Breaking News
Home / ਮੁੱਖ ਖਬਰਾਂ / ਢੱਡਰੀਆਂ ਵਾਲਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਧੁਰ ਕੀ ਬਾਣੀ ਮੰਨਣ ਤੋਂ ਇਨਕਾਰ

ਢੱਡਰੀਆਂ ਵਾਲਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਧੁਰ ਕੀ ਬਾਣੀ ਮੰਨਣ ਤੋਂ ਇਨਕਾਰ

ਗੁਰੂ ਸਾਹਿਬਾਨ ਰੱਬੀ ਜੋਤਿ ਦਾ ਸਾਕਾਰ ਰੂਪ ਸਨ ਅਤੇ ਸਦੀਵੀ ਸੱਚ ਨਾਲ ਨਿਰੰਤਰ ਇਕਸੁਰ ਸਨ ਇਸ ਤੱਥ ਨੂੰ ਭਾਈ ਗੁਰਦਾਸ ”ਇਕਾ ਬਾਣੀ ਇਕ ਗੁਰ ਇਕੋ ਸ਼ਬਦ ਵਿਚਾਰ” ਦੁਆਰਾ ਦ੍ਰਿੜ ਕਰਵਾਉਂਦੇ ਹਨ। ਇਸ ਤੋਂ ਬਿਨਾਂ ਗੁਰੂ ਸਾਹਿਬਾਨ ਨੇ ਆਪੋ- ਆਪਣੇ ਨਾਵਾਂ ਨਾਲ ਬਾਣੀ ਦੀ ਰਚਨਾ ਨਹੀਂ ਕੀਤੀ ਬਲਕਿ ‘ਨਾਨਕ’ ਜੋਤਿ ਦੇ ਵਾਰਸ ਹੋਣ ਦੇ ਨਾਤੇ ਨਾਨਕ ਨਾਮ ਅਧੀਨ ਹੀ ਬਾਣੀ ਦੀ ਰਚਨਾ ਕੀਤੀ ਜਿਸ ਤੋਂ ਸਪਸ਼ਟ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਸ ਗੁਰੂ ਸਾਹਿਬਾਨ ਦਾ ਆਤਮਿਕ ਸਰੂਪ ਸ਼ਬਦ ਗੁਰੂ ਹਨ।ਢੱਡਰੀਆਂ ਵਾਲਾ ਗੁਰਬਾਣੀ ਪ੍ਰਤੀ ਭੰਬਲਭੂਸਾ ਪੈਦਾ ਕਰਦਿਆਂ ਕਹਿੰਦਾ ਹੈ ਕਿ ”ਜਿਹੜੀ ਆਪਾਂ ਕਹਿੰਦੇ ਹਾਂ ਨਾ, ‘ਧੁਰ ਕੀ ਬਾਣੀ ਆਈ £ ਤਿਨਿ ਸਗਲੀ ਚਿੰਤ ਮਿਟਾਈ £ (ਅੰਗ ੬੨੮)’ ਸਾਡੇ ਕੋਲ ਹੈਗੀ ਬਾਣੀ। ਪਰ ਗੋਰਿਆਂ ਕੋਲ ਕਿਹੜੀ ਬਾਣੀ ਹੈ? ਉਨ੍ਹਾਂ ਦੀਆਂ ਚਿੰਤਾਵਾਂ ਕਿਵੇਂ ਮਿਟ ਗਈਆਂ? ਜਿਨ੍ਹਾਂ ਨੂੰ ਬਾਣੀ ਬਾਰੇ ਪਤਾ ਹੀ ਨਹੀਂ। ਨਾ ਤਾਂ ਉਹ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਦੇ ਆ। ਨਾ ਉਨ੍ਹਾਂ ਕਦੀ ਬਾਣੀ ਪੜੀ।ਦੂਜੀ ਵਾਰ ਦੁਹਰਾਉਂਦਿਆਂ ਕਿ , ” ਆਪਾਂ ਕਹਿੰਦੇ ਹਾਂ ਨਾ, ‘ਧੁਰ ਕੀ ਬਾਣੀ ਆਈ £ ਤਿਨਿ ਸਗਲੀ ਚਿੰਤ ਮਿਟਾਈ £ (ਅੰਗ ੬੨੮)’ ਸਾਡੇ ਕੋਲ ਗੁਰੂ ਗੰ੍ਰਥ ਸਾਹਿਬ ਹੈ। ਆਪਾਂ ਕਹਿੰਦੇ ਹਾਂ, ਪਰ ਗੋਰਿਆਂ ਦੀਆਂ ਚਿੰਤਾਵਾਂ ਕਿਵੇਂ ਮਿਟ ਗਈਆਂ? ਜਾਂ ਇਹ ਕਹਿਣਾ ਪਵੇਗਾ ਕਿ ਗੋਰੇ ਬਹੁਤ ਸੁਖੀ ਹਨ। ਇਹ ਤਾਂ ਗਲ ਹੈ ਨਹੀਂ । ਜਿਨੀ ਚਿੰਤਾ ਸਾਨੂੰ ਉਨ੍ਹੀਂ ਉਨ੍ਹਾਂ ਨੂੰ ਵੀ ਹੈ। …”ਧੁਰ ਕੀ ਬਾਣੀ ਅਸਲ ਵਿਚ ਧੁਰ ਤੋਂ ਆਉਂਦੀ ਆਵਾਜ਼ ਨੂੰ ਕਹਿੰਦੇ ਹੈ, ਜੋ ਅੰਦਰੋਂ ਆਵੇ, ਜਿਹੜੀ ਤੁਹਾਡੇ ਅੰਦਰੋਂ ਆਉਂਦੀ ਹੈ। ਜਿਵੇਂ ਕਿਸੇ ਵੇਲੇ ਕਬੀਰ ਜੀ ਦੇ ਅੰਦਰੋਂ ਆਈ। ਗੁਰੂ ਸਾਹਿਬਾਨ ਦੇ ਅੰਦਰੋਂ ਆਈ। ਜੇ ਆਪਾਂ ਵੀ ਅੰਦਰ ਧੁਰ ਨਾਲ ਜੁੜ ਗਏ ਸਾਡੇ ਅੰਦਰੋਂ ਵੀ ਆਊ। ਜਿਵੇਂ ਆਪਾਂ ਕੋਈ ਟਿਊਬਲਵੈਲ ਲਾਉਣੇ ਹਾਂ , ਕੁਨੈਕਸ਼ਨ ਕਰਦੇ ਹਾਂ ਫਿਰ ਵੀ ਪਾਣੀ ਨਹੀਂ ਨਿਕਲਦਾ , ਫਿਰ ਬਾਹਰੋਂ ਦੂਜੇ ਬੋਰ ਦਾ ਪਾਣੀ ਪਾਉਦੇ ਹਾਂ ਫਿਰ ਆਊ ਪਾਣੀ ।।,’ਕਹਿਣ ਦਾ ਭਾਵ ਇਹ ਕਿ ਧੁਰ ਕੀ ਬਾਣੀ ਉਹ ਹੀ ਜੋ ਅੰਦਰੋਂ ਆਵੇ। ਗੁਰੂ ਸਾਹਿਬਾਨ ਦੇ ਅੰਦਰੋਂ ਜੋ ਬਾਣੀ ਆਈ ਉਹੀ ਧੁਰ ਕੀ ਬਾਣੀ ਹੈ। ਧੁਰ ਕੀ ਬਾਣੀ ਕਿਸੇ ਹੋਰ ਥਾਂ ਜਾਂ ਸੱਚਖੰਡ ਤੋਂ ਆਉਂਦੀ ਆਵਾਜ਼ ਨਹੀਂ ਹੈ। ਟਿਊਬਵੈੱਲ ਦੀ ਗਲ ਰਖ ਕੇ ਦਸਿਆ ਗਿਆ ਕਿ ਗੁਰੂ ਨਾਨਕ ਸਾਹਿਬ ਨੂੰ ਬਾਣੀ ਉਚਾਰਨ ਲਈ ਬਾਹਰੋਂ ਸਪੋਰਟ ਦੇਣੀ ਪਈ। ਨਾ ਕਿ ਧੁਰ ਕੀ ਬਾਣੀ ਧੁਰ ਸੱਚਖੰਡ ਤੋਂ ਆਈ।ਗੋਰਿਆਂ ਕੋਲ ਬਾਣੀ ਨਹੀਂ, ਗੁਰੂ ਗੰ੍ਰਥ ਸਾਹਿਬ ਨਹੀਂ, ਉਹ ਪਾਠ ਨਹੀਂ ਕਰ ਦੇ ਫਿਰ ਵੀ ਉਨ੍ਹਾਂ ਦੀਆਂ ਚਿੰਤਾਵਾਂ ਮਿਟ ਰਹੀਆਂ ਹਨ। ਭਾਵ ਚਿੰਤਾ ਮਿਟਾਉਣ ‘ਚ ਬਾਣੀ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਰੋਲ ਨਹੀਂ।

ਗੁਰੂ ਗੰ੍ਰਥ ਸਾਹਿਬ ਵਿਚ ਦਰਜ ਬਾਣੀ ਧੁਰੋਂ ਸੱਚਖੰਡ ਤੋਂ ਨਹੀਂ ਆਈ ਸਗੋਂ ਬਾਣੀ ਕਾਰਾਂ ਦੇ ਅੰਦਰੋਂ ਆਈ ਉਨ੍ਹਾਂ ਦੀ ਆਪਣੀ ਆਵਾਜ਼ ਹੈ। ਜਿਵੇਂ ਸਾਡੇ ਅੰਦਰੋਂ ਆ ਸਕਦੀ ਹੈ ਜੇ ਆਪਾਂ ਧੁਰ ਅੰਦਰ ਨਾਲ ਜੁੜ ਜਾਈਏ।ਸੋ ਢੱਡਰੀਆਂ ਵਾਲਾ ਦਾ ਬਿਆਨ ਸਿਖ ਨੂੰ ਗੁਰਬਾਣੀ ਪ੍ਰਤੀ ਸ਼ੰਕਾ ਪੈਦਾ ਕਰਨ, ਧੁਰ ਕੀ ਬਾਣੀ ਨੂੰ ਮਹਿਜ਼ ਅੰਦਰੋਂ ਆਈ ਆਵਾਜ਼, ਗੁਰੂ ਗੰ੍ਰਥ ਸਾਹਿਬ ‘ਚ ਦਰਜ ਬਾਣੀ ਕਾਰਾਂ ਨੂੰ ਧੁਰ ਸੱਚਖੰਡ ਜਾਂ ਖਸਮ ਦੀ ਨਾ ਹੋ ਕੇ ਆਪਣ ਅੰਦਰੋਂ ਹੀ ਆਈ ਆਮ ਆਵਾਜ਼ ਕਹਿਣ ਅਤੇ ਚਿੰਤਾਵਾਂ ਮਿਟਾਉਣ ‘ਚ ਗੁਰਬਾਣੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਰੋਲ ਨਾ ਹੋਣ ਨੂੰ ਪੱਕਿਆਂ ਕਰਦਾ ਹੈ।ਬਾਣੀ ਇਲਹਾਮ ਰੂਪ ਵਿਚ ਪ੍ਰਾਪਤ ਸ਼ਬਦ ਹੈ। ਜਿਸ ਨੂੰ ਗੁਰੂ ਸਾਹਿਬ ਅਕਾਲ ਪੁਰਖ ਦੇ ਹੁਕਮ ਅਨੁਸਾਰ ਸਮੁੱਚੀ ਲੋਕਾਈ ਵਿਚ ਵਰਤਾ ਰਹੇ ਹਨ :ਗੁਰੂ ਅਰਜਨ ਦੇਵ ਜੀ ਦਾ ਫ਼ਰਮਾਨ ਹੈ-ਧੁਰ ਕੀ ਬਾਣੀ ਆਈ £ ਤਿਨਿ ਸਗਲੀ ਚਿੰਤ ਮਿਟਾਈ £ ਦਇਆਲ ਪੁਰਖ ਮਿਹਰਵਾਨਾ £ ਹਰਿ ਨਾਨਕ ਸਾਚੁ ਵਖਾਨਾ £( ਅੰਗ ੬੨੮)ਗੁਰੂ ਨਾਨਕ ਦੇਵ ਜੀ ਨੇ ਬਾਣੀ ਨੂੰ ਆਪਣੀ ਨਹੀਂ ਸਗੋਂ ਖਸਮ ਭਾਵ ਪ੍ਰਭੂ ਪ੍ਰਮਾਤਮਾ ਦੀ ਕਿਹਾ :”ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ £ ” (ਅੰਗ: 722)ਨਿਤ ਉਠਿ ਗਾਵਹੁ ਪ੍ਰਭ ਕੀ ਬਾਣੀ।। ਆਠ ਪਹਰ ਹਰਿ ਸਿਮਰਹੁ ਪ੍ਰਾਣੀ।। ( ਅੰਗ 1340)ਜਪਿ ਮਨ ਮੇਰੇ ਗੋਵਿੰਦ ਕੀ ਬਾਣੀ।। ਸਾਧੂ ਜਨ ਰਾਮੁ ਰਸਨ ਵਖਾਣੀ।। ( ਅੰਗ 192)ਹਉ ਆਪਹੁ ਬੋਲ ਨ ਜਾਣਦਾ ਮੈ ਕਹਿਆ ਸਭੁ ਹੁਕਮਾਓ ਜੀਉ।। ( ਅੰਗ 763)ਇਸ ਬਾਣੀ ਦੀ ਸਦੀਵਤਾ ਨੂੰ ਮੰਨਦਿਆਂ ਇਸ ਗ੍ਰੰਥ ਦੇ ਸੰਪਾਦਕ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ :ਸਤਿਗੁਰੂ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ।। ( ਅੰਗ 308)ਸੋ ਸਿੱਖ ਸਿਧਾਂਤ ਅਨੁਸਾਰ ਬਾਣੀ ਇਲਹਾਮ ਹੈ ਜੋ ਸ਼ਬਦ ਰੂਪ ਵਿਚ ਪ੍ਰਗਟ ਹੋਈ ਹੈ। ਗੁਰੂ ਸਾਹਿਬਾਨ ਅਨੁਸਾਰ ਇਹ ‘ਪ੍ਰਭ ਦੀ ਬਾਣੀ’, ‘ਖਸਮ ਕੀ ਬਾਣੀ’, ‘ਧੁਰ ਕੀ ਬਾਣੀ’, ‘ਗੋਵਿੰਦ ਕੀ ਬਾਣੀ’ ਹੈ।

( ਸਰਚਾਂਦ ਸਿੰਘ)

Check Also

ਜ਼ਰੂਰ ਦੇਖੋ ਇਹ ਵੀਡੀਉ – ਕਰੋਨਾ ਵਾ ਇ ਰ ਸ ਤੋਂ ਮੌਤ ਦੀ ਸੰਭਾਵਨਾ ਅਤੇ ਇਲਾਜ

ਸਿਹਤ ਮੰਤਰੀ ਨੇ 29 ਮਰੀਜ਼ਾਂ, ਜਿਨ੍ਹਾਂ ਚੋਂ 3 ਠੀਕ ਹੋ ਚੁੱਕੇ ਹਨ, ਬਾਰੇ ਜਾਣਕਾਰੀ ਦਿੰਦਿਆਂ …

%d bloggers like this: