Breaking News
Home / ਮੁੱਖ ਖਬਰਾਂ / ਗੁਰਦੁਆਰਾ ਸ਼ਹੀਦਾਂ ਚ ਮੱਥਾ ਟੇਕਣ ਆਏ ਸਿੱਖ ਸ਼ਰਧਾਲੂ ਦੀ ਮੌਤ

ਗੁਰਦੁਆਰਾ ਸ਼ਹੀਦਾਂ ਚ ਮੱਥਾ ਟੇਕਣ ਆਏ ਸਿੱਖ ਸ਼ਰਧਾਲੂ ਦੀ ਮੌਤ

ਗੁਰਦੁਆਰਾ ਸ਼ਹੀਦਾਂ ਚ ਮੱਥਾ ਟੇਕਣ ਆਏ ਸਿੱਖ ਸ਼ਰਧਾਲੂ ਦੀ ਮੌਤ

ਇਹ ਤਸਵੀਰਾਂ ਜਿੰਦਗੀ ਦੀ ਉਸ ਸਭ ਤੋਂ ਵੱਡੀ ਸਚਾਈ ਦੀ ਗਵਾਹ ਨੇ, ਪਲਾਂ ਚ ਇਹ ਮੌਤ ਇਸ ਸਖਸ਼ ਨੂੰ ਗੁਰੂ ਚਰਨਾ ਚ ਨਸੀਬ ਹੋਈ

ਕਿਹੜੇ ਟਕਸਾਲੀਆਂ ਨਾਲ ਬੈਠਣਗੇ ਸੁਖਦੇਵ ਢੀਂਡਸਾ?

ਪਾਰਟੀ ਨਾਲ ਲੰਮਾ ਸਮਾਂ ਬਿਤਾ ਚੁੱਕੇ ਸੁਖਦੇਵ ਸਿੰਘ ਢੀਂਡਸਾ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਸਮਾਗਮ ਵਿੱਚ ਬੈਠਦੇ ਹਨ ਜਾਂ ਫਿਰ ਆਪਣੇ ਆਪ ਨੂੰ ਸੱਚੇ ਤੇ ਅਕਾਲੀ ਦਲ ਦੇ ਕੱਟੜ ਵਿਰੋਧੀ ਦੱਸਣ ਵਾਲੇ ਟਕਸਾਲੀ ਅਕਾਲੀ ਦਲ ਨਾਲ
ਅੰਮ੍ਰਿਤਸਰ- ਸ਼ਿਰੋਮਣੀ ਅਕਾਲੀ ਦਲ ਕੱਲ ਪਾਰਟੀ ਦਾ 99ਵਾਂ ਸਥਾਪਨਾ ਦਿਵਸ ਮਨਾਉਣ ਜਾ ਰਿਹਾ ਹੈ। ਇਸੇ ਮੌਕੇ ਕੱਲ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਵੀ ਕੀਤੀ ਜਾਣੀ ਹੈ। ਅਜਿਹੇ ਵਿੱਚ ਸਭ ਦੀਆਂ ਨਜ਼ਰਾਂ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸੀਨੀਅਰ ਅਕਾਲੀ ਨੇਤਾ ਸੁਖਦੇਵ ਢੀਂਡਸਾ ਤੇ ਹਨ। ਕਿਉਂਕਿ ਕੱਲ ਹੀ ਅਕਾਲੀ ਦਲ ਤੋਂ ਵੱਖ ਹੋਏ ਟਕਸਾਲੀ ਅਕਾਲੀ ਆਗੂਆਂ ਨੇ ਵੀ ਇੱਕ ਵੱਖਰੇ ਸਮਾਗਮ ਦਾ ਐਲਾਨ ਕੀਤਾ ਹੈ ਜਿਸ ਵਿੱਚ ਢੀਂਡਸਾ ਸਮੇਤ ਕਈ ਹੋਰ ਨਾਰਾਜ਼ ਅਕਾਲੀਆਂ ਦੇ ਸ਼ਾਮਿਲ ਹੋਣ ਦੀ ਗੱਲ ਕਹੀ ਜਾ ਰਹੀ ਹੈ।

ਹੁਣ ਦੇਖਣਾ ਇਹ ਹੋਵੇਗਾ ਕਿ ਪਾਰਟੀ ਨਾਲ ਲੰਮਾ ਸਮਾਂ ਬਿਤਾ ਚੁੱਕੇ ਸੁਖਦੇਵ ਸਿੰਘ ਢੀਂਡਸਾ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਸਮਾਗਮ ਵਿੱਚ ਬੈਠਦੇ ਹਨ ਜਾਂ ਫਿਰ ਆਪਣੇ ਆਪ ਨੂੰ ਸੱਚੇ ਤੇ ਅਕਾਲੀ ਦਲ ਦੇ ਕੱਟੜ ਵਿਰੋਧੀ ਦੱਸਣ ਵਾਲੇ ਟਕਸਾਲੀ ਅਕਾਲੀ ਦਲ ਨਾਲ। ਇਥੇ ਇਹ ਵੀ ਦੱਸਣਯੋਗ ਹੈ ਕਿ ਸੁਖਦੇਵ ਸਿੰਘ ਢੀਂਡਸਾ ਦੇ ਬੇਟੇ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅੱਜ ਵੀ ਸ਼ਿਰੋਮਣੀ ਅਕਾਲੀ ਦਲ ਦੇ ਨਾਲ ਹਨ ਅਤੇ ਉਹਨਾਂ ਤੇ ਉਹ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਸੁਖਦੇਵ ਸਿੰਘ ਢੀਂਡਸਾ ਨੂੰ ਟਕਸਾਲੀ ਅਕਾਲੀ ਦਲ ਦੇ ਸਮਾਗਮ ਵਿੱਚ ਜਾਣ ਤੋਂ ਰੋਕਣ। ਕੱਲ ਜੇਕਰ ਛੋਟੇ ਢੀਂਢਸਾ ਪਿਤਾ ਨੂੰ ਮਨਾਉਣ ਵਿੱਚ ਕਾਮਯਾਬ ਨਹੀਂ ਹੁੰਦੇ ਤਾਂ ਅਕਾਲੀ ਦਲ ਵਿੱਚ ਉਹ ਤਸਵੀਰ ਦੇਖਣ ਨੂੰ ਮਿਲੇਗੀ ਜਿਸਦੀ ਕਲਪਨਾ ਹੁਣ ਤੱਕ ਨਾਂ ਤਾਂ ਕਿਸੇ ਅਕਾਲੀ ਲੀਡਰਾ ਨੇ ਕੀਤੀ ਹੋਵੇਗੀ ਅਤੇ ਨਾ ਹੀ ਕਿਸੇ ਅਕਾਲੀ ਵਰਕਰ ਨੇ। ਫਿਲਹਾਲ ਸਭ ਦੀਆਂ ਨਜ਼ਰਾਂ ਕੱਲ ਅੰਮ੍ਰਿਤਸਰ ਵਿੱਚ ਹੋਣ ਜਾ ਰਹੇ ਇਹਨਾਂ ਦੋਹਾਂ ਸਮਾਗਮਾਂ ਤੇ ਟਿਕੀ ਹੋਈ ਹੈ।

Check Also

ਜ਼ਰੂਰ ਦੇਖੋ ਇਹ ਵੀਡੀਉ – ਕਰੋਨਾ ਵਾ ਇ ਰ ਸ ਤੋਂ ਮੌਤ ਦੀ ਸੰਭਾਵਨਾ ਅਤੇ ਇਲਾਜ

ਸਿਹਤ ਮੰਤਰੀ ਨੇ 29 ਮਰੀਜ਼ਾਂ, ਜਿਨ੍ਹਾਂ ਚੋਂ 3 ਠੀਕ ਹੋ ਚੁੱਕੇ ਹਨ, ਬਾਰੇ ਜਾਣਕਾਰੀ ਦਿੰਦਿਆਂ …

%d bloggers like this: