Breaking News
Home / ਪੰਥਕ ਖਬਰਾਂ / ਗੁਰਬਾਣੀ ਦੇ ਆਨੰਦ ਪ੍ਰਤੀ ਸਿਧਾਂਤ ਦਾ ਖੰਡਨ – ਦੁਨਿਆਵੀ ਫਰਜ ਨਿਭਾਉ ਵਾਲੇ ਸਦਾ ਆਨੰਦ ‘ਚ ਹਨ

ਗੁਰਬਾਣੀ ਦੇ ਆਨੰਦ ਪ੍ਰਤੀ ਸਿਧਾਂਤ ਦਾ ਖੰਡਨ – ਦੁਨਿਆਵੀ ਫਰਜ ਨਿਭਾਉ ਵਾਲੇ ਸਦਾ ਆਨੰਦ ‘ਚ ਹਨ

ਹਰ ਮਨੁਖ ਜਿੰਦਗੀ ਵਿਚ ਸੁਖ ਅਨੰਦ ਦਾ ਇਛੁਕ ਹੈ। ਜਿਸ ਲਈ ਉਹ ਕੁਝ ਵੀ ਕਰਨ ਲਈ ਤਿਆਰ ਰਹਿੰਦਾ ਹੈ। ਗੁਰਬਾਣੀ ਅਨੁਸਾਰ ਆਨੰਦ ਨਾਮ ਸਿਮਰਨ, ਗਰੀਬ ਦੀ ਮਦਦ ਅਤੇ ਸਬਰ ਸੰਤੋਖ ਆਦਿ ਸਦਾਚਾਰ ਗੁਣਾਂ ਨੂੰ ਪ੍ਰਣਾਏ ਹੋਣ ਨਾਲ ਮਿਲਦਾ ਹੈ। ਗੁਰਬਾਣੀ ਦੇ ਦਸੇ ਮਾਰਗ ‘ਤੇ ਚਲ ਕੇ ਪ੍ਰਾਪਤ ਹੋਇਆ ਆਨੰਦ ਹੀ ਇਲਾਹੀ ਆਨੰਦ ਹੈ। ਪਰ ਢੱਡਰੀਆਂ ਵਾਲੇ ਦਾ ਦਾਅਵਾ ਹੈ ਕਿ ਦੁਨਿਆਵੀ ਫਰਜ ਨਿਭਾਉ ਵਾਲੇ ਸਦਾ ਆਨੰਦ ‘ਚ ਹਨ। ਉਹ ਆਪਣੇ ਦਾਅਵੇ ‘ਚ ਦੁਨਿਆਵੀ ( ਪਰਿਵਾਰਕ) ਫਰਜ ਨੂੰ ਰਖਦਾ ਹੈ ਅਤੇ ਅਧਿਆਤਮਕ ਨੂੰ ਪੂਰੀ ਤਰਾਂ ਮਨਫੀ ਕਰਦਾ ਹੈ। ਗੁਰਬਾਣੀ ਆਨੰਦ ਪ੍ਰਾਪਤੀ ਦਾ ਭੇਦ ਦਸਦੀ ਹੈ ਕਿ ਪ੍ਰਭੂ ਦੀ ਇਛਾ ਹੁਕਮ ਰਜਾ ਵਿਚ ਰਹਿਣ ‘ਚ ਹੀ ਸੱਚਾ ਆਨੰਦ ਹੈ। ਨਾਮ ਸਿਮਰਨ ਨਾਲ ਜਿੰਦਗੀ ਦੀਆਂ ਭੁਖਾਂ ਮਿਟ ਜਾਂਦੀਆਂ ਹਨ, ਐਬ ਮੁਕ ਜਾਂਦੇ ਹਨ, ਮਨ ਸ਼ਾਂਤ ਅਤੇ ਖੇੜੇ ‘ਚ ਆਉਦਾ ਹੈ। ਬੇਕੁੰਠ ਦੀ ਸੋਝੀ ਪਾਈਦੀ ਹੈ ਅਤੇ ਅਜਿਹਾ ਆਨੰਦ ਗੁਰੂ ਦੀ ਕ੍ਰਿਪਾ ਦਵਾਆ ਹੀ ਸੰਭਵ ਹੈ।ਫਿਰ ਕੀ ਢੱਡਰੀਆਂ ਵਾਲਾ ਦੁਨਿਆਵੀ ਫਰਜ ਨਿਭਾਉ ਵਾਲੇ ਸਦਾ ਆਨੰਦ ‘ਚ ਹਨ। ਕਹਿ ਕੇ ਸੰਗਤ ਨੂੰ ਗੁਮਰਾਹ ਨਈਂ ਕਰ ਰਿਹਾ? ਗੁਰਬਾਣੀ ਫਰਮਾਨ ਹੈ ਕਿ —ਅੰਦਰਹੁ ਜਿਨ ਕਾ ਮੋਹੁ ਤੁਟਾ ਤਿਨ ਕਾ ਸਬਦੁ ਸਚੈ ਸਵਾਰਿਆ I ਕਹੈ ਨਾਨਕੁ ਏਹੁ ਅਨੰਦੁ ਹੈ ਆਨੰਦੁ ਗੁਰ ਤੇ ਜਾਣਿਆ.( ਅੰਗ ੯੧੭)ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ. ( ਅੰਗ ੯੧੮)

ਸੋ ਅਸੀ ਕਹਿ ਸਕਦੇ ਹਾਂ ਕਿ ਢੱਡਰੀਆਂ ਵਾਲੇ ਦੀ ਕਥਿਕ ਫਿਲਾਸਫੀ ਗੁਰਬਾਣੀ ਦੇ ਸਿਧਾਂਤ –ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ£ ਜਾਣਿਆ ਆਨੰਦ ਸਦਾ ਗੁਰ ਤੇ ਕ੍ਰਿਪਾ ਕਰੇ ਪਿਆਰਿਆ.
ਦਾ ਖੰਡਨ ਹੀ ਕਰ ਰਿਹਾ ਹੈ।

( ਸਰਚਾਂਦ ਸਿੰਘ )

Check Also

ਪੁਲਿਸ ਅਤੇ ਨਿਹੰਗਾਂ ਵਿਚ ਝ ੜ ਪ ਦੇ ਮਾਮਲੇ ਤੇ ਬਾਬਾ ਹਰਨਾਮ ਸਿਘ ਧੁੰਮਾ ਦਾ ਵੱਡਾ ਬਿਆਨ

ਪਟਿਆਲਾ ਵਿਖੇ ਨਿਹੰਗ ਸਿੰਘਾਂ ਅਤੇ ਪੁਲੀਸ ਦੀ ਝ ੜ ਪ ਮੰਦਭਾਗਾ : ਬਾਬਾ ਹਰਨਾਮ ਸਿੰਘ …

%d bloggers like this: