Breaking News
Home / ਪੰਥਕ ਖਬਰਾਂ / ਢੱਡਰੀਆਂ ਵਾਲਾ ਵੱਲੋਂ ਮਾਈ ਭਾਗੋ ਜੀ ਪ੍ਰਤੀ ਵਰਤੀ ਗਈ ਸ਼ਬਦਾਵਲੀ ਸ਼ੰਕਾ ਪਾਊ ਵੀ ਹੈ ਅਤੇ ਨਾ ਕਾਬਲੇ ਬਰਦਾਸ਼ਤ ਵੀ

ਢੱਡਰੀਆਂ ਵਾਲਾ ਵੱਲੋਂ ਮਾਈ ਭਾਗੋ ਜੀ ਪ੍ਰਤੀ ਵਰਤੀ ਗਈ ਸ਼ਬਦਾਵਲੀ ਸ਼ੰਕਾ ਪਾਊ ਵੀ ਹੈ ਅਤੇ ਨਾ ਕਾਬਲੇ ਬਰਦਾਸ਼ਤ ਵੀ

ਮਾਈ ਭਾਗੋ — ਸਿੱਖ ਪੰਥ ਦੀ ਸਤਿਕਾਰਤ ਹਸਤੀ ਮਾਈ ਭਾਗੋ ਨੇ ਵਿਸ਼ਵ ਇਤਿਹਾਸ ‘ਚ ਨਾ ਕੇਵਲ ਆਪਣੀ ਅਮਿੱਟ ਛਾਪ ਛੱਡੀ ਸਗੋਂ ਨਿਵੇਕਲਾ ਸਥਾਨ ਵੀ ਹਾਸਲ ਕੀਤਾ। ਅਨੰਦਪੁਰ ਸਾਹਿਬ ਦੀ ਲੜਾਈ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਗਏ ਸਿੰਘਾਂ ਨੂੰ ਮੁੜ ਗੁਰੂ ਦੇ ਲੜ ਲਾਉਂਦਿਆਂ ਪੰਥ ਦੀ ਟੁੱਟੀ ਤੰਦ ਜੋੜਨ ਦੀ ਸੇਵਾ ਨਿਭਾਉਣ ਸਦਕਾ ਆਪ ਜੀ ਪੰਥ ‘ਚ ਸਦਾ ਉੱਚੇ ਮੁਕਾਮ ‘ਤੇ ਰਹੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ 5 ਗੁਰੂ ਸਾਹਿਬਾਨ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋਣ ਨਾਲ ਆਪ ਜੀ ਦੇ ਪਰਿਵਾਰ ਦਾ ਗੁਰੂ ਘਰ ਨਾਲ ਬਹੁਤ ਗੂੜ੍ਹਾ ਰਿਸ਼ਤਾ ਸੀ। 29 4ਕਫ 1705 ਨੂੰ ਖਿਦਰਾਣਾ ਦੀ ਢਾਬ ‘ਤੇ ਗੁਰੂ ਸਾਹਿਬ ਦੀ ਆਖ਼ਰੀ ਲੜਾਈ ਮੌਕੇ ਬੇਦਾਵਾ ਦੇਣ ਵਾਲਿਆਂ ਨੇ ਮਾਈ ਭਾਗੋ ਦੀ ਅਗਵਾਈ ‘ਚ ਗੁਰੂ ਸਾਹਿਬ ਦਾ ਸਾਥ ਦਿਤਾ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਹ ਅਸਥਾਨ 40 ਮੁਕਤਿਆਂ ਦੇ ਨਾਮ ਨਾਲ ਸ੍ਰੀ ਮੁਕਤਸਰ ਸਾਹਿਬ ਪ੍ਰਸਿੱਧ ਹੋਈ । ਲੜਾਈ ‘ਚ ਮਾਈ ਭਾਗੋ ਲਹੂ ਲੁਹਾਨ ਮੈਦਾਨੇ ਜੰਗ ਵਿਚ ਡਿੱਗੀ ਅਤੇ ਜਿਸ ਦਾ ਗੁਰੂ ਸਾਹਿਬ ਨੇ ਇਲਾਜ ਕਰਾਇਆ । ਉਕਤ ਮੁਕਤਸਰ ਦੀ ਲੜਾਈ ਦੌਰਾਨ ਮਾਈ ਜੀ ਦੇ ਦੋਵੇਂ ਭਰਾ ਅਤੇ ਪਤੀ ਭਾਈ ਨਿਧਾਨ ਸਿੰਘ ਵੜੈਚ ਵਾਸੀ ਪੱਟੀ ਵੀ ਜੰਗ ‘ਚ ਸ਼ਹੀਦ ਹੋਏ।ਢੱਡਰੀਆਂ ਵਾਲਾ ਵੱਲੋਂ ਮਾਈ ਭਾਗੋ ਜੀ ਪ੍ਰਤੀ ਵਰਤੀ ਗਈ ਸ਼ਬਦਾਵਲੀ ਸ਼ੰਕਾ ਪਾਊ ਵੀ ਹੈ ਅਤੇ ਨਾ ਕਾਬਲੇ ਬਰਦਾਸ਼ਤ ਵੀ।ਪੰਥ ਦੀ ਅਜ਼ੀਮ ਸ਼ਖ਼ਸੀਅਤ ਮਾਈ ਭਾਗੋ ਜੀ ਅਤੇ ਗੁਰੂ ਦਸਮੇਸ਼ ਪਿਤਾ ਪ੍ਰਤੀ ਢੱਡਰੀਆਂ ਵਾਲਾ ਭਾਈ ਸੰਤੋਖ ਸਿੰਘ ਦੇ ਹਵਾਲੇ ਨਾਲ ਜੋ ਅਪਮਾਨ ਜਨਕ ਤੇ ਗੁਸਤਾਖ਼ ਟਿੱਪਣੀਆਂ ਕੀਤੀਆਂ ਹਨ ਉਨਾਂ ਦਾ ਕੁਝ ਵੇਰਵਾ ਇਸ ਪ੍ਰਕਾਰ ਹੈ। ——–(1) 5 ਅਕਤੂਬਰ 2019 ਨੂੰ ਅਖੀਰ ਕਰਦਿਆਂ ਉਸ ਨੇ ਕਿਹਾ ਕਿ, ”ਮਾਈ ਭਾਗੋ ਬੱਚੇ ਦੀ ਇਛਾ ਕਰ ਕੇ ਆਈ ਸੀ। ਪੁੱਤਰ ਦੀ ਇਛਾ ਲੈ ਕਰ ਕੇ ਆਈ ਸੀ। ਇਹ ਲਿਖਿਆ ਸੂਰਜ ਪ੍ਰਕਾਸ਼ ‘ਚ ”( ਜਦ ਕਿ ਇਹ ਗਲ ਕਿਤੇ ਵੀ ਲਿਖੀ ਹੋਈ ਨਹੀਂ ਹੈ, ਇਹ ਗੁਰੂ ਸਾਹਿਬ ਅਤੇ ਮਾਈ ਭਾਗੋ ‘ਤੇ ਤੋਹਮਤ ਅਤੇ ਚਰਿਤਰਘਾਣ ਨਹੀਂ ਤਾਂ ਫਿਰ ਕੀ ਹੈ)?(2) — same uprli gl – ik interview doran(3) 5 ਅਕਤੂਬਰ 2019 ‘ਚ ਦੱਸਦਾ ਹੈ ਕਿ ” ਮਾਈ ਭਾਗੋ ਗੁਰੂ ਗੋਬਿੰਦ ਸਿੰਘ ਜੀ ਨਾਲ ਨਗਨ ਰਹਿੰਦੀ ਸੀ, (ਜਦ ਕਿ ਗੁਰੂ ਜੀ ਨਾਲ ਨਗਨ ਰਹਿਣ ਦੀ ਗਲ ਕਿਤੇ ਵੀ ਲਿਖੀ ਹੋਈ ਨਹੀਂ ਹੈ) ਕੱਪੜਿਆਂ ਤੋਂ ਬਿਨਾ(4) 5 ਅਗਸਤ 2019- ਮਾਈ ਭਾਗੋਂ , ਭਾਈ ਸੰਤੋਖ ਸਿੰਘ ਲਿਖਿਆ ਹੈ , ਮਾਈ ਭਾਗੋ ਬਿਲਕੁਲ ਨਗਨ ਰਹਿੰਦੀ ਸੀ। ਗੁਰੂ ਗੋਬਿੰਦ ਸਿੰਘ ਨਾਲ। ਕਈ ਮਹੀਨੇ ਨਗਨ ਰਹੀ।(5) ਇਕ ਥਾਂ ਕਹਿੰਦਾ ਹੈ ਕਿ ਮਾਈ ਭਾਈ ਜ਼ਿੰਦਗੀ ਭਰ ਗੁਰੂ ਸਾਹਿਬ ਨਾਲ ਨਗਨ ਰਹੀ,(6) 22 ਸਤੰਬਰ 2019 – ਮਾਈ ਭਾਗੋ ਕਈ ਮਹੀਨੇ ਨਗਨ ਰਹੀ ਗੁਰ ਸਾਹਿਬ ਦੇ ਨਾਲ। ਤੁਹਾਡੇ ਗ੍ਰੰਥਾਂ ‘ਚ ਇਹ ਗਲਾਂ ਲਿਖੀਆਂ। ਓਪਨ ਕਰਦਿਆਂ ਤਾਂ ਤੁਹਾਡੀ ਜਾਨ ਨਿਕਲਦੀ ਹੈ। ( ਭਾਵ ਸਿੱਖ ਕੌਮ ਦਾ ਨਾਮਵਰ ਗ੍ਰੰਥ ਨਾਲ ਉਸ ਦਾ ਸੰਬੰਧ ਨਹੀਂ)(7) 23 ਸਤੰਬਰ 2019- ‘ਚ ਕਹਿੰਦਾ ਹੈ ਮਾਈ ਭਾਗੋ ਕਈ ਮਹੀਨੇ ਨਗਨ ਰਹੀ ਗੁਰੂ ਸਾਹਿਬ ਦੇ ਨਾਲ।ਮੈਂ ਇਹੋ ਜਿਹੇ ਇਤਿਹਾਸ ਬਾਰੇ ਜ਼ਰੂਰ ਦੱਸਣਾ।ਅਗੇ ਕਹਿੰਦਾ ਹੈ ਕਿ ”ਗੁਰੂ ਗੋਬਿੰਦ ਸਿੰਘ ਜੀ ਨੇ ਦੇਵੀ ਦੀ ਅਰਾਧਨਾ ਕੀਤੀ, ਨੰਗੀ ਦੇਵੀ ਨੇ ਗੁਰੂ ਸਾਹਿਬ ਨੂੰ ਦਰਸ਼ਨ ਦਿਤੇ, ਅਤੇ ਨੰਗੀ ਦੇਵੀ ਦੇ ਨਾਲ (ਗੁਰੂ ਸਾਹਿਬ ਨੇ) ਵਾਅਦਾ ਕੀਤਾ। ””ਜਿੱਦਣ ਮੈ ( ਢੱਡਰੀਆਂ ਵਾਲਾ) ਬੋਲ ਕੇ ਸੁਣਾਇਆ ਇਕ ਨਹੀਂ ਸੌ ਗਲਾਂ ਦੱਸੂ ਸੌ॥ ”

ਕਵੀ ਭਾਈ ਸੰਤੋਖ ਸਿੰਘ ਨੇ ਗੁਰੂ ਸਾਹਿਬਾਨ ਦੀ ਸਿਫ਼ਤ ‘ਚ ਢਾਈ ਲਖ ਤੁਕਾਂ ਲਿਖੀਆਂ। ਉਹ ਸੂਰਜ ਪ੍ਰਕਾਸ਼ ਗ੍ਰੰਥ ‘ਚ ਲਿਖਦਾ ਹੈ ਕਿ ”ਮੈਂ ਆਪਣੀ ਸਮਝ ਮੁਤਾਬਿਕ ਲਿਖ ਦਿਤਾ ਜੋ ਮੈਨੂੰ ਸਮਝ ਪਈ, ਜਿੱਥੇ ਗਲਤ ਲਗੇ ਪੰਥ ਨੂੰ ਹੱਕ ਹੈ ਸੋਧ ਕਰ ਲਵੇ”। ਪਰ ਰਣਜੀਤ ਸਿੰਘ ਢੱਡਰੀਆਂ ਵਾਲਾ ਕਵੀ ਸੰਤੋਖ ਸਿੰਘ ਵੱਲੋਂ ਲਿਖੀਆਂ ਗੁਰੂ ਸਾਹਿਬ ਅਤੇ ਗੁਰਸਿਖਾਂ ਪ੍ਰਤੀ ਸਿਫ਼ਤਾਂ ਨਹੀਂ ਸੁਣਾਉਂਦਾ।ਪੰਥ ‘ਚ ਸ਼ੰਕੇ ਪੈਦਾ ਕਰਨ ਲਈ ਪੂਰੀ ਚਲਾਕੀ ਨਾਲ ਉਹ ਸੂਰਜ ਪ੍ਰਕਾਸ਼ ਵਿਚੋਂ ਉਨ੍ਹਾਂ ਵਿਵਾਦਿਤ ਗਲਾਂ ਨੂੰ ਵਰਤੋਂ ਵਿਚ ਲਿਆਉਂਦਾ ਹੈ, ਜਿਸ ਬਾਰੇ ਪ੍ਰਚਾਰ ਦੀ ਪੰਥ ਵੱਲੋਂ ਮਨਾਹੀ ਕੀਤੀ ਹੋਈ ਹੈ। ਢਡਰੀਵਾਲਾ ਵੱਲੋਂ ਵਿਵਾਦਿਤ ਗਲਾਂ ਨੂੰ ਹਥਿਆਰ ਅਤੇ ਪ੍ਰਚਾਰ ਦਾ ਸਾਧਨ ਬਣਾਉਣਾ ਉਸ ਦੀ ਕੌਮ ਪ੍ਰਤੀ ਬੇਈਮਾਨ ਮਾਨਸਿਕਤਾ ਦਾ ਪ੍ਰਗਟਾਵਾ ਹੈ।ਢੱਡਰੀਆਂ ਵਾਲਾ ਮਾਈ ਭਾਗੋ ਜੀ ਦੇ ਦੁਨੀਆਂ ਤੋ ਉਪਰਾਮ, ਇਕ ਰਸ, ਅਨੰਦ ਵਿਚ, ਦਿਗੰਬਰ ਅਵਸਥਾ ਵਿਚ ਰਹਿਣ ਸੰਬੰਧੀ ਜੋ ਪੰਕਤੀਆਂ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਅੰਕਿਤ ਨੇ ਉਸ ਦੀ ਪੂਰੀ ਵਾਰਤਾ ਨਹੀਂ ਸੁਣਾਊ ਦਾ ਕੁੱਝ ਪੰਕਤੀਆਂ ਨੂੰ ਅਧਾਰ ਬਣਾ ਕੇ ਦਿਗੰਬਰ ਰਹਿਣ ਦੀ ਪਰਮ ਹੰਸ ਅਵਸਥਾ ਨੂੰ ਢੱਡਰੀਆਂ ਵਾਲੇ ਨੇ ਕੂੜ-ਕਬਾੜ ਦਸਿਆ ਜਾ ਰਿਹਾ ਹੈ । ਦਿਗੰਬਰ ਰਹਿਣ ਦੀ ਅਵਸਥਾ ਬਾਰੇ ਗੁਰੂ ਸਾਹਿਬ ਫ਼ਰਮਾਉਂਦੇ ਨੇ :-ਨਗਨ ਫਿਰਤ ਰੰਗਿ ਏਕ ਕੈ ਓਹੁ ਸੋਭਾ ਪਾਏ ॥ ਪਾਟ ਪਟੰਬਰ ਬਿਰਥਿਆ ਜਿਹ ਰਚਿ ਲੋਭਾਏ ॥੩॥ (ਗੁਰੂ ਗ੍ਰੰਥ ਸਾਹਿਬ ਜੀ, ਅੰਗ ੭੪੫)ਉਪਜੀ ਤਰਕ ਦਿਗੰਬਰੁ ਹੋਆ ਮਨੁ ਦਹ ਦਿਸ ਚਲਿ ਚਲਿ ਗਵਨੁ ਕਰਈਆ ॥ ਪ੍ਰਭਵਨੁ ਕਰੈ ਬੂਝੈ ਨਹੀ ਤ੍ਰਿਸਨਾ ਮਿਲਿ ਸੰਗਿ ਸਾਧ ਦਇਆ ਘਰੁ ਲਹੀਆ ॥੪॥ (ਅੰਗ ੮੩੫)
ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਪਉੜੀ ੩੬ ਤੋਂ ਪਉੜੀ ੫੨ ਤਕ । ਇਹ ਅੰਸੂ ਦੀਆਂ ਆਖ਼ਰੀ ਸਤ ਪਾਉੜੀਆਂ ਨੇ, ਜੋ ਇਸ ਪ੍ਰਕਾਰ ਨੇ :-

ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਪਉੜੀ ੩੬ ਤੋਂ ਪਉੜੀ ੫੨ ਤਕ । ਇਹ ਅੰਸੂ ਦੀਆਂ ਆਖ਼ਰੀ ਸਤ ਪਾਉੜੀਆਂ ਨੇ, ਜੋ ਇਸ ਪ੍ਰਕਾਰ ਨੇ :-

ਮਿਲੀ ਮੁਕਤਸਰ ਭਾਗੋ ਮਾਈ ।ਵਧੀ ਪ੍ਰੀਤ ਗੁਰ ਮਹਿ ਅਧਿਕਾਈ ।ਰਹਿਬੇ ਲਗੀ ਦਿਗੰਬਰ ਸੋਈ ।ਲਾਜ ਕਾਨ ਲੋਕਨ ਕੀ ਖੋਈ ॥੩੬॥ਕਥਾ ਬੇਦ ਮਹਿਂ ਜਿਸ ਕੀ ਅਹੈ ।ਨਾਮ ਗਾਰਗੀ ਨਗਨ ਸੁ ਰਹੈ ।
ਪਰਮਹੰਸਨੀ ਬਡ ਅਵਧੂਤਾ ।ਤਿਮ ਭਾਗੋ ਗੁਰ ਢਿਗ ਅਵਧੂਤਾ ॥੩੭॥*ਗਰਵੀ ਸਾਂਗ ਹਾਥ ਮਹਿਂ ਧਰੈ ।ਸਦਾ ਅਨੰਦ ਏਕ ਰਸ ਥਿਰੈ ।ਕੇਤਿਕ ਮਾਸ ਨਗਨ ਜਬਿ ਰਹੀ ।ਇਕ ਦਿਨ ਦੇਖਿ ਨਿਕਟ ਗੁਰ ਕਹੀ ॥੩੮॥ਸੁਨਿ ਮਾਈ ਭਾਗੋ ਸਚਿਆਰੀ ।ਕੁਲ ਨੈਹਰਿ ਸਸੁਰਾਰਿ ਉਬਾਰੀ ।ਪਰਮਹੰਸਸ ਆਵਸਥਾ ਪਾਈ ।ਤੁਝ ਕੋ ਦੋਸ਼ ਨ ਲਗੈ ਕਦਾਈਂ ॥੩੯॥ਰਹਨਿ ਦਿਗੰਬਰ ਤੁਝ ਬਨਿ ਆਈ ।ਇਕ ਰਸ ਬਿਰਤਿ ਭਈ ਲਿਵਲਾਈ ।ਤਨ ਹੰਤਾ ਸਭਿ ਰਿਦੇ ਬਿਨਾਸ਼ੀ ।ਪਾਯੋ ਪਰਮ ਰੂਪ ਅਬਿਨਾਸੀ ॥੪੦॥ਤਊ ਸੰਗ ਤੂੰ ਰਹਤਿ ਹਮਾਰੇ ।ਪਹਿਰਿ ਕਾਛੁ ਲਘੁ ਸਿਰ ਦਸਤਾਰੇ ।ਊਪਰ ਚੀਰ ਚਾਦਰਾ ਲੀਜੈ ।ਦੇਹ ਅਛਾਦਹੁ ਸਮਾ ਬਿਤੀਜੈ ॥੪੧॥
ਸੁਨਿ ਗੁਰ ਹੁਕਮ ਮਾਨ ਤਿਨ ਲੀਨਾ ।ਬਸਤ੍ਰ ਸਰੀਰ ਅਛਾਦਨ ਕੀਨਾ ।ਕਰ ਮਹਿਂ ਸਾਂਗ ਸਦਾ ਗਹਿ ਰਾਖੇ ।ਰਹੈ ਸੰਗ ਗੁਰ ਕੇ ਅਭਿਲਾਖੇ ॥੪੨॥

ਇੱਥੋਂ ਇਕ ਗਲ ਤਾਂ ਸਾਫ਼ ਹੋ ਗਈ ਕਿ ਦਿਗੰਬਰ ਅਵਸਥਾ ਗੁਰੂ ਜੀ ਦੀ, ਪਹਿਲਾਂ ਪਹਿਲ, ਪ੍ਰੀਤ ਵਧਣ ਕਰਕੇ ਸੀ । ਪਰ ਜਦੋਂ ਮਾਈ ਨੇ ਗੁਰੂ ਜੀ ਦੇ ਨਾਲ ਰਹਿਣਾ ਸ਼ੁਰੂ ਕੀਤਾ ਤਾਂ ਉਹ ਤਨ ਢੱਕ ਕੇ ਰੱਖਦੀ ਸੀ ਨਾ ਕਿ ਗੁਰੂ ਜੀ ਦੇ ਨਾਲ ਨਗਨ ਰਹਿੰਦੀ ਸੀ(ਗੁਰੂ ਜੀ ਦਾ ਹੁਕਮ ਸੁਣ ਕੇ ਮਾਤਾ ਨੇ ਮੰਨਣਾ ਕੀਤਾ । ਬਸਤਰਾਂ ਨੂੰ ਸਰੀਰ ਤੇ ਪਹਿਨਣਾ ਕੀਤਾ । ਹਥ ਵਿਚ ਹਮੇਸ਼ਾ ਮਾਈ ਬਰਛੀ ਰੱਖਦੀ । ਹੁਣ ਮਾਈ ਨੇ ਗੁਰੂ ਜੀ ਦੇ ਨਾਲ ਰਹਿਣਾ ਕੀਤਾ, ਅਭਿਲਾਖੀ ਸਿੰਘਣੀ ਬਣਕੇ ।)ਇਹ ਸਭ ਹੁਕਮ ਮੰਨਣ ਤੋਂ ਬਾਦ ਮਾਈ ਨੂੰ ਗੁਰੂ ਜੀ ਨੇ ਆਪਣੇ ਪਾਸ ਰਖਿਆ*
*ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ,*
ਐਨ ਪਹਿਲਾ, ਅੰਸੂ ੨੨

Sarchand Singh

Check Also

ਪੁਲਿਸ ਅਤੇ ਨਿਹੰਗਾਂ ਵਿਚ ਝ ੜ ਪ ਦੇ ਮਾਮਲੇ ਤੇ ਬਾਬਾ ਹਰਨਾਮ ਸਿਘ ਧੁੰਮਾ ਦਾ ਵੱਡਾ ਬਿਆਨ

ਪਟਿਆਲਾ ਵਿਖੇ ਨਿਹੰਗ ਸਿੰਘਾਂ ਅਤੇ ਪੁਲੀਸ ਦੀ ਝ ੜ ਪ ਮੰਦਭਾਗਾ : ਬਾਬਾ ਹਰਨਾਮ ਸਿੰਘ …

%d bloggers like this: