ਮਨਸ਼ਾ ਕੀ ਹੈ।ਪ੍ਰਮਾਤਮਾ ਬਾਰੇ ਜੋ ਫ਼ਲਸਫ਼ਾ ਪੇਸ਼ ਕੀਤਾ ਗਿਆ ਉਹ ਗੁਰਮਤਿ ਫ਼ਿਲਾਸਫ਼ੀ ਦੇ ਨੇੜੇ ਹੋਣ ਦਾ ਵੀ ਭਰਮ ਨਹੀਂ ਰਹਿਣ ਦਿਤਾ ਗਿਆ। ਰੱਬ ਨੂੰ ਸਿਰਫ਼ ਕੁਦਰਤ ਦੀ ਸੰਗਿਆ ਦੇ ਕੇ ਅਕਾਲ ਰੂਪ ਪ੍ਰਮਾਤਮਾ ਦੀ ਗੁਰਮਤਿ ਅਨੁਸਾਰੀ ਹੋਂਦ ਨੂੰ ਨਕਾਰਿਆ ਗਿਆ। ਉਸ ਵੱਲੋਂ ਨਾਮ ਸਿਮਰਨ ਅਤੇ ਅਰਦਾਸ ਨੂੰ ਪੂਰੀ ਤਰਾਂ ਨਕਾਰਿਆ ਤੇ ਭੰਡਿਆ ਗਿਆ ਹੈ। ਰਬ ਅਤੇ ਕੁਦਰਤ ਸਮਾਨ ਅਰਥੀ ਵਜੋਂ ਪੇਸ਼ ਕੀਤਾ ਗਿਆ। ਸਾਡੇ (ਸਿਖੀ) ਸੰਕਲਪ ਨੂੰ ਬ੍ਰਾਹਮਣ ਪੁਜਾਰੀਆਂ ਵਾਲਾ ਰਬ ਠਹਿਰਾਇਆ ਗਿਆ।ਅਖੌਤੀ ਪ੍ਰਚਾਰਕਾਂ ਵਲੋਂ ਛੇੜਿਆ ਜਾ ਰਿਹਾ ਪੁਜਾਰੀਵਾਦ ਬ੍ਰਾਹਮਣਵਾਦ ਇਕ ਅਜਿਹਾ ਵਿਡੰਬਨਾ ਹੈ ਜਿਸ ਪ੍ਰਤੀ ਧਿਆਨ ਨਾ ਦਿਤਾ ਗਿਆ ਤਾਂ ਇਹ ਭਾਈਚਾਰਕ ਸਾਂਝ ਨੂੰ ਤਾਰਪੀਤੋ ਕਰਨ ਦਾ ਰਸਤਾ ਅਖਤਿਆਰ ਕਰਨ ‘ਚ ਸਮਾਂ ਨਹੀਂ ਲਗਾਏਗਾ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਗੁਰਆਈ ਬਖਸ਼ਿਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗੇ ਮਥਾ ਟੇਕ ਦੇ ਹਾਂ । ਜਿਸ ਵਿਚ ਸੱਤ ਬ੍ਰਾਹਮਣ ਭਗਤਾਂ ਦੀ ਬਾਣੀ ਦਰਜ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹੋਏ ਸਨ।ਜੇ ਸਨਾਤਮ ਧਰਮ ਦੇ ਸਾਰੇ ਗ੍ਰੰਥ ਕੂੜ ਕਬਾੜ ਦਾ ਢੇਰ ਹੈ ਤਾਂ ਸਵਾਲ ਉਠਦਾ ਹੈ ਕਿ ਫਿਰ ਉਕਤ ਬ੍ਰਾਹਮਣ ਭਗਤਾਂ ਨੂੰ ਗਿਆਨ ਕਿਥੋਂ ਪ੍ਰਾਪਤ ਹੋਇਆ? ਗਲਤ ਗ੍ਰੰਥ ਪੜ ਕੇ ਤਾਂ ਕੋਈ ਵੀ ਸਹੀ ਜੀਵਨ ਜਾਂਚ ਨਹੀਂ ਪਾ ਸਕਦਾ। ਰਬੀ ਗਿਆਨ ਤਾਂ ਦੂਰ ਦੀ ਗਲ ਹੈ।ਗੁਰਮੁਖਿ ਪ੍ਰਹਿਲਾਦਿ ਜਪਿ ਹਰਿ ਗਤਿ ਪਾਈ ॥ ਗੁਰਮੁਖਿ ਜਨਕਿ ਹਰਿ ਨਾਮਿ ਲਿਵ ਲਾਈ ॥ ਗੁਰਮੁਖਿ ਬਸਿਸਟਿ ਹਰਿ ਉਪਦੇਸੁ ਸੁਣਾਈ ॥ (ਅੰਗ ੫੯੧)ਜੇ ਸਨਾਤਮ ਧਰਮ ਗ੍ਰੰਥ ਮੂਲੋਂ ਰੱਦ ਕਰਨ ਯੌਗ ਹਨ ਤਾਂ ਇਨਾਂ ਭਗਤਾਂ ਪ੍ਰਹਿਲਾਦ ਜੀ, ਭਗਤ ਰਾਜਾ ਜਨਕ ਜੀ, ਰਿਸ਼ੀ ਵਸ਼ਿਸ਼ਦ ਜੀ ਨੂੰ ਗੁਰਬਾਣੀ ਵਿਚ ਗੁਰਮੁਖਿ ਪਦਵੀ ਕਿਸ ਤਰਾਂ ਕੋਈ ਦੇ ਸਕਦੇ ਹਨ।ਗੁਰਬਾਣੀ ਨੇ ਪ੍ਰਵਾਨ ਕੀਤਾ ਹੈ ਕਿ -ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ॥ (ਅੰਗ ੯੧੯)

ਢੱਡਰੀ ਵਰਗੇ ਕੁਝ ਲੋਕ ਹੋਛੀਆਂ ਕੁਤਰਕਾਂ ਨਾਲ ਗੁਰਬਾਣੀ ਦੇ ਅਰਥਾਂ ਨੂੰ ਤਰੋੜ ਮਰੋੜ ਕੇ ਪੇਸ਼ ਕਰਦੇ ਹਨ। ਪਜਾਰੀਆਂ ਬ੍ਰਾਹਮਣਾਂ ਦੀ ਨਿੰਦਾ ਹੀ ਕਰਨੀ ਤਾਂ ਫਿਰ ਇਹ ਵੀ ਦਸਿਆ ਜਾਵੇ ਕਿ ਉਹਨਾਂ ‘ਚ ਜੋਤ ਕਿਸ ਦੀ। ਪਰ ਨਹੀਂ ਇਹ ਲੋਕ ਤਾਂ ਜੋਤ ਨੂੰ ਮਾਨਤਾ ਦਿੰਦੇ ਹੀ ਨਹੀਂ। ਪਰ ਗੁਰਬਾਣੀ ਕਹਿ ਰਹੀ ਹੈ ਕਿ -ਸਭ ਮਹਿ ਜੋਤ ਜੋਤ ਹੈ ਸੋਇ॥ ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ॥( ਅੰਗ ੬੬੩)ਇਸੇ ਪ੍ਰਕਾਰ ਗੁਰਬਾਣੀ ‘ਚ ਪੁਜਾਰੀ ਪ੍ਰਤੀ ਗੁਰਮਤਿ ਸੰਕਲਪ ਅਤੇ ਪੂਜਾਰੀ ਦੀ ਮਹਾਨਤਾ ਦਸਦੀ ਹੈ—ਏਕ ਨਾਮ ਕੋ ਥੀਓ ਪੂਜਾਰੀ ਮੋ ਕਉ ਅਚਰਜੁ ਗੁਰਹਿ ਦਿਖਾਇਓ ॥ (ਅੰਗ -੨੦੯)ਠਾਕੁਰ ਕਾ ਸੇਵਕੁ ਆਗਿਆਕਾਰੀ ॥ ਠਾਕੁਰ ਕਾ ਸੇਵਕੁ ਸਦਾ ਪੂਜਾਰੀ ॥ ( ਅੰਗ -੨੮੫)ਆਪ ਹੀ ਮੰਦਰੁ ਆਪਹਿ ਸੇਵਾ ॥ ਆਪ ਹੀ ਪੂਜਾਰੀ ਆਪ ਹੀ ਦੇਵਾ ॥ (ਅੰਗ -੮੦੩)ਖਤ੍ਰੀ ਬ੍ਰਾਹਮਣੁ ਸੂਦੁ ਬੈਸੁ ਉਧਰੈ ਸਿਮਰਿ ਚੰਡਾਲ ॥ ਜਿਨਿ ਜਾਨਿਓ ਪ੍ਰਭੁ ਆਪਨਾ ਨਾਨਕ ਤਿਸਹਿ ਰਵਾਲ ॥੧੭॥ (ਅੰਗ- ੩੦੦)ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਕਹੀਐ ਜਿ ਅਨਦਿਨੁ ਹਰਿ ਲਿਵ ਲਾਏ ॥(ਅੰਗ- ੫੦੨)॥ ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ ॥ ਆਪਿ ਤਰੈ ਸਗਲੇ ਕੁਲ ਤਾਰੈ ॥੩॥(ਅੰਗ- ੬੬੨)

ਢੱਡਰੀ ਵਲੋਂ ਅਰਦਾਸ ਨੂੰ ਕੁਰਪਸ਼ਨ ਨਾਲ ਤੁਲਣਾ, ਜਦ ਕਿ ਗੁਰਬਾਣੀ ‘ਚ ਅਰਦਾਸ ਦੀ ਵਡੀ ਮਹਿਮਾ ਦਸੀ ਗਈ।ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ ॥ ( ਅੰਗ : ੪੭੪)।ਅੰਮ੍ਰਿਤ ਵੇਲੇ ਉੱਠਣ ਵਾਲਿਆਂ ਅਤੇ ਸਿਮਰਨ ਕਰਨ ਵਾਲਿਆਂ ਪ੍ਰਤੀ ਨਕਾਰਾਤਮਕ ਪਹੁੰਚ ਕਿ – ਪੁਜਾਰੀ ਦਾ ਰਬ ਆਪਣਿਆਂ, ਜੋ 2 ਜਾਂ 3 ਵਜੇ ਉੱਠਣ ਅਤੇ ਉਸ ਦਾ ਗੁਣ ਗਾਉਣਗੇ ਉਨ੍ਹਾਂ ‘ਤੇ ਪਸੀਜ ਦਾ ਹੈ।

( Sarchand Singh )

Check Also

ਪੁਲਿਸ ਅਤੇ ਨਿਹੰਗਾਂ ਵਿਚ ਝ ੜ ਪ ਦੇ ਮਾਮਲੇ ਤੇ ਬਾਬਾ ਹਰਨਾਮ ਸਿਘ ਧੁੰਮਾ ਦਾ ਵੱਡਾ ਬਿਆਨ

ਪਟਿਆਲਾ ਵਿਖੇ ਨਿਹੰਗ ਸਿੰਘਾਂ ਅਤੇ ਪੁਲੀਸ ਦੀ ਝ ੜ ਪ ਮੰਦਭਾਗਾ : ਬਾਬਾ ਹਰਨਾਮ ਸਿੰਘ …

%d bloggers like this: