Breaking News
Home / ਅੰਤਰ ਰਾਸ਼ਟਰੀ / ਫਿਨਲੈਂਡ ਵਿਚ 34 ਸਾਲ ਦੀ ਸਨਾ ਮਾਰਿਨ ਬਣੀ ਦੁਨੀਆਂ ਦੀ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ

ਫਿਨਲੈਂਡ ਵਿਚ 34 ਸਾਲ ਦੀ ਸਨਾ ਮਾਰਿਨ ਬਣੀ ਦੁਨੀਆਂ ਦੀ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ

ਸਨਾ ਮਾਰਿਨ ਫਿਨਲੈਂਡ ਦੀ ਨਵੀਂ ਪ੍ਰਧਾਨ ਮੰਤਰੀ ਬਣੀ ਹੈ ਤੇ ਉਹ ਸਿਰਫ਼ 34 ਸਾਲ ਦੀ ਹੈ। ਉਹ ਦੇਸ਼ ਦੇ ਸਿਆਸੀ ਇਤਿਹਾਸ ਵਿਚ ਸਭ ਤੋਂ ਯੁਵਾ ਪ੍ਰਧਾਨ ਮੰਤਰੀ ਹੈ। ਜ਼ਿਕਰਯੋਗ ਹੈ ਕਿ ਫਿਨਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਸਾਊਲੀ ਨਿਨਿਸਤੋ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸਨਾ ਮਾਰਿਨ ਦੇ ਪ੍ਰਧਾਨ ਮੰਤਰੀ ਬਣਨ ਦੇ ਕਿਆਸੇ ਲਾਏ ਜਾ ਰਹੇ ਸਨ। ਹਾਲਾਂਕਿ ਅਜਿਹਾ ਨਹੀਂ ਕਿ ਉਹ ਸਿੱਧੀ ਹੀ ਪ੍ਰਧਾਨ ਮੰਤਰੀ ਅਹੁਦੇ ‘ਤੇ ਕਾਬਜ਼ ਹੋ ਗਈ ਹੈ, ਇਸ ਤੋਂ ਪਹਿਲਾਂ ਉਹ ਟਰਾਂਸਪੋਰਟ ਤੇ ਟੈਲੀਕਾਮ ਮੰਤਰੀ ਵੀ ਹੈ।

ਇਸ ਦੇ ਨਾਲ ਹੀ 34 ਸਾਲਾ ਮਾਰਿਨ ਦੁਨੀਆਂ ਦੀ ਸਭ ਤੋਂ ਯੁਵਾ ਪ੍ਰਧਾਨ ਮੰਤਰੀ ਬਣ ਗਈ ਹੈ। ਇਸ ਤੋਂ ਪਹਿਲਾਂ ਇਹ ਖ਼ਿਤਾਬ ਯੂਕ੍ਰੇਨ ਦੀ ਪ੍ਰਧਾਨ ਮੰਤਰੀ ਓਲੈਕਸੀ ਹੋਨਚੇਰੁਕ ਦੇ ਨਾਂ ਸੀ। ਉਸ ਵੇਲੇ ਉਹ ਦੁਨੀਆਂ ਦੀ ਸਭ ਤੋਂ ਯੁਵਾ ਪ੍ਰਧਾਨ ਮੰਤਰੀ ਸੀ ਪਰ ਮਾਰਿਨ ਨੇ 34 ਸਾਲ ‘ਚ ਇਹ ਅਹੁਦਾ ਸੰਭਾਲ ਕੇ ਸਭ ਤੋਂ ਯੁਵਾ ਪ੍ਰਧਾਨ ਮੰਤਰੀ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਮਾਰਿਨ ਦਾ ਜਨਮ 16 ਨਵੰਬਰ 1985 ਨੂੰ ਫਿਨਲੈਂਡ ‘ਚ ਹੋਇਆ ਸੀ। ਸਾਲ 2015 ‘ਚ ਉਹ ਸੰਸਦ ਮੈਂਬਰ ਦੇ ਰੂਪ ‘ਚ ਚੁਣੀ ਗਈ।

ਪਹਿਲੀ ਵਾਰ ਉਹ 2019 ‘ਚ ਸਰਕਾਰ ‘ਚ ਸ਼ਾਮਲ ਹੋਈ। ਸਰਕਾਰ ‘ਚ ਉਹ ਟਰਾਂਸਪੋਰਟ ਤੇ ਸੰਚਾਰ ਮੰਤਰੀ ਬਣੀ। ਫਿਨਲੈਂਡ ਗਣਰਾਜ ਉੱਤਰੀ ਯੂਰਪ ਦਾ ਇਕ ਦੇਸ਼ ਹੈ। ਇਸ ਦੀ ਰਾਜਧਾਨੀ ਹੇਲਸਿੰਕੀ ਹੈ। ਇਸ ਦੀ ਹੱਦ ਪੱਛਮ ‘ਚ ਸਵੀਡਨ, ਪੂਰਬ ‘ਚ ਰੂਸ ਤੇ ਉੱਤਰ ‘ਚ ਨਾਰਵੇ ਸਥਿਤ ਹੈ। ਇਸ ਦੇਸ਼ ਦੀ ਆਬਾਦੀ ਕਰੀਬ 53 ਲੱਖ ਹੈ।

ਖੇਤਰਫਲ ਦੇ ਹਿਸਾਬ ਨਾਲ ਇਹ ਯੂਰਪ ਦਾ 8ਵਾਂ ਸਭ ਤੋਂ ਵੱਡਾ ਜਨਧਨਤਵ ਦੇ ਯੂਰਪੀ ਸੰਘ ‘ਚ ਸਭ ਤੋਂ ਘੱਟ ਆਬਾਦੀ ਵਾਲਾ ਦੇਸ਼ ਹੈ। ਦੇਸ਼ ਵਿਚ ਰਹਿਣ ਵਾਲੇ ਘੱਟ ਗਿਣਤੀ ਲੋਕਾਂ ਦੀ ਮਾਤ ਭਾਸ਼ਾ ਫਿਨਿਸ਼ ਹੈ। ਇਸ ਦੇਸ਼ ਦੀ 5.5 ਫ਼ੀਸਦੀ ਆਬਾਦੀ ਦੀ ਮਾਤ ਭਾਸ਼ਾ ਸਵੀਡਿਸ਼ ਹੈ।

Check Also

ਇੰਗਲੈਂਡ ‘ਚ ਕ ਤਲ ਮਾਮਲਾ: ਅਗਲੇ ਮਹੀਨੇ ਪੱਕਾ ਹੋਣ ਵਾਲਾ ਸੀ 6 ਭੈਣਾਂ ਦਾ ਇਕਲੌਤਾ ਭਰਾ

ਇੰਗਲੈਂਡ ਦੀ ਧਰਤੀ ਤੇ ਤਿੰਨ ਪੰਜਾਬੀ ਨੌਜਵਾਨਾਂ ਦਾ ਬੇ ਰ ਹਿਮੀ ਦੇ ਨਾਲ ਕ ਤ …

%d bloggers like this: