Breaking News
Home / ਪੰਜਾਬ / ਮੁੰਬਈ ਵਿਚ ਰਿਕਾਰਡਿੰਗ ਦੇ ਨਾਮ ਉਤੇ ਗਾਇਕ ਪੰਮੀ ਬਾਈ ਹੋਇਆ ਠੱਗੀ ਦਾ ਸ਼ਿਕਾਰ

ਮੁੰਬਈ ਵਿਚ ਰਿਕਾਰਡਿੰਗ ਦੇ ਨਾਮ ਉਤੇ ਗਾਇਕ ਪੰਮੀ ਬਾਈ ਹੋਇਆ ਠੱਗੀ ਦਾ ਸ਼ਿਕਾਰ

ਪੰਜਾਬੀ ਗਾਇਕ ਪੰਮੀ ਬਾਈ ਨਾਲ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਵਿਚ ਰਿਕਾਰਡਿੰਗ ਕਰਾਉਣ ਦੇ ਨਾਮ ’ਤੇ ਪੰਮੀ ਬਾਈ ਨਾਲ 1.10 ਲੱਖ ਰੁਪਏ ਦੀ ਠੱਗੀ ਮਾਰ ਲਈ ਗਈ। ਇਹ ਘਟਨਾ ਇਸੇ ਸਾਲ ਦੇ ਫਰਵਰੀ ਮਹੀਨੇ ਦੀ ਹੈ, ਪਰ ਇਸ ਦਾ ਖੁਲਾਸਾ ਪੰਮੀ ਬਾਈ ਵੱਲੋਂ ਦਿੱਤੀ ਗਈ ਸ਼ਿਕਾਇਤ ਦੀ ਜਾਂਚ ਪੜਤਾਲ ਕਰਕੇ ਸਥਾਨਕ ਪੁਲਿਸ ਵੱਲੋਂ ਦਰਜ ਕੀਤੇ ਕੇਸ ਨਾਲ ਹੋਇਆ ਹੈ।

ਕੁਝ ਮਹੀਨੇ ਪਹਿਲਾਂ ਪੰਮੀ ਬਾਈ ਨੇ ਪਟਿਆਲਾ ਵਿਚ ਸਾਈਬਰ ਕਰਾਈਮ ਵਿਚ ਦਿੱਤੀ ਗਈ ਸ਼ਿਕਾਇਤ ਦੌਰਾਨ ਦੱਸਿਆ ਸੀ ਕਿ 5 ਫਰਵਰੀ ਨੂੰ ਉਸ ਨੂੰ cokestudiomtvindia.gmail.com ਤੋਂ ਈਮੇਲ ਆਈ ਸੀ ਕਿ 11 ਫਰਵਰੀ ਨੂੰ ਉਸ ਦੀ ਰਿਹਰਸਲ ਤੇ 12 ਫਰਵਰੀ ਨੂੰ ‘ਕੋਕ ਸਟੂਡੀਓ ਮੁੰਬਈ’ ਵਿਚ ਰਿਕਾਰਡਿੰਗ ਹੈ। ਉਸ ਤੋਂ ਮੰਗੀ ਗਈ ਡਿਟੇਲ ’ਚ ਆਈਪੀਆਰਐੱਸ ਨੰਬਰ ਵੀ ਮੰਗ ਲਿਆ ਗਿਆ ਤੇ ਇਸ ਲਈ ਵੱਖ ਵੱਖ ਸਮਿਆਂ ’ਤੇ ਕੁਲ 109,800 ਰੁਪਏ ਦੀ ਠੱਗੀ ਮਾਰੀ ਗਈ।

Check Also

ਸਿੱਧੂ ਮੂਸੇਵਾਲ ਨੇ ਮੰਗੀ ਪੰਜਾਬ ਪੁਲਿਸ ਅੱਗੇ ਮੁਆਫ਼ੀ

ਲੁਧਿਆਣਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲ ਅੱਜ ਲੁਧਿਆਣਾ ਪੁਲਿਸ ਦੇ ਏਸੀਪੀ ਕੋਲ ਪੇਸ਼ ਹੋਏ ਅਤੇ ਮੁਆਫੀ …

%d bloggers like this: