Breaking News
Home / ਪੰਜਾਬ / ਆਖ਼ਰ ਕਿਉਂ ਗੁੱਤੋਂ ਫੜ ਸੜਕ ‘ਤੇ ਘੜੀਸੀ ਸਕੂਲ ਦੀ ਪ੍ਰਿੰਸੀਪਲ ਮੈਡਮ ?

ਆਖ਼ਰ ਕਿਉਂ ਗੁੱਤੋਂ ਫੜ ਸੜਕ ‘ਤੇ ਘੜੀਸੀ ਸਕੂਲ ਦੀ ਪ੍ਰਿੰਸੀਪਲ ਮੈਡਮ ?

ਲੁਧਿਆਣਾ ਤੋਂ ਮਲੇਰਕੋਟਲਾ ਰੋਡ ‘ਤੇ ਵੱਸਦੇ ਚਰਚਿਤ ਪਿੰਡ ਆਲਮਗੀਰ ਦੀ ਇਕ ਵੀਡੀੳ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ‘ਚ ਪਿੰਡ ਦੇ ਲੋਕ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੂੰ ਸੜਕ ‘ਤੇ ਘਸੀਟ ਕੇ ਲਿਜਾ ਰਹੇ ਹਨ ਅਤੇ ਮੈਡਮ ਚੀਕ ਚੀਕ ਕੇ ਛੱਡਣ ਲਈ ਕਹਿੰਦੀ ਸੁਣੀ ਜਾ ਸਕਦੀ ਹੈ। ਪਿੰਡ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਵੀਡੀੳ ਤਾਜ਼ਾ ਨਹੀਂ ਹੈ, ਪਰ ਇਹ ਵੀਡੀੳ ਪ੍ਰਿੰਸੀਪਲ ਮੈਡਮ ਵੱਲੋਂ ਚੁੱਕੇ ਇਕ ਗਲਤ ਕਦਮ ਤੋਂ ਬਾਅਦ ਬਣੀ ਸੀ ਜੋ ਕਿ 15-20 ਦਿਨ ਪਹਿਲਾਂ ਦੀ ਹੈ।

ਜਾਣਕਾਰੀ ਮੁਤਾਬਕ ਪ੍ਰਿੰਸੀਪਲ ਮੈਡਮ ਦੇ ਰੁੱਖੇ ਸੁਭਾਅ ਕਾਰਨ ਉਸ ਨਾਲ ਇਹੋ ਜਿਹਾ ਵਤੀਰਾ ਕੀਤਾ ਗਿਆ। ਪਿੰਡ ਵਾਲਿਆਂ ਦਾ ਦੋਸ਼ ਹੈ ਕਿ ਪ੍ਰਿੰਸੀਪਲ ਮੈਡਮ ਦਾ ਆਪਣੇ ਸਟਾਫ ਨਾਲ ਵਤੀਰਾ ਚੰਗਾ ਨਹੀਂ ਰਿਹਾ ਅਤੇ ਹਮੇਸ਼ਾ ਝਗੜਾ ਰਹਿੰਦਾ ਸੀ। ਦੱਸ‌ਿਆ ਜਾ ਰਿਹਾ ਹੈ ਕਿ ਸਕੂਲ ਦੀ ਇੱਕ ਟੀਚਰ ਮੈਟਰਨਟੀ ਲੀਵ ਲਈ ਪ੍ਰਿੰਸੀਪਲ ਮੈਡਮ ਕੋਲੋਂ ਆਗਿਆ ਲੈਣ ਗਈ ਸੀ ਤਾਂ ਪ੍ਰਿੰਸੀਪਲ ਮੈਡਮ ਨੇ ਉਸਨੂੰ ਧੱਕਾ ਮਾਰਿਆ ਅਤੇ ਜਿਸ ਕਾਰਨ ਉਹ ਮੂਧੇ ਮੂੰਹ ਡਿੱਗ ਪਈ। ਜਿਸ ਤੋਂ ਬਾਅਦ ਸਕੂਲ ਸਟਾਫ ਦੁਆਰਾ ਪਿੰਡ ਦਾ ਡਾਕਟਰ ਬੁਲਾਇਆ ਗਿਆ ਤਾਂ ਡਾਕਟਰ ਨੇ ਕਿਸੇ ਵੱਡੇ ਹਸਪਤਾਲ ਲਿਜਾਣ ਲਈ ਆਖਿਆ। ਜਿਵੇਂ ਹੀ ਪਿੰਡ ‘ਚ ਗੱਲ ਫੈਲੀ ਤਾਂ ਪਿੰਡ ਦੀਆਂ ਔਰਤਾਂ ਤੇ ਲੋਕਾਂ ਨੇ ਮੈਡਮ ਨੂੰ ਫੜ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸਨੂੰ ਸੜਕ ‘ਤੇ ਲੈ ਆਏ ਜਿਸਦੀ ਇਹ ਵੀਡੀੳ ਬਣਾਈ ਗਈ ਤੇ ਹੁਣ 15 ਦਿਨਾਂ ਬਾਅਦ ਵਾਇਰਲ ਕਰ ਦਿੱਤੀ ਗਈ।

ਫਿਲਹਾਲ ਪ੍ਰਿੰਸੀਪਲ ਮੈਡਮ ਦਾ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਇਆ ਹੈ। ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਮੈਟਰਨਟੀ ਲੀਵ ਲੈਣ ਵਾਲੀ ਟੀਚਰ ਦਾ ਹੁਣ ਕੀ ਹਾਲ ਹੈ।

Check Also

ਸੜਕ ਹਾਦਸੇ ਵਿਚ ਕਾਰਾਂ ਦੀ ਜ਼ਬਰਦਸਤ ਟੱਕਰ, 1 ਦੀ ਮੌਤ, 1 ਜ਼ਖਮੀ

ਭੋਗਪੁਰ, 9 ਦਸੰਬਰ (ਕੁਲਦੀਪ ਸਿੰਘ ਪਾਬਲਾ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਪਰ ਸਥਿਤ ਪਿੰਡ ਕਾਲਾ ਬੱਕਰਾ …