Breaking News
Home / ਰਾਸ਼ਟਰੀ / ਦਿੱਲੀ ‘ਚ ਹੁਣ ਪ੍ਰਦੂਸ਼ਣ ਲਈ ਪਰਾਲੀ ਨਹੀਂ ਫੈਕਟਰੀਆਂ ਜ਼ਿੰਮੇਵਾਰ- NGT ਚੇਅਰਮੈਨ

ਦਿੱਲੀ ‘ਚ ਹੁਣ ਪ੍ਰਦੂਸ਼ਣ ਲਈ ਪਰਾਲੀ ਨਹੀਂ ਫੈਕਟਰੀਆਂ ਜ਼ਿੰਮੇਵਾਰ- NGT ਚੇਅਰਮੈਨ

ਦਿੱਲੀ ‘ਚ ਪ੍ਰਦੂਸ਼ਣ ਦਾ ਪੱਧਰ ਵਧਿਆ ਤਾਂ ਜ਼ਿੰਮੇਵਾਰੀ ਕਿਸਾਨਾਂ ਸਿਰ ਮੜ ਦਿੱਤੀ ਗਈ, ਦਿੱਲੀ ਸਰਕਾਰ ਸਮੇਤ ਕਈਆਂ ਨੇ ਪੰਜਾਬ ਹਰਿਆਣਾ ਦੇ ਕਿਸਾਨਾਂ ‘ਤੇ ਪਰਾਲੀ ਸਾੜਨ ਦਾ ਇਲਜ਼ਾਮ ਲਗਾ ਪ੍ਰਦੂਸ਼ਣ ਲਈ ਅਸਲ ਜ਼ਿੰਮੇਵਾਰ ਪਰਾਲੀ ਸਾੜਨ ਕਾਰਨ ਉੱਠੇ ਧੂੰਏਂ ਨੂੰ ਠਹਿਰਾਇਆ।

ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਪਿੱਛੇ ਉਨ੍ਹਾਂ ਦੀ ਮਜਬੂਰੀ ਨੂੰ ਵੀ ਮੰਨਿਆ ਗਿਆ ਪਰ ਨਾਲ ਹੀ ਸਖ਼ਤੀ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ, ਅਨੇਕ ਕਿਸਾਨਾਂ ਖਿਲਾਫ਼ ਪਰਚੇ ਦਰਜ ਕਰ ਦਿੱਤੇ ਗਏ, ਅਜਿਹੇ ‘ਚ ਪਹਿਲਾਂ ਤੋਂ ਮੰਦਹਾਲੀ ਦੇ ਮਾਰੇ ਕਿਸਾਨ ‘ਤੇ ਨਵੀਂ ਮੁਸੀਬਤ ਪਰਚੇ ਤੇ ਜੁਰਮਾਨੇ ਦੇ ਰੂਪ ‘ਚ ਆ ਪਈ।

ਪਰ NGT ਯਾਨਿ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਆਦਰਸ਼ ਕੁਮਾਰ ਗੋਇਲ ਨੇ ਸਾਫ਼ ਕਰ ਦਿੱਤਾ ਹੈ ਕਿ ਪ੍ਰਦੂਸ਼ਣ ਲਈ ਕਿਸਾਨਾਂ ਨੂੰ ਹੀ ਜ਼ਿੰਮੇਵਾਰ ਠਹਿਰਾਉਣਾ ਠੀਕ ਨਹੀਂ, ਕਿਉਂਕਿ ਦਿੱਲੀ ਦੇ ਵਿੱਚ ਚੱਲ ਰਹੀਆਂ ਘਰਾਂ ਵਿਚਲੀਆਂ ਫੈਕਟਰੀਆਂ ਵੀ ਵਾਧੂ ਪ੍ਰਦੂਸ਼ਣ ਫੈਲਾ ਰਹੀਆਂ ਹਨ। ਸ਼੍ਰੀ ਗੋਇਲ ਮੁਤਾਬਕ ਹੁਣ ਦੇ ਸੀਜ਼ਨ ਵਿੱਚ ਤਾਂ ਪਰਾਲੀ ਦਾ ਧੂੰਆਂ ਨਹੀਂ ਹੈ ਪਰ ਫਿਰ ਵੀ ਪ੍ਰਦੂਸ਼ਣ ਦਾ ਪੱਧਰ ਜਿਆਦਾ ਹੈ।
NGT ਚੇਅਰਮੈਨ ਪਰਾਲੀ ਦੀ ਗੰਭੀਰ ਸਮੱਸਿਆ ਬਾਰੇ ਕਹਿੰਦੇ ਨੇ ਕਿ ਜਾਗਰੂਕਤਾ ਦੀ ਸਭ ਤੋਂ ਜਿਆਦਾ ਜਰੂਰਤ ਹੈ, ਕਿਸਾਨਾਂ ਨੂੰ ਲਗਦਾ ਹੈ ਕਿ ਜੇਕਰ ਉਹ ਪਰਾਲੀ ਨੂੰ ਜ਼ਮੀਨ ਵਿੱਚ ਵਾਹ ਦੇਣਗੇ ਤਾਂ ਉਪਜਾਊ ਸ਼ਕਤੀ ‘ਤੇ ਅਸਰ ਪਏਗਾ, ਅਜਿਹੇ ‘ਚ ਇਸ ਪੱਖ ਵੱਲ ਧਿਆਨ ਦੇਣ ਦੀ ਜਿਆਦਾ ਜਰੂਰਤ ਹੈ ਕਿ ਕਿਸਾਨ ਨੂੰ ਸਹੀ ਜਾਣਕਾਰੀ ਦਿੱਤੀ ਜਾਵੇ। ਗੱਲਬਾਤ ਦੌਰਾਨ ਸ਼੍ਰੀ ਗੋਇਲ ਨੇ ਕਿਹਾ ਕਿ ਬੇਸ਼ੱਕ ਉਹ ਕਿਸੇ ਨੂੰ ਜਿੰਮੇਵਾਰ ਨਹੀਂ ਠਹਿਰਾ ਰਹੇ ਪਰ ਇੰਨਾ ਹਲਾਤਾਂ ਲਈ ਸਰਕਾਰ ਜ਼ਿੰਮੇਵਾਰ ਜਰੂਰ ਹੈ।

Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: