Breaking News
Home / ਸਾਹਿਤ / “ਫ਼ਰੰਗੀਆਂ ਨੇ ਪੰਜਾਬ ਦੇ ਲੋਕਾਂ ਦੀ ਮਾਂ, ਮਹਾਰਾਣੀ ਨੂੰ ਬੰਦੀ ਬਣਾ ਕੇ #ਹਿੰਦੋਸਤਾਨ ਭੇਜ ਦਿੱਤਾ ਹੈ

“ਫ਼ਰੰਗੀਆਂ ਨੇ ਪੰਜਾਬ ਦੇ ਲੋਕਾਂ ਦੀ ਮਾਂ, ਮਹਾਰਾਣੀ ਨੂੰ ਬੰਦੀ ਬਣਾ ਕੇ #ਹਿੰਦੋਸਤਾਨ ਭੇਜ ਦਿੱਤਾ ਹੈ

ਸਿੱਖ ਇਤਿਹਾਸ ਦੇ ਅਣਗੌਲੇ ਪੰਨ੍ਹੇ – ੧੭
ਇਹ ਸ਼ਬਦ ਸ਼ੇਰ ਸਿੰਘ ਅਟਾਰੀਵਾਲੇ ਨੇ ਲਾਹੌਰ ਦਰਬਾਰ ਦੇ ਸਰਦਾਰਾਂ ਨੂੰ ਸੰਬੋਧਨ ਹੁੰਦੇ ਹੋਏ ਕਹੇ। ਇੱਥੇ ਹਿੰਦੋਸਤਾਨ ਤੋਂ ਭਾਵ ਕਿਸੇ ਹੋਰ ਦੂਸਰੇ ਮੁਲਕ ਤੋਂ ਹੈ। ਉਦਾਹਰਣ ਵਜੋਂ ਅੱਜਕਲ ਕੋਈ ਇਹ ਨਹੀਂ ਕਹਿੰਦਾ ਕਿ ਮੈਂ ਪੰਜਾਬ ਤੋਂ ਹਿੰਦੋਸਤਾਨ ਚੱਲਿਆ ਹਾਂ। ਕਿਉਂਕਿ ਹੁਣ ਪੰਜਾਬ ਤੇ ਹਿੰਦੋਸਤਾਨ ਨੇ ਕਬਜ਼ਾ ਕਰਕੇ ਆਪਣੇ ਅਧੀਨ ਕਰ ਲਿਆ ਹੈ। ਉਂਝ ਬਹੁਤੇ ਸਿੱਖ ਅਜਕੱਲ ਇਹੀ ਸਮਝਦੇ ਹਨ ਕਿ ਯੁਗਾਂ-ਯੁਗੰਤਰਾਂ ਤੋਂ ਸਾਡਾ ਦੇਸ਼ ਭਾਰਤ ਹੀ ਹੈ, ਪਰ ਇਸ ਗੱਲ ਵਿੱਚ ਕੋਈ ਵੀ ਸਚਾਈ ਨਹੀੰ। ਸਿੱਖ ਰਾਜ ਦੇ ਪ੍ਰਬੰਧ ਹੇਠ ਪੰਜਾਬ ਇੱਕ ਵੱਖਰਾ ਖੁਦਮੁਖਤਿਆਰ (Sovereign) ਦੇਸ਼ ਸੀ, ਜਿਸ ਨੂੰ ਕਿ ਭਾਰਤੀਆਂ ਨੇ ਫ਼ਰੰਗੀਆਂ ਨਾਲ ਮਿਲ ਕੇ ਦੱਬ ਲਿਆ ਹੈ।

ਮੈਂ ਪਿਛਲੇ ਸਾਲ ਦੂਜੇ ਸਿੱਖ-ਐਗਲੋ (Anglo-Sikh War 2) ਯੁੱਧ’ਚ ਚੇਲਿਆਂਵਾਲਾ ਦੀ ਲੜਾਈ ਵਾਰੇ ਲੇਖ ਲਿਖ ਰਿਹਾ ਸੀ। ਜਾਣਕਾਰੀ ਇੱਕਠੀ ਕਰਦੇ-ਕਰਦੇ ਮੇਰੇ ਹੱਥ ਇਸ ਯੁੱਧ ਦੇ ਜਰਨੈਲ ਸ਼ੇਰ ਸਿੰਘ ਅਟਾਰੀਵਾਲੇ ਦੀ 16 ਸਤੰਬਰ 1848 ਨੂੰ ਲਿਖੀ ਇੱਕ ਚਿੱਠੀ ਲੱਗੀ। ਜਿਸ ਉੱਤੇ ਸ਼ੇਰ ਸਿੰਘ ਅਟਾਰੀਵਾਲਾ ਸਮੇਤ 9 ਹੋਰ ਲਾਹੌਰ ਦਰਬਾਰ ਦੇ ਸਰਦਾਰਾਂ ਦੀਆਂ ਮੋਹਰਾਂ ਲੱਗੀਆਂ ਹਨ। ਇਹ ਚਿੱਠੀ ਸ਼ੇਰ ਸਿੰਘ ਅਟਾਰੀਵਾਲੇ ਨੇ ਲਾਹੌਰ ਦਰਬਾਰ ਦੇ ਸਰਦਾਰਾਂ ਨੂੰ ਲਿਖ ਕੇ ਦਰਬਾਰ ਦੇ ਸੇਵਾਦਾਰਾਂ, ਪੰਜਾਬ ਦੇ ਲੋਕਾਂ ਅਤੇ ਸਿੱਖਾਂ ਨੂੰ ਅੰਗਰੇਜ਼ਾਂ ਵਿਰੁੱਧ ਬਗਾਵਤ ਕਰਨ ਲਈ ਵੰਗਾਰਿਆ ਸੀ। ਜਦੋਂ ਅੰਗਰਜਾਂ ਨੇ “ਲਾਹੌਰ ਦਾ ਅਹਿਦਨਾਮਾ” ( Treaty of Lahore) ਨਜ਼ਰਅੰਦਾਜ਼ ਕਰਕੇ ਮਹਾਰਾਜੇ ਦੇ ਪਰਿਵਾਰ, ਲਾਹੌਰ ਦਰਬਾਰ ਅਤੇ ਸਿੱਖਾਂ ਨਾਲ ਵਧੀਕੀਆਂ ਜਾਰੀ ਰੱਖੀਆਂ ਤਾਂ ਸ਼ੇਰ ਸਿੰਘ ਅਟਾਰੀਵਾਲੇ ਨੇ ਆਪਣੇ ਪਿਤਾ ਸਿੰਘ ਸਾਹਿਬ ਚੜਤ ਸਿੰਘ ਅਟਾਰੀਵਾਲੇ ਦੇ ਹੁਕਮਾਂ ਦੀ ਪਾਲਣਾਂ ਕਰਦੇ ਹੋਏ, ਅੰਗਰੇਜ਼ਾਂ ਨਾਲ ਮੱਥਾ ਲਾਉਣ ਦਾ ਮਨ ਬਣਾ ਲਿਆ।
ਚਿੱਠੀ ਵਿੱਚ ਉਹਨਾਂ ਪਹਿਲੀ ਗੱਲ ਮਹਾਰਾਜਾ ਰਣਜੀਤ ਸਿੰਘ ਦੀ ਵਿਧਵਾ ਪਤਨੀ ਮਹਾਰਾਣੀ ਜਿੰਦਾਂ ਨਾਲ ਹੋ ਰਹੀਆਂ ਵਧੀਕੀਆਂ ਦਾ ਹਵਾਲਾ ਦਿੱਤਾ। ਉਹਨਾਂ ਕਿਹਾ ਕਿ ਫ਼ਰੰਗੀਆਂ ਨੇ ਲੋਕਾਂ ਦੀ ਮਾਂ, ਮਹਾਰਾਣੀ ਨੂੰ ਬੰਦੀ ਬਣਾ ਹਿੰਦੋਸਤਾਨ ਭੇਜ ਕੇ ਲਾਹੌਰ ਦੀ ਸੰਧੀ ਤੋੜ ਦਿੱਤੀ ਹੈ। ਇੱਥੇ ਹਿੰਦੋਸਤਾਨ ਭੇਜਣ ਦਾ ਮੱਤਲਬ ਸਾਫ਼ ਹੈ ਕਿ ਪੰਜਾਬ ਅਲੱਗ ਦੇਸ਼ ਹੈ ਅਤੇ ਹਿੰਦੋਸਤਾਨ ਅਲੱਗ ਦੇਸ਼ ਹੈ। ਜੇਕਰ ਇੱਕ ਦੇਸ਼ ਹੁੰਦਾ ਤਾਂ ਉਹਨਾਂ ਕਿਸੇ ਸ਼ਹਿਰ ਦਾ ਹਵਾਲਾ ਦਿੱਤਾ ਜਾਣਾ ਸੀ।

ਦੂਜਾ ਉਹਨਾਂ ਲਿਖਿਆ ਸਿੱਖਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਬੱਚਿਆਂ ਤੋਂ ਜ਼ੁਲਮ ਕਰਕੇ ਸਾਡਾ ਪਿਆਰਾ ਧਰਮ ਖੋਹਿਆ ਜਾ ਰਿਹਾ ਹੈ। ਉਹਨਾਂ ਦਿਹ ਵੀ ਲਿਖਿਆ ਕਿ ਮਹਾਰਾਜੇ ਦੇ ਪਰਿਵਾਰ ਤੋਂ ਇਲਾਵਾ ਦੇਸ਼ ਦੇ ਲੋਕਾਂ’ਤੇ ਜ਼ੁਲਮ ਕੀਤਾ ਜਾ ਰਹੇ ਹਨ, ਇੱਥੇ ਦੇਸ਼ ਤੋਂ ਭਾਵ ਦੇਸ਼ ਪੰਜਾਬ ਤੋਂ ਹੈ।
ਤੀਜੀ ਗੱਲ ਇਸ ਚਿੱਠੀ’ਚ ਇਹ ਲਿਖੀ ਗਈ ਕਿ ਗੁਰੂ ਦੀ ਕਿ੍ਪਾ ਨਾਲ , ਸ਼ੇਰ ਸਿੰਘ ਅਟਾਰੀਵਾਲਾ ਨਾਲ ਸਿਰਲੱਥ ਸੂਰਮੇ ਆ ਰਲੇ ਹਨ। ਖਾਲਸਾ ਹੁਣ ਰੂਹ ਅਤੇ ਦਿਲ ਨਾਲ ਜੂਝੇਗਾ। ਹੁਣ ਸਮਾਂ ਆ ਗਿਆ ਕਿ ਪੰਜਾਬ ਵਿੱਚੋੰ ਜ਼ਾਲਮ ਫਾਰੰਗੀਆਂ ਦਾ ਖਾਤਮਾ ਕਰ ਦਿੱਤਾ ਜਾਵੇ। ਖਾਲਸਾ ਰਾਜ ਦੇ ਸੇਵਾਦਾਰ, ਗੁਰੂ ਦੇ ਸਿੱਖ ਅਤੇ ਮਹਾਰਾਜਾ ਨੂੰ ਚਾਹੁਣ ਵਾਲੇ ਹਥਿਆਰਾਂ ਸਮੇਤ ਮੁਲਤਾਨ ਪਹੁੰਚਣ। ਜੇਕਰ ਰਸਤੇ’ਚ ਕੋਈ ਫਾਰੰਗੀ ਮਿਲਦਾ ਹੈ ਤਾਂ ਉਸ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਜਾਵੇ। ਖਾਲਸਾ ਪੰਥ ਤੇ ਗੁਰੂ ਕਿ੍ਪਾ ਕਰੂਗਾ, ਮੈਦਾਨ ਜਿੱਤਣ ਵਾਲੇ ਸੂਰਮਿਆਂ ਨੂੰ ਤਰੱਕੀਆਂ ਦਿੱਤੀਆਂ ਜਾਣਗੀਆਂ।
ਚੌਥੀ ਗੱਲ ਲਿਖੀ ਕਿ ਸਾਰੇ ਕਾਰਜ਼ ਧਰਮ ਦੇ ਦਾਇਰੇ’ਚ ਰਹਿ ਕੇ ਕੀਤੇ ਜਾਣ। ਜਿਹੜਾ ਧਰਮ ਤੇ ਚੱਲੇਗਾ ਉਸ ਦਾ ਦੁਨੀਆਂ’ਚ ਸਨਮਾਨ ਕੀਤਾ ਜਾਵੇਗਾ। ਜਿਹੜੇ ਕੌਮ ਦੇ ਉਲਟ ਖੜਨਗੇ ਉਹਨਾਂ ਨੂੰ ਪੰਥ’ਚੋਂ ਛੇਕ ਦਿੱਤਾ ਜਾਵੇਗਾ।

ਿਚੱਠੀ ਉੱਪਰ ਸ਼ੁਰੂ’ਚ ਸ਼ੇਰ ਸਿੰਘ ਅਟਾਰੀਵਾਲੇ ਦੀ ਮੋਹਰ ਹੈ।.ਚਿੱਠੀ ਹੇਠਾਂ ਮੋਹਰਾਂ ਲਾਉਣ ਵਾਲੇ ਸਰਦਾਰ : ਸੋਖਾ ਸਿੰਘ, ਸੂਰਤ ਸਿੰਘ, ਅਰਜਣ ਸਿੰਘ, ਬਾਲੁਕ ਸਿੰਘ, ਜੀਤ ਸਿੰਘ, ਰਤਨ ਸਿੰਘ, ਫਤਿਹ ਸਿੰਘ, ਸਾਹਿਬ ਸਿੰਘ, ਲਾਲ ਸਿੰਘ..(ਇਹ ਚਿੱਠੀ “ਜਿਹੜੀ ਕਿ ਅੰਜਰੇਜ਼ ਸਰਕਾਰ ਵੱਲੋਂ ਅੰਗਰੇਜ਼ੀ’ਚ ਤਰਜ਼ਮਾ ਕਰਕੇ ਆਪਣੇ ਰਿਕਾਡ’ਚ ਰੱਖੇ ਦਸਤਾਵੇਜ਼ਾਂ’ਚ ਰੱਖੀ ਹੈ” ਦੂਜੇ ਸਿੱਖ-ਐਗਲੋਂ ਯੁੱਧ ਤੋਂ ਪਹਿਲਾਂ ਲਿਖੀ ਗਈ ਸੀ, ਇਸ ਤੋਂ ਬਾਅਦ ਸਿੱਖਾਂ ਨੇ ਇੱਕਠੇ ਹੋ ਕੇ ਅੰਗਰੇਜ਼ਾਂ ਅਤੇ ਭਾਰਤ ਦੀਆਂ ਸਾਂਝੀਆਂ ਫੌਜਾਂ ਖਿਲਾਫ਼ ਤਿੰਨ ਲੜਾਈਆਂ ਲੜੀਆਂ; ਜਿਨ੍ਹਾਂ ਦਾ ਵੇਰਵਾ ਆਉਣ ਵਾਲੇ ਦਿਨਾਂ’ਚ ਸਾਂਝਾ ਕਰਾਂਗੇ)

#ਸਤਵੰਤ_ਸਿੰਘ

Check Also

ਦੇਖੋ ਮਨੁੱਖ ਕਿੰਨਾ ਬੇਰਹਿਮ ਹੈ- ਕਿਉਂ ਮਨੁੱਖ ਤੋਂ ਸਭ ਜੀਵ ਜੰਤੂ ਬਹੁਤ ਦੁਖੀ ਹਨ

ਸੰਸਾਰ ਦੇ ਮੈਡੀਕਲ ਕਾਲਜਾਂ, ਖੋਜ ਯੂਨੀਵਰਸਿਟੀਆਂ ਅਤੇ ਅਨੇਕਾਂ ਹੋਰ ਟਰੇਨਿੰਗ ਇੰਸਟੀਚਿਊਟਸ ਵਿੱਚ ਹਰ ਸਾਲ ਕਰੀਬ …

%d bloggers like this: