Breaking News
Home / ਰਾਸ਼ਟਰੀ / ਅਕਸ਼ੈ ਕੁਮਾਰ ਨੇ ਅਪਣੀ ਪਤਨੀ ਨੂੰ ਗਿਫ਼ਟ ਕੀਤੇ ਪਿਆਜ਼ ਵਾਲੇ ਝੁਮਕੇ

ਅਕਸ਼ੈ ਕੁਮਾਰ ਨੇ ਅਪਣੀ ਪਤਨੀ ਨੂੰ ਗਿਫ਼ਟ ਕੀਤੇ ਪਿਆਜ਼ ਵਾਲੇ ਝੁਮਕੇ

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅਪਣੀ ਆਉਣ ਵਾਲੀ ਫਿਲਮ ਗੁੱਡ ਨਿਊਜ਼ ਦੀ ਪ੍ਰਮੋਸ਼ਨ ਵਿਚ ਲੱਗੇ ਹੋਏ ਹਨ। ਫ਼ਿਲਮ ਦੀ ਪ੍ਰਮੋਸ਼ਨ ਲਈ ਉਹ ਦ ਕਪਿਲ ਸ਼ਰਮਾ ਸ਼ੋਅ ਵਿਚ ਵੀ ਐਂਟਰੀ ਲੈਣਗੇ। ਸੋਅ ਲਈ ਅਕਸ਼ੈ ਨੇ ਸ਼ੂਟ ਕਰ ਲਿਆ ਹੈ। ਕਪਿਲ ਸ਼ਰਮਾ ਸ਼ੋਅ ਦੇ ਸੈੱਟ ਤੋਂ ਜਦੋਂ ਅਕਸ਼ੈ ਕੁਮਾਰ ਘਰ ਪਰਤੇ ਤਾਂ ਉਹ ਅਪਣੀ ਪਤਨੀ ਲਈ ਇਕ ਖ਼ਾਸ ਗਿਫਟ ਲੈ ਕੇ ਗਏ ਅਤੇ ਇਹ ਗਿਫਟ ਟਵਿੰਕਲ ਖੰਨਾ ਨੂੰ ਕਾਫੀ ਪਸੰਦ ਆਇਆ।

ਇਸ ਗਿਫਟ ਵਿਚ ਕੁਝ ਹੋਰ ਨਹੀਂ ਬਲਕਿ ਪਿਆਜ਼ ਦੇ ਝੁਮਕੇ ਸੀ। ਟਵਿੰਕਲ ਖੰਨਾ ਨੇ ਇਹਨਾਂ ਝੁਮਕਿਆਂ ਦੀ ਫੋਟੋ ਅਪਣੀ ਇੰਸਟਾਗ੍ਰਾਮ ਪੇਜ ‘ਤੇ ਸ਼ੇਅਰ ਕੀਤੀ। ਫੋਟੋ ਸ਼ੇਅਰ ਕਰਦੇ ਹੋਏ ਉਹਨਾਂ ਲਿਖਿਆ, ‘ਮੇਰੇ ਸਾਥੀ ਦ ਕਪਿਲ ਸ਼ਰਮਾ ਸ਼ੋਅ ਵਿਚ ਪਰਫਾਰਮ ਕਰਕੇ ਵਾਪਸ ਆਏ ਅਤੇ ਉਹਨਾਂ ਕਿਹਾ, ‘ਉਹ ਲੋਕ ਕਰੀਨਾ ਨੂੰ ਝੁਮਕੇ ਦਿਖਾ ਰਹੇ ਸੀ। ਤਾਂ ਮੈਨੂੰ ਲੱਗਿਆ ਕਿ ਉਹ ਇਸ ਨਾਲ ਜ਼ਿਆਦਾ ਇੰਮਪ੍ਰੈਸ ਹੋਈ ਪਰ ਮੈਨੂੰ ਲੱਗਿਆ ਕਿ ਤੁਹਾਨੂੰ ਵੀ ਇਹਨਾਂ ਨੂੰ ਦੇਖ ਕੇ ਖੁਸ਼ੀ ਹੋਵੇਗੀ’।

ਸੋਸ਼ਲ ਮੀਡੀਆ ‘ਤੇ ਪਿਆਜ਼ ਦੇ ਝੁਮਕਿਆਂ ਦੀ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਪਿਆਜ਼ ਦੀਆਂ ਵਧ ਰਹੀਆਂ ਕੀਮਤਾਂ ਇਹਨੀਂ ਦਿਨੀਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਸੰਸਦ ਤੋਂ ਲੈ ਕੇ ਸੋਸ਼ਲ ਮੀਡੀਆ ‘ਤੇ ਹਰ ਥਾਂ ਇਹਨਾਂ ਦੀ ਚਰਚਾ ਹੈ

ਉੱਥੇ ਹੀ ਫ਼ਿਲਮ ਗੁੱਡ ਨਿਊਜ਼ ਦੀ ਗੱਲ਼ ਕਰੀਏ ਤਾਂ ਇਸ ਫ਼ਿਲਮ ਵਿਚ ਅਕਸ਼ੈ ਕੁਮਾਰ, ਕਰੀਨਾ ਕਪੂਰ ਖ਼ਾਨ, ਕਿਆਰਾ ਅਡਵਾਨੀ ਅਤੇ ਦਿਲਜੀਤ ਦੁਸਾਂਝ ਮੁੱਖ ਭੂਮਿਕਾ ਵਿਚ ਹਨ। ਇਹ ਫ਼ਿਲਮ 27 ਦਸੰਬਰ ਨੂੰ ਰੀਲੀਜ਼ ਹੋਵੇਗੀ। ਇਹ ਫਿਲਮ ਕਰਨ ਜੌਹਰ ਦੀ ਪ੍ਰੋਡਕਸ਼ਨ ਵਿਚ ਬਣੀ ਹੈ। ਫਿਲਮ ਦੇ ਟਰੇਲਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ।

Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: