Breaking News
Home / ਮੁੱਖ ਖਬਰਾਂ / ਜਦੋਂ ਪਤੀ ਨੂੰ ਘਰਵਾਲੀ ‘ਤੇ ਹੋਇਆ ਸ਼ੱਕ ਤਾਂ ਘਰ ‘ਚ ਲਗਵਾਏ CCTV ਕੈਮਰੇ , ਫਿਰ ਦੇਖੋ ਕੀ ਹੋਇਆ

ਜਦੋਂ ਪਤੀ ਨੂੰ ਘਰਵਾਲੀ ‘ਤੇ ਹੋਇਆ ਸ਼ੱਕ ਤਾਂ ਘਰ ‘ਚ ਲਗਵਾਏ CCTV ਕੈਮਰੇ , ਫਿਰ ਦੇਖੋ ਕੀ ਹੋਇਆ

ਜਦੋਂ ਪਤੀ ਨੂੰ ਘਰਵਾਲੀ ‘ਤੇ ਹੋਇਆ ਸ਼ੱਕ ਤਾਂ ਘਰ ‘ਚ ਲਗਵਾਏ CCTV ਕੈਮਰੇ , ਰੰਗੀਨ ਪਤਨੀ ਦੀ ਖੁੱਲੀ ਪੋਲ:ਪਟਿਆਲਾ : ਪਟਿਆਲਾ ‘ਚ ਪਤੀ ਦੇ ਕੰਮ ‘ਤੇ ਜਾਣ ਤੋਂ ਬਾਅਦ ਪਤਨੀ ਵੱਲੋਂ ਦੇਹ ਵਪਾਰ ਦਾ ਧੰਦਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਪਤੀ ਨੇ ਘਰ ‘ਚ ਸੀਸੀਟੀਵੀ ਕੈਮਰੇ ਲਗਵਾ ਦਿੱਤੇ ਤਾਂ ਰੰਗੀਨ ਮਿਜਾਜ਼ ਪਤਨੀ ਦੀ ਸਾਰੀ ਪੋਲ ਖੁੱਲ੍ਹ ਕੇ ਸਾਹਮਣੇ ਆ ਗਈ ਹੈ

ਮਿਲੀ ਜਾਣਕਾਰੀ ਅਨੁਸਾਰ ਉਕਤ ਔਰਤ ਦੇ ਪਤੀ ਸਤਨਾਮ ਸਿੰਘ ਨੂੰ ਆਪਣੇ ਗੁਆਂਢੀਆਂ ਤੋਂ ਇਸ ਮਾਮਲੇ ਦੀ ਸੂਹ ਮਿਲੀ ਸੀ ਕਿ ਉਸਦੀ ਪਤਨੀ ਘਰ ‘ਚ ਦੇਹ ਵਪਾਰ ਦਾ ਧੰਦਾ ਕਰਦੀ ਹੈ। ਜਿਸ ਤੋਂ ਬਾਅਦ ਸਤਨਾਮ ਸਿੰਘ ਨੇ ਆਪਣੇ ਘਰ ‘ਚ ਸੀਸੀਟੀਵੀ ਕੈਮਰੇ ਲਗਵਾ ਦਿੱਤੇ ਤੇ ਜਦੋਂ ਫੁਟੇਜ਼ ਦੇਖੀ ਤਾਂ ਉਸਦੇ ਹੋਸ਼ ਉੱਡ ਗਏ।ਇਸ ਦੌਰਾਨ ਉਕਤ ਔਰਤ ਦੇ ਪਤੀ ਨੇ ਦੱਸਿਆ ਕਿ ਉਸਨੂੰ ਸ਼ੱਕ ਸੀ ਕਿ ਉਸਦੀ ਪਤਨੀ ਦੇ ਦੂਸਰੇ ਬੰਦਿਆਂ ਨਾਲ ਵੀ ਸਬੰਧ ਹਨ। ਉਸਨੇ ਦੇਖਿਆ ਕਿ ਉਸਦੀ ਪਤਨੀ ਘਰ ‘ਚ ਬੰਦੇ ਬੁਲਾਉਂਦੀ ਸੀ ਤੇ ਗਲਤ ਕੰਮ ਕਰਦੀ ਸੀ। ਜਿਸ ਦੇ ਚੱਲਦਿਆਂ ਉਸਨੇ ਘਰ ‘ਚ ਕੈਮਰੇ ਲਗਵਾ ਦਿੱਤੇ ਅਤੇ ਸਾਰਾ ਸੱਚ ਸਾਹਮਣੇ ਆ ਗਿਆ।ਉੱਥੇ ਹੀ ਸਤਨਾਮ ਸਿੰਘ ਦੀ ਪਤਨੀ ਸਰਬਜੀਤ ਕੌਰ ਨੇ ਆਪਣੇ ‘ਤੇ ਲੱਗ ਰਹੇ ਇਲਜ਼ਾਮਾਂ ਨੂੰ ਨਕਾਰਿਆ ਅਤੇ ਉਲਟਾ ਆਪਣੇ ਪਤੀ ’ਤੇ ਹੀ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਹਨ। ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਧਿਰਾਂ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਮੁਤਾਬਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਉਸਦੇ ਘਰ ‘ਚ ਜਿਹੜਾ ਵਿਅਕਤੀ ਆਉਂਦਾ ਸੀ ਉਸ ਨੂੰ ਗ੍ਰਿਫਤ ‘ਚ ਲੈ ਲਿਆ ਹੈੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Check Also

ਜ਼ਰੂਰ ਦੇਖੋ ਇਹ ਵੀਡੀਉ – ਕਰੋਨਾ ਵਾ ਇ ਰ ਸ ਤੋਂ ਮੌਤ ਦੀ ਸੰਭਾਵਨਾ ਅਤੇ ਇਲਾਜ

ਸਿਹਤ ਮੰਤਰੀ ਨੇ 29 ਮਰੀਜ਼ਾਂ, ਜਿਨ੍ਹਾਂ ਚੋਂ 3 ਠੀਕ ਹੋ ਚੁੱਕੇ ਹਨ, ਬਾਰੇ ਜਾਣਕਾਰੀ ਦਿੰਦਿਆਂ …

%d bloggers like this: