Breaking News
Home / ਰਾਸ਼ਟਰੀ / ‘ਜਦੋਂ ਜਬਰ-ਜਨਾਹ ਹੋ ਜਾਵੇਗਾ ਤਦ ਆਵੀਂ’

‘ਜਦੋਂ ਜਬਰ-ਜਨਾਹ ਹੋ ਜਾਵੇਗਾ ਤਦ ਆਵੀਂ’

ਲਖਨਊ: ਉੱਤਰ ਪ੍ਰਦੇਸ਼ ’ਚ ਉਨਾਓ ਜ਼ਿਲ੍ਹੇ ਦੇ ਪਿੰਡ ਹਿੰਦੂਪੁਰ ਦੀ ਔਰਤ ਨੇ ਪੁਲੀਸ ’ਤੇ ਦੋਸ਼ ਲਾਇਆ ਹੈ ਕਿ ਜਦੋਂ ਉਹ ਜਬਰ-ਜਨਾਹ ਦੀ ਕੋਸ਼ਿਸ਼ ਦੀ ਸ਼ਿਕਾਇਤ ਦਰਜ ਕਰਾਉਣ ਲਈ ਗਈ ਤਾਂ ਉਥੋਂ ਉਸ ਨੂੰ ਬੇਤੁਕਾ ਜਿਹਾ ਜਵਾਬ ਮਿਲਿਆ। ਪੁਲੀਸ ਨੇ ਸ਼ਿਕਾਇਤ ਦਰਜ ਕਰਨ ਤੋਂ ਇਨਕਾਰ ਕਰਦਿਆਂ ਉਸ ਨੂੰ ਕਿਹਾ, ‘‘ਜਦੋਂ ਜਬਰ-ਜਨਾਹ ਹੋ ਜਾਵੇਗਾ ਤਾਂ ਆਵੀਂ।’’

ਇਹ ਘਟਨਾ ਉਸੇ ਉਨਾਓ ਜ਼ਿਲ੍ਹੇ ’ਚ ਵਾਪਰੀ ਹੈ ਜਿਥੇ ਜਬਰ-ਜਨਾਹ ਪੀੜਤਾ ਨੂੰ ਪਿਛਲੇ ਹਫ਼ਤੇ ਅੱਗ ਲਾ ਕੇ ਸਾੜ ਦਿੱਤਾ ਗਿਆ ਸੀ ਅਤੇ ਸ਼ੁੱਕਰਵਾਰ ਰਾਤ ਉਸ ਦੀ ਮੌਤ ਹੋ ਗਈ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨਾਓ ਅਤੇ ਬਿਹਾਰ ਪੁਲੀਸ ਸਟੇਸ਼ਨਾਂ ’ਚ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੱਕ ਉਹ ਚੱਕਰ ਲਾਉਂਦੀ ਰਹੀ ਪਰ ਕਿਸੇ ਨੇ ਵੀ ਉਸ ਦੇ ਕੇਸ ’ਤੇ ਧਿਆਨ ਨਹੀਂ ਦਿੱਤਾ।

ਔਰਤ ਨੇ ਕਿਹਾ ਕਿ ਪਿੰਡ ਦੇ ਤਿੰਨ ਮੁਲਜ਼ਮਾਂ ਰਾਮ ਮਿਲਨ, ਗੁਡੂ ਅਤੇ ਰਾਮ ਬਾਬੂ ਨੇ ਕੁਝ ਮਹੀਨੇ ਪਹਿਲਾਂ ਉਸ ਨਾਲ ਜਬਰ-ਜਨਾਹ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਕਿਹਾ ਕਿ ਤਿੰਨੋਂ ਵਿਅਕਤੀਆਂ ਨੇ ਰਾਹ ’ਚ ਰੋਕ ਉਸ ਦੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ ਅਤੇ ਜਬਰ-ਜਨਾਹ ਦੀ ਕੋਸ਼ਿਸ਼ ਕੀਤੀ।

ਉਹ ਕਿਸੇ ਤਰ੍ਹਾਂ ਨਾਲ ਉਨ੍ਹਾਂ ਕੋਲੋਂ ਬਚੀ ਅਤੇ 1090 ਨੰਬਰ ’ਤੇ ਫੋਨ ਕੀਤਾ। ਉਨ੍ਹਾਂ 100 ਨੰਬਰ ’ਤੇ ਫੋਨ ਕਰਨ ਲਈ ਕਿਹਾ ਪਰ ਫਰਿਆਦ ਕਿਸੇ ਨੇ ਨਹੀਂ ਸੁਣੀ।

ਔਰਤ ਨੇ ਦੱਸਿਆ ਕਿ ਉਨਾਓ ’ਚ ਉਸ ਨੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਤਾਂ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਘਟਨਾ ਵਾਪਰਨ ਵਾਲੇ ਇਲਾਕੇ ’ਚ ਸ਼ਿਕਾਇਤ ਦੇਣ ਲਈ ਕਿਹਾ। ਉਸ ਨੇ ਦੱਸਿਆ ਕਿ ਮੁਲਜ਼ਮ ਅਕਸਰ ਘਰ ’ਚ ਆ ਕੇ ਧਮਕੀਆਂ ਦਿੰਦੇ ਹਨ ਕਿ ਜੇਕਰ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ।

ਉਂਜ ਪੁਲੀਸ ਨੇ ਸਾਰੇ ਕੇਸ ਦੀ ਜਾਣਕਾਰੀ ਹੋਣ ਤੋਂ ਪੱਲਾ ਝਾੜ ਲਿਆ ਹੈ। ਆਈਜੀ ਐੱਸ ਕੇ ਭਗਤ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਅਜਿਹੀ ਸ਼ਿਕਾਇਤ ਲੈ ਕੇ ਉਨ੍ਹਾਂ ਕੋਲ ਕੋਈ ਵੀ ਨਹੀਂ ਆਇਆ ਹੈ।

-ਰਾਇਟਰਜ਼

Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: