Breaking News
Home / ਪੰਜਾਬ / ਆਪਸ ‘ਚ ਭਿੜੇ ਕਾਂਗਰਸੀ, ਪੁਲਿਸ ਨੇ ਕੁੜੀਆਂ ਦੇ ਕਾਲਜ ਬਾਹਰੋਂ ਅਕਾਲੀ ਦਲ ਦੇ ਵਰਕਰ ਨੂੰ ਚੁੱਕਿਆ

ਆਪਸ ‘ਚ ਭਿੜੇ ਕਾਂਗਰਸੀ, ਪੁਲਿਸ ਨੇ ਕੁੜੀਆਂ ਦੇ ਕਾਲਜ ਬਾਹਰੋਂ ਅਕਾਲੀ ਦਲ ਦੇ ਵਰਕਰ ਨੂੰ ਚੁੱਕਿਆ

ਲੁਧਿਆਣਾ, 4 ਦਸੰਬਰ (ਪੁਨੀਤ ਬਾਵਾ)- ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਦੌਰਾਨ ਪੁਲਿਸ ਵਲੋਂ ਨੌਜਵਾਨਾਂ ਨੂੰ ਚੁੱਕ ਕੇ ਲੈ ਜਾਣ ਦੇ ਵਿਰੋਧ ‘ਚ ਅਕਾਲੀਆਂ ਨੇ ਸੜਕ ਰੋਕ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਨੌਜਵਾਨਾਂ ਨੂੰ ਛੱਡਣ ਦੀ ਮੰਗ ਤੱਕ ਅਕਾਲੀਆਂ ਨੇ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ।

ਲੁਧਿਆਣਾ ‘ਚ ਯੂਥ ਕਾਂਗਰਸ ਦੀਆਂ ਚੋਣਾਂ ਦੌਰਾਨ ਚੱਲੀ ਗੋਲੀ – ਲੁਧਿਆਣਾ, 4 ਦਸੰਬਰ (ਪਰਮਿੰਦਰ ਸਿੰਘ ਆਹੂਜਾ)- ਯੂਥ ਕਾਂਗਰਸ ਦੀਆਂ ਅੱਜ ਹੋ ਰਹੀਆਂ ਜਥੇਬੰਦਕ ਚੋਣਾਂ ਦੌਰਾਨ ਕਾਂਗਰਸ ਦੇ ਦੋ ਧੜਿਆਂ ਵਿਚਾਲੇ ਹੋਈ ਲੜਾਈ ‘ਚ ਗੋਲੀ ਚੱਲਣ ਦੀ ਸੂਚਨਾ ਹੈ। ਜਾਣਕਾਰੀ ਮੁਤਾਬਕ ਇਹ ਚੋਣਾਂ ਮਾਡਲ ਟਾਊਨ ਸਥਿਤ ਜੰਞ ਘਰ ‘ਚ ਪੈ ਰਹੀਆਂ ਸਨ ਕਿ ਇਸੇ ਦੌਰਾਨ ਯੂਥ ਕਾਂਗਰਸੀ ਆਗੂਆਂ ਦੇ ਦੋ ਗੁੱਟ ਆਪਸ ‘ਚ ਉਲਝ ਪਏ ਅਤੇ ਦੇਖਦੇ ਹੀ ਦੇਖਦੇ ਇਨ੍ਹਾਂ ‘ਚ ਲੜਾਈ ਸ਼ੁਰੂ ਹੋ ਗਈ। ਸੂਚਨਾ ਮਿਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਰਹੇ ਹਨ।

Check Also

ਸੜਕ ਹਾਦਸੇ ਵਿਚ ਕਾਰਾਂ ਦੀ ਜ਼ਬਰਦਸਤ ਟੱਕਰ, 1 ਦੀ ਮੌਤ, 1 ਜ਼ਖਮੀ

ਭੋਗਪੁਰ, 9 ਦਸੰਬਰ (ਕੁਲਦੀਪ ਸਿੰਘ ਪਾਬਲਾ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਪਰ ਸਥਿਤ ਪਿੰਡ ਕਾਲਾ ਬੱਕਰਾ …