Breaking News
Home / ਰਾਸ਼ਟਰੀ / ਭਾਰਤ ਦੇ ਪਾਸਪੋਰਟ ਤੇ ਕਮਲ ਦਾ ਫੁੱਲ- ਕਲ੍ਹ ਨੂੰ ਗਊ ਛਾਪ ਕੇ ਕਹਿ ਦੇਣਗੇ ਰਾਸ਼ਟਰੀ ਮਾਤਾ ?

ਭਾਰਤ ਦੇ ਪਾਸਪੋਰਟ ਤੇ ਕਮਲ ਦਾ ਫੁੱਲ- ਕਲ੍ਹ ਨੂੰ ਗਊ ਛਾਪ ਕੇ ਕਹਿ ਦੇਣਗੇ ਰਾਸ਼ਟਰੀ ਮਾਤਾ ?

ਭਾਰਤੀ ਵਿਦੇਸ਼ ਮੰਤਰਾਲੇ ਨੇ ਨਵੇਂ ਪਾਸਪੋਰਟ ‘ਤੇ ਕਮਲ ਦਾ ਨਿਸ਼ਾਨ ਹੋਣ ਬਾਰੇ ਸਫ਼ਾਈ ਦਿੰਦਿਆਂ ਹੋਇਆਂ ਕਮਲ ਨੂੰ ਦੇਸ ਦਾ ਕੌਮੀ ਫੁੱਲ ਦੱਸਿਆ।ਪਾਸਪੋਰਟ ‘ਤੇ ਕਮਲ ਦਾ ਮੁੱਦਾ ਬੁੱਧਵਾਰ ਨੂੰ ਲੋਕ ਸਭਾ ‘ਚ ਵੀ ਚੁੱਕਿਆ ਸੀ ਜਿੱਥੇ ਕਾਂਗਰਸ ਸੰਸਦ ਐੱਮਕੇ ਰਾਘਵਨ ਨੇ ਇਸ ਨੂੰ ‘ਭਗਵਾਕਰਨ’ ਵੱਲ ਇੱਕ ਹੋਰ ਕਦਮ ਦੱਸਿਆ ਅਤੇ ਸਰਕਾਰ ਨੂੰ ਸਵਾਲ ਕੀਤੇ।ਇਸ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਸਫ਼ਾਈ ਦਿੱਤੀ ਹੈ ਪਰ ਕੀ ਕਮਲ ਸੱਚਮੁੱਚ ਭਾਰਤ ਦਾ ਕੌਮੀ ਫੁੱਲ ਹੈ?ਵੀਰਵਾਰ ਨੂੰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਆਪਣੀ ਪ੍ਰੈੱਸ ਕਾਨਫਰੰਸ ‘ਚ ਇਹ ਸਪੱਸ਼ਟੀਕਰਨ ਦਿੱਤਾ-

“ਮੈਨੂੰ ਲੱਗਾ ਹੈ ਕਿ ਸ਼ਾਇਦ ਇਹ ਸਪੱਸ਼ਟੀਕਰਨ ਆ ਗਿਆ ਹੈ…ਨਹੀਂ? ਦੇਖੋ.. ਮੈਂ ਵੀ ਰਿਪੋਰਟ ਅਜਿਹੀਆਂ ਦੇਖੀਆਂ ਹਨ। ਦੇਖੋ… ਇਹ ਜੋ ਸਿੰਬਲ ਹੈ…ਇਹ ਸਿੰਬਲ ਕੀ ਹੈ? ਇਹ ਸਿੰਬਲ ਸਾਡੇ ਕੌਮੀ ਫੁੱਲ ਦਾ ਹੈ ਅਤੇ ਇਹ ਵਿਕਸਿਤ ਸੁਰੱਖਿਆ ਫੀਚਰ ਦਾ ਹਿੱਸਾ ਹੈ। ਇਹ ਫਰਜ਼ੀ ਪਾਸਪੋਰਟ ਦਾ ਪਤਾ ਲਗਾਉਣ ਲਈ ਕੀਤਾ ਗਿਆ… ਅਤੇ ਇਹ ਅਸੀਂ ਦੱਸਣਾ ਨਹੀਂ ਚਾਹੁੰਦੇ ਸੀ।”

“ਇਹ ਇੰਟਰਨੈਸ਼ਨਲ ਸਿਵਿਲ ਐਵੀਏਸ਼ਨ ਆਰਗਨੈਾਈਜੇਸ਼ਨ (ICAO) ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਹੀ ਲਿਆਂਦਾ ਗਿਆ ਹੈ ਅਤੇ ਮੈਂ ਇਹ ਵੀ ਦੱਸ ਦਵਾਂ ਕਿ ਕਮਲ ਤੋਂ ਇਲਾਵਾ ਹੋਰ ਵੀ ਕੌਮੀ ਪ੍ਰਤੀਕ ਹਨ ਜੋ ਵਾਰੀ-ਵਾਰੀ ਇਸਤੇਮਾਲ ਕੀਤੇ ਜਾਣਗੇ। ਜਿਵੇਂ ਕਿ ਇੱਕ ਬਾਘ ਦਾ ਸਿੰਬਲ ਹੈ, ਅਜੇ ਕਮਲ ਹੈ ਤਾਂ ਅਗਲੇ ਮਹੀਨੇ ਕੁਝ ਹੋਰ ਆਵੇਗਾ ਫਿਰ ਕੁਝ ਹੋਰ ਆਵੇਗਾ… ਇਹ ਪ੍ਰਤੀਕ ਬਿਨਾਂ ਕਿਸੇ ਨਿਸ਼ਚਿਤ ਕ੍ਰਮ ਦੇ ਆਉਂਦੇ ਰਹਿਣਗੇ। ਇਸ ਵਿੱਚ ਉਹ ਸਾਰੇ ਪ੍ਰਤੀਕ ਹਨ ਜੋ ਭਾਰਤ ਨਾਲ ਜੁੜੇ ਹੋਏ ਹਨ। ਜਿਵੇਂ ਕੌਮੀ ਫੁੱਲ ਹੋ ਸਕਦਾ ਹੈ, ਕੌਮੀ ਪਸ਼ੂ ਹੋ ਸਕਦਾ ਹੈ।”ਰਵੀਸ਼ ਕੁਮਾਰ ਨੇ ਜੋ ਸਫ਼ਾਈ ਦਿੱਤੀ, ਉਸ ਦੇ ਹਿਸਾਬ ਨਾਲ ਕਮਲ ਭਾਰਤ ਦਾ ਕੌਮੀ ਫੁੱਲ ਹੈ।ਐੱਨਸੀਆਰਟੀ, ਯੂਜੀਸੀ ਅਤੇ ਭਾਰਤ ਸਰਕਾਰ ਨਾਲ ਜੁੜੀਆਂ ਵੈਸਬਾਈਟਾਂ ‘ਤੇ ਵੀ ਅਜਿਹਾ ਦੱਸਿਆ ਜਾਂਦਾ ਰਿਹਾ ਹੈ ਪਰ ਇਸ ਬਾਰੇ ਕੁਝ ਖ਼ਾਸ ਸਪੱਸ਼ਟਤਾ ਨਹੀਂ ਹੈ।ਇਸੇ ਸਾਲ ਜੁਲਾਈ ਮਹੀਨੇ ਵਿੱਚ ਬੀਜੂ ਜਨਤਾ ਦਲ ਦੇ ਰਾਜ ਸਭਾ ਮੈਂਬਰ ਪ੍ਰਸੰਨ ਅਚਾਰਿਆ ਨੇ ਗ੍ਰਹਿ ਮੰਤਰਾਲੇ ਤੋਂ ਇਸ ਦੇ ਨਾਲ ਹੀ ਜੁੜੇ ਤਿੰਨ ਸਵਾਲ ਪੁੱਛੇ ਸਨ:

Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: