Breaking News
Home / ਰਾਸ਼ਟਰੀ / ਬਰਾਤ ਦੇਰ ਨਾਲ ਪਹੁੰਚਣ ਤੋਂ ਨਾਰਾਜ਼ ਲੜਕੀ ਵਾਲਿਆਂ ਨੇ ਕੱਪੜੇ ਲੁਹਾ ਕੇ ਬਰਾਤੀਆਂ ਦਾ….

ਬਰਾਤ ਦੇਰ ਨਾਲ ਪਹੁੰਚਣ ਤੋਂ ਨਾਰਾਜ਼ ਲੜਕੀ ਵਾਲਿਆਂ ਨੇ ਕੱਪੜੇ ਲੁਹਾ ਕੇ ਬਰਾਤੀਆਂ ਦਾ….

ਤੇਲੰਗਾਨਾ ਦੇ ਬਿਜਨੌਰ ਸੁਰੀਆਪੇਟ ‘ਚ ਸ਼ਨੀਵਾਰ ਨੂੰ ਇਕ ਲਾੜੇ ਅਤੇ ਉਸ ਦੇ ਪਰਿਵਾਰ ਸਮੇਤ ਬਰਾਤੀਆਂ ਦਾ ਜਲੂਸ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਧਾਮਪੁਰ ਦੇ ਰਹਿਣ ਵਾਲੇ ਨੌਜਵਾਨ ਨੇ ਕਰੀਬ ਡੇਢ ਮਹੀਨੇ ਪਹਿਲਾਂ ਮੁੱਖ ਮੰਤਰੀ ਸਮੂਹਿਕ ਵਿਆਹ ਯੋਜਨਾ ਦੇ ਤਹਿਤ ਨਾਂਗਲਜਟ ਪਿੰਡ ਦੀ ਲੜਕੀ ਨਾਲ ਪਹਿਲਾਂ ਤੇਲੰਗਾਨਾ ‘ਚ ਆਯੋਜਿਤ ਸਮਾਰੋਹ ‘ਚ ਵਿਆਹ ਕੀਤਾ ਸੀ। ਜਿਸ ਤੋਂ ਬਾਅਦ ਸਥਾਨਕ ਲੋਕਾਂ ਅਨੁਸਾਰ ਕੁੜੀ ਨੇ ਆਪਣੇ ਸਹੁਰੇ ਵਾਲਿਆਂ ਨਾਲ ਸਮਾਜਿਕ ਤੌਰ ‘ਤੇ ਵਿਆਹ ਦੀ ਦੁਬਾਰਾ ਰਸਮ ਕਰਾਉਣ ਦੀ ਮੰਗ ਕੀਤੀ ਸੀ।

ਜਿਸ ਤੋਂ ਬਾਅਦ ਮੁੰਡਿਆਂ ਵਾਲਿਆਂ ਨੇ ਵਿਆਹ ਦੀ ਪੂਰੀ ਤਿਆਰੀ ਕਰ ਲਈ ‘ਤੇ ਕੁੜੀਆਂ ਵਾਲਿਆਂ ਨੂੰ ਬਰਾਤ ਦਾ ਸਮਾਂ ਦੱਸ ਦਿੱਤਾ ਗਿਆ, ਜਿਸ ਮੁਤਾਬਕ 2 ਦਿਨ ਪਹਿਲਾਂ ਨਾਂਗਲਜਟ ‘ਚ ਬਰਾਤ ਆਉਣੀ ਸੀ ਪਰ ਬਰਾਤ ਦੇਰ ਸ਼ਾਮ ਨੂੰ ਪਹੁੰਚੀ। ਬਰਾਤ ਦੇਰ ਨਾਲ ਆਉਣ ‘ਤੇ ਕੁੜੀਆਂ ਵਾਲਿਆਂ ਅਤੇ ਮੁੰਡਿਆਂ ਵਾਲਿਆਂ ਦਰਮਿਆਨ ਬਹੁਤ ਤੱਕੜੀ ਬਹਿਸ ਹੋ ਗਈ। ਜਿਸ ਤੋਂ ਬਾਅਦ ਇਸ ਬਹਿਸ ਦੌਰਾਨ ਹੀ ਲੜਕੀ ਵਾਲਿਆਂ ਨੇ ਲਾੜੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਕੁਝ ਬਰਾਤੀਆਂ ਨੂੰ ਕਮਰੇ ‘ਚ ਬੰਦ ਕੀਤਾ ਅਤੇ ਉਨ੍ਹਾ ਦੇ ਕੱਪੜਾ ਲੁਹਾ ਕੇ ਕੁੱਟਿਆ।

ਇਸ ਦੇ ਨਾਲ ਹੀ ਲੜਕੀ ਵਾਲਿਆਂ ਵੱਲੋਂ ਲੜਕੀ ਨੂੰ ਤੋਹਫੇ ਵਜੋਂ ਦਿੱਤੀ 80 ਹਜ਼ਾਰ ਦੀ ਰਕਮ ਅਤੇ ਲੱਖਾਂ ਦੇ ਗਹਿਣੇ ਵੀ ਹੜੱਪ ਲਏ ਗਏ।
ਇਸ ਦੌਰਾਨ ਕੁਝ ਬਰਾਤੀ ਆਪਣੀ ਜਾਨ ਬਚਾ ਕੇ ਭੱਜੇ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਬਰਾਤੀਆਂ ਨੂੰ ਕੁੜੀਆਂ ਵਾਲਿਆਂ ਦੀ ਕੈਦ ਤੋਂ ਮੁਕਤ ਕਰਵਾਇਆ। ਜਿਸ ਤੋਂ ਬਾਅਦ ਪੁਲਿਸ ਦੋਵਾਂ ਧਿਰਾਂ ਨੂੰ ਥਾਣੇ ਲੈ ਆਈ। ਹਾਲਾਂਕਿ ਪੁਲਿਸ ਨੂੰ ਦੋਵਾਂ ਧਿਰਾਂ ‘ਚੋਂ ਕਿਸੇ ਨੇ ਵੀ ਸ਼ਿਕਾਇਤ ਨਹੀਂ ਕੀਤੀ। ਦੂਜੇ ਪਾਸੇ ਥਾਣੇ ਪਹੁੰਚ ਕੇ ਲਾੜੀ ਨੇ ਆਪਣੇ ਪਤੀ ਨਾਲ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਆਪਣੇ ਪੇਕੇ ਚਲੀ ਗਈ।

Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: