Breaking News
Home / ਮੁੱਖ ਖਬਰਾਂ / ਲੁਧਿਆਣਾ ਕਾਂਡ ਚ 12000 ਬਿਹਾਰੀਆਂ ਨੇ ਕੀਤੀ ਸੀ ਆਸ਼ੂਤੋਸ਼ ਦੀ ਮਦਦ

ਲੁਧਿਆਣਾ ਕਾਂਡ ਚ 12000 ਬਿਹਾਰੀਆਂ ਨੇ ਕੀਤੀ ਸੀ ਆਸ਼ੂਤੋਸ਼ ਦੀ ਮਦਦ

ਦਸੰਬਰ 2009 ਦੇ ਮਹੀਨੇ ਦੇ ਸ਼ੁਰੂ ਵਿੱਚ ਪੰਜਾਬ ਦੇ ਲੁਧਿਆਣੇ ਸ਼ਹਿਰ ਅੰਦਰ ਜੋ ਵਾਪਰਿਆ ਉਸ ਨੇ ਪੰਜਾਬ ਦੀ ਅਕਾਲੀ ਸਰਕਾਰ ਨੂੰ ਕਟਿਹਰੇ ਵਿੱਚ ਖੜਾ ਕਰ ਦਿੱਤਾ ਹੈ। 4 ਤਰੀਖ ਦਿਨ ਸ਼ੁੱਕਰਵਾਰ ਨੂੰ ਲੁਧਿਆਣਾ ਦੇ ਢੰਡਾਰੀ ਕਲ੍ਹਾਂ ਵਿਖੇ ਯੂ ਪੀ ਦੇ ਪ੍ਰਵਾਸੀ ਮਜਦੂਰਾਂ ਵੱਲੋ ਜੋ ਹੈਵਾਨੀਅਤ ਦਾ ਨੰਗਾ ਨਾਚ ਕੀਤਾ ਗਿਆ ਜਿਸ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ ਵਾਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ, ਘਰਾਂ ਤੋ ਬਾਹਰ ਕੰਮ ਕਾਰ ਲਈ ਨਿਕਲੇ ਪੰਜਾਬੀਆਂ ਅਤੇ ਸਕੂਲ ਕਾਲਜ ਵਿੱਚ ਪੜਨ ਵਾਲੇ ਲੜਕੇ ਲੜਕੀਆਂ ਨਾਲ ਬਿਹਾਰੀਆਂ ਨੇ ਬੜਾ ਮਾੜਾ ਸਲੂਕ ਕੀਤਾ।

ਪੰਜਾਬ ਪੁਲਿਸ ਇਸ ਵੇਲੇ ਬਿਹਾਰੀਆਂ ਨੂੰ ਕੰਟਰੋਲ ਕਰਨ ਵਿੱਚ ਅਸਮਰੱਥ ਦਿਖਾਈ ਦੇ ਰਹੀ ਸੀ। ਜੇਕਰ ਲਾਗਲੇ ਪਿੰਡਾਂ ਦੇ ਨੌਜਵਾਨ ਇਨ੍ਹਾਂ ਭੂਤਰੇ ਬਿਹਾਰੀ ਭਈਆਂ ਨੂੰ ਕਾਬੂ ਨਾ ਕਰਦੇ ਤਾਂ ਇਨ੍ਹਾਂ ਨੇ ਸੈਂਕੜੇ ਪੁਲਿਸ ਵਾਲਿਆਂ ਨੂੰ ਵੀ ਮਾਰ ਮੁਕਾਣਾ ਸੀ। ਇਸ ਤੋਂ ਅਗਲੇ ਦਿਨ ਜਦੋਂ ਸਿੱਖ ਜੱਥੇਬੰਦੀਆਂ ਆਸ਼ੂਤੋਸ਼ ਨੂਰਮਹਿਲੀਏ ਦਾ ਸਮਾਗਮ ਰੁਕਵਾਉਣ ਲਈ ਅੱਗੇ ਆਈਆਂ ਤਾਂ ਇਸੇ ਪੰਜਾਬ ਪੁਲਿਸ ਨੇ ਸਿੱਖ ਨੌਜਵਾਨਾਂ ਤੇ ਫਾਇਰੰਗ ਕਰ ਦਿੱਤੀ। ਇਹਨਾਂ ਦੋਨੋਂ ਘਟਨਾਵਾਂ ਨੇ ਪੰਜਾਬ ਸਰਕਾਰ ਦੀ ਇਨਸਾਫ ਵਾਲੀ ਅੱਖ ਉਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਅਕਾਲੀ ਹਰ ਵੇਲੇ ਇਹ ਕਹਿੰਦੇ ਹਨ ਕਿ ਕਾਂਗਰਸ ਨੇ 1984 ਵਿੱਚ ਗੁਰਦੁਆਰਿਆਂ ਅਤੇ ਸਿੱਖਾਂ ਤੇ ਫਾਇਰਿੰਗ ਕਰਵਾਈ ਗਈ ਜਿਸ ਵਿੱਚ ਸਿੱਖਾਂ ਨੂੰ ਹਜਾਰਾਂ ਦੀ ਗਿਣਤੀ ਵਿੱਚ ਸ਼ਹੀਦ ਕੀਤਾ ਗਿਆ ਇਸ ਲਈ ਕਾਂਗਰਸ ਬੜੀ ਬੁਰੀ ਪਾਰਟੀ ਹੈ।


ਭਾਈ ਦਰਸ਼ਨ ਸਿੰਘ ਲੋਹਾਰਾ ਜੋ 5 ਦਸੰਬਰ 2009 ਨੂੰ ਬਾਦਲ ਸਰਕਾਰ ਦੀ ਸ਼ਹਿ ਤੇ ਲੁਧਿਆਣਾ ਵਿਖੇ ਹੋ ਰਹੇ ਆਸ਼ੂਤੋਸ਼ ਦੇ ਕੂੜ ਪ੍ਰਚਾਰ ਨੂੰ ਰੋਕਣ ਲੱਗਿਆਂ ਪੁਲਿਸ ਦੀ ਗੋਲੀ ਦਾ ਨਿਸ਼ਾਨਾ ਬਣੇ ਅਤੇ ਸ਼ਹੀਦ ਹੋ ਗਏ।

Check Also

ਜ਼ਰੂਰ ਦੇਖੋ ਇਹ ਵੀਡੀਉ – ਕਰੋਨਾ ਵਾ ਇ ਰ ਸ ਤੋਂ ਮੌਤ ਦੀ ਸੰਭਾਵਨਾ ਅਤੇ ਇਲਾਜ

ਸਿਹਤ ਮੰਤਰੀ ਨੇ 29 ਮਰੀਜ਼ਾਂ, ਜਿਨ੍ਹਾਂ ਚੋਂ 3 ਠੀਕ ਹੋ ਚੁੱਕੇ ਹਨ, ਬਾਰੇ ਜਾਣਕਾਰੀ ਦਿੰਦਿਆਂ …

%d bloggers like this: