Breaking News
Home / ਰਾਸ਼ਟਰੀ / ਸਾਨੀਆ ਮਿਰਜ਼ਾ ਦੀ ਭੈਣ ਅਨਮ ਬਣੀ ਮੁਹੰਮਦ ਅਜ਼ਹਰੂਦੀਨ ਦੀ ਨੂੰਹ

ਸਾਨੀਆ ਮਿਰਜ਼ਾ ਦੀ ਭੈਣ ਅਨਮ ਬਣੀ ਮੁਹੰਮਦ ਅਜ਼ਹਰੂਦੀਨ ਦੀ ਨੂੰਹ

ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਦੀ ਛੋਟੀ ਭੈਣ ਅਨਮ ਨੇ ਵੀਰਵਾਰ ਨੂੰ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਦੇ ਬੇਟੇ ਅਸਦੁਦੀਨ ਨਾਲ ਵਿਆਹ ਕਰਵਾ ਲਿਆ। ਦੋਵੇਂ ਪਰਿਵਾਰ ਅਤੇ ਕਰੀਬੀ ਦੋਸਤ ਵਿਆਹ ਵਿੱਚ ਸ਼ਾਮਲ ਹੋਏ।

ਰਸਮਾਂ ਨਾਲ ਜੁੜੇ ਸਾਰੇ ਸਮਾਗਮ ਹੈਦਰਾਬਾਦ ਵਿੱਚ ਹੋਏ। ਜਲਦੀ ਹੀ ਦੋਵਾਂ ਦੇ ਵਿਆਹ ਦੀ ਰਿਸੈਪਸ਼ਨ ਵੀ ਹੋ ਜਾਵੇਗੀ। ਇਨ੍ਹਾਂ ਵਿੱਚ ਰਾਜਨੀਤਿਕ, ਖੇਡਾਂ ਅਤੇ ਬਾਲੀਵੁੱਡ ਦੁਨੀਆਂ ਦੀਆਂ ਕਈ ਸ਼ਖ਼ਸੀਅਤਾਂ ਸ਼ਾਮਲ ਹੋਣਗੀਆਂ।

ਅਨਮ ਅਤੇ ਅਸਦ ਦੇ ਵਿਆਹ ਦੀਆਂ ਫ਼ੋਟੋਆਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ। ਦੋਹਾਂ ਨੇ ਵਿਆਹ ਦੀਆਂ ਕਈ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸਾਨੀਆ ਮਿਰਜ਼ਾ ਨੇ ਇੰਸਟਾਗ੍ਰਾਮ ‘ਤੇ ਵੱਖ-ਵੱਖ ਪ੍ਰੋਗਰਾਮਾਂ ਦੀਆਂ ਕਈ ਤਸਵੀਰਾਂ ਵੀ ਪੋਸਟ ਕੀਤੀਆਂ, ਜਿਨ੍ਹਾਂ ਨੂੰ ਇਕ ਘੰਟੇ ਦੇ ਅੰਦਰ-ਅੰਦਰ ਲੱਖਾਂ ਫਾਲੋਅਰਜ਼ ਨੇ ਪਸੰਦ ਕੀਤਾ ਅਤੇ ਸੈਂਕੜੇ ਫਾਲੋਅਰਜ਼ ਨੇ ਸ਼ੇਅਰ ਕੀਤਾ। ਇਸ ਤੋਂ ਪਹਿਲਾਂ ਅਨਮ ਦੇ ਹਲਦੀ ਦੀ ਰਸਮ ਅਤੇ ਸੰਗੀਤ ਦੀਆਂ ਰਸਮਾਂ ਵੀ ਧੂਮਧਾਮ ਨਾਲ ਹੋਈਆਂ।

ਦੁਲਹਨ ਕੇ ਲਿਬਾਸ ਵਿੱਚ ਅਨਮ ਨੇ ਗੁਲਾਬੀ ਰੰਗ ਦੀ ਟ੍ਰੈਡੀਸ਼ਨਲ ਲਹੰਗੇ ਅਤੇ ਪਰਪਲ ਰੰਗ ਗੇ ਦੁਪਟੇ ਨਾਲ ਹੈਵੀ ਨੇਕਲੇਸ ਪਹਿਨਾਇਆ। ਨਾਲ ਹੀ ਮਾਂਗ ਟੀਕਾ, ਨਥਨੀ ਅਤੇ ਜ਼ੂਮਕੇ ਵਿੱਚ ਉਹ ਬਹੁਤ ਹੀ ਖ਼ੂਬਸੂਰਤ ਲੱਗ ਰਹੀ ਹੈ।, ਉਥੇ, ਅਸਦ ਕ੍ਰੀਮ ਰੰਗ ਦੀ ਸ਼ੇਰਵਾਨੀ ਵਿੱਚ ਨਜ਼ਰ ਆਏ।

Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: