Breaking News
Home / ਪੰਜਾਬ / ਕੈਪਟਨ ਦਾ ਕਿਉਂ ਉੱਡ ਰਿਹਾ ਸੋਸ਼ਲ ਮੀਡੀਆ ਤੇ ਮਜ਼ਾਕ

ਕੈਪਟਨ ਦਾ ਕਿਉਂ ਉੱਡ ਰਿਹਾ ਸੋਸ਼ਲ ਮੀਡੀਆ ਤੇ ਮਜ਼ਾਕ

ਇਹ ਕੀ ਕਰ ਬੈਠੇ ਕੈਪਟਨ! ਆਪਣੇ ਹੀ ਬੰਦੇ ਨੂੰ ਗੈਂਗਸਟਰ ਦੱਸ ਕੇ ਫੋਟੋਆਂ ਕੀਤੀਆਂ ਵਾਇਰਲ, ਕੈਪਟਨ ਨੇ ਕੁਝ ਚਿਰ ਪਹਿਲਾਂ ਅਕਾਲੀ ਆਗੂਆਂ ਨਾਲ ਫੋਟੋਆਂ ਕੀਤੀਆਂ ਸਨ ਸਾਂਝੀਆਂ, ਸੋਸ਼ਲ਼ ਮੀਡੀਆ ਉਤੇ ਉਡਿਆ ਮਜ਼ਾਕ, ਵੇਖੋ ਫੋਟੋਆਂ

ਪੰਜਾਬ ਵਿਚ ਇਨ੍ਹੀਂ ਦਿਨੀਂ ਸਿਆਸੀ ਧਿਰਾਂ ਵੱਲੋਂ ਇਕ ਦੂਜੇ ਉਤੇ ਗੈਂਗਸਟਰਾਂ ਨਾਲ ਸਬੰਧਾਂ ਦੇ ਦੋਸ਼ ਲਾਏ ਜਾ ਰਹੇ ਹਨ ਤੇ ਇਸ ਸਬੰਧੀ ਫੋਟੋਆਂ ਵੀ ਵਾਇਰਲ ਕੀਤੀਆਂ ਜਾ ਰਹੀਆਂ ਹਨ।

ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੁਝ ਫੋਟੋਆਂ ਸਾਂਝੀਆਂ ਕਰ ਕੇ ਦਾਅਵਾ ਕੀਤਾ ਸੀ ਕਿ ਅਪਰਾਧਿਕ ਪਿਛੋਕੜ ਵਾਲਾ ਹਰਜਿੰਦਰ ਸਿੰਘ ਉਰਫ ਬਿੱਟੂ ਸਰਪੰਚ ਅਕਾਲੀਆਂ ਦਾ ਬੰਦ ਹੈ।

ਹੁਣ ਅਕਾਲੀਆਂ ਨੇ ਕੁਝ ਫੋਟੋਆਂ ਸਾਂਝੀਆਂ ਕਰਕੇ ਦੱਸਿਆ ਹੈ ਕਿ ਇਹ ਸ਼ਖਸ ਤਾਂ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਿਆ ਸੀ।

ਅਕਾਲੀਆਂ ਦਾ ਦਾਅਵਾ ਹੈ ਕਿ 16 ਜਨਵਰੀ 2017 ਨੂੰ ਕੈਪਟਨ ਨੇ ਖੁਦ ਬਿੱਟੂ ਨੂੰ ਕਾਂਗਰਸ ਵਿਚ ਸ਼ਾਮਲ ਕੀਤਾ ਸੀ।

ਅਕਾਲੀਆਂ ਦਾ ਦਾਅਵਾ ਹੈ ਕਿ ਕੈਪਟਨ ਨੇ ਘਬਰਾ ਕੇ ਆਪਣੇ ਹੀ ਸੀਨੀਅਰ ਆਗੂ ਦੀਆਂ ਫੋਟੋਆਂ ਵਾਇਰਲ ਕਰ ਦਿੱਤੀਆਂ ਹਨ। ਅਕਾਲੀ ਆਗੂ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਇਸ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ।

Check Also

ਅਦਾਲਤ ਦੇ ਫੈਂਸਲੇ ਤੇ ਪ੍ਰਿੰਸ ਰੰਧਾਵਾ ਨੂੰ ਆਇਆ ਗੁੱਸਾ

ਚੰਡੀਗੜ੍ਹ: ਪੰਜਾਬੀ ਗਾਇਕ ਰਮੀ ਰੰਧਾਵਾ ਨੂੰ ਅਦਾਲਤ ਨੇ ਇੱਕ ਦਿਨ ਦੀ ਨਿਆ ਇਕ ਹਿਰਾ ਸਤ …

%d bloggers like this: