Breaking News
Home / ਪੰਜਾਬ / ਪ੍ਰਕਾਸ਼ ਸਿੰਘ ਬਾਦਲ 94 ਸਾਲਾਂ ਦੇ ਹੋਏ, ਬਾਦਲ ਪਿੰਡ ਜਾ ਕੇ ਜਨਮ ਦਿਨ ਮਨਾਇਆ

ਪ੍ਰਕਾਸ਼ ਸਿੰਘ ਬਾਦਲ 94 ਸਾਲਾਂ ਦੇ ਹੋਏ, ਬਾਦਲ ਪਿੰਡ ਜਾ ਕੇ ਜਨਮ ਦਿਨ ਮਨਾਇਆ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ 94 ਸਾਲਾਂ ਦੇ ਹੋ ਗਏ ਹਨ। ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਨੇਤਾਵਾਂ ‘ਚ ਸ਼ਾਮਲ ਹਨ, ਜੋ 90 ਸਾਲ ਦੀ ਉਮਰ ਤੋਂ ਪਾਰ ਹੋਣ ਦੇ ਬਾਵਜੂਦ ਵੀ ਰਾਜਨੀਤੀ ‘ਚ ਪੂਰੀ ਤਰ੍ਹਾਂ ਸਰਗਰਮ ਹਨ।

ਬਾਦਲ ਦੇ ਜਨਮ ਦਿਨ ਸਬੰਧੀ ਸ਼੍ਰੋਮਣੀ ਅਕਾਲੀ ਦਲ ਅਤੇ ਪਿੰਡ ਬਾਦਲ ‘ਚ ਜਸ਼ਨ ਦਾ ਮਾਹੌਲ ਹੈ। ਪਿੰਡ ‘ਚ ਘਰ ਦੇ ਨਾਲ ਹੀ ਟੈਂਟ ਲਗਾਇਆ ਗਿਆ ਹੈ। ਲੋਕਾਂ ਲਈ ਲੰਗਰ ਦਾ ਵੀ ਪ੍ਰਬੰਧ ਹੈ।

ਬਾਦਲ ਦੀ ਨੂੰਹ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪਿੰਡ ‘ਚ ਮੌਜੂਦ ਹਨ। ਪਿੰਡ ਵਾਸੀਆਂ ਲਈ ਸਵੇਰ ਤੋਂ ਹੀ ਲੰਗਰ ਦੀ ਵਿਵਸਥਾ ਕੀਤੀ ਗਈ ਹੈ। ਬਾਹਰੋਂ ਆਉਣ ਵਾਲੇ ਲੋਕ ਅਤੇ ਹੋਰ ਆਗੂ ਉਨ੍ਹਾਂ ਦੀ ਕੋਠੀ ਦੇ ਅੰਦਰ ਹੋਣ ਵਾਲੇ ਸਮਾਗਮ ‘ਚ ਸ਼ਾਮਲ ਹੋਣਗੇ, ਜਿੱਥੇ ਕੇਕ ਕੱਟ ਕੇ ਉਨ੍ਹਾਂ ਦਾ ਜਨਮ ਦਿਨ ਮਨਾਇਆ ਜਾਵੇਗਾ।

Check Also

ਅਦਾਲਤ ਦੇ ਫੈਂਸਲੇ ਤੇ ਪ੍ਰਿੰਸ ਰੰਧਾਵਾ ਨੂੰ ਆਇਆ ਗੁੱਸਾ

ਚੰਡੀਗੜ੍ਹ: ਪੰਜਾਬੀ ਗਾਇਕ ਰਮੀ ਰੰਧਾਵਾ ਨੂੰ ਅਦਾਲਤ ਨੇ ਇੱਕ ਦਿਨ ਦੀ ਨਿਆ ਇਕ ਹਿਰਾ ਸਤ …

%d bloggers like this: