Breaking News
Home / ਪੰਜਾਬ / ਇਹ ਦਾਸਤਾਨ ਸੁਣ ਕੇ ਤੁਹਾਡਾ ਰਿਸ਼ਤਿਆਂ ਤੋਂ ਵਿਸ਼ਵਾਸ ਉੱਠ ਜਾਏਗਾ

ਇਹ ਦਾਸਤਾਨ ਸੁਣ ਕੇ ਤੁਹਾਡਾ ਰਿਸ਼ਤਿਆਂ ਤੋਂ ਵਿਸ਼ਵਾਸ ਉੱਠ ਜਾਏਗਾ

ਇਹ ਕੋਈ ਬਹੁਤ ਪੁਰਾਣੀ ਗੱਲ ਨਹੀਂ ਜਦੋਂ ਪੰਜਾਬ ‘ਚ ਕੁੜੀਆਂ ਦੀ ਗਿਣਤੀ ਮੁੰਡਿਆਂ ਨਾਲੋਂ ਵਧੇਰੇ ਸੀ ਪਰ ਦਾਜ ਦਹੇਜ ਦੇ ਲੋਭੀਆਂ ਦੀ ਮੰਗ ਦੇ ਨਾਲ-ਨਾਲ ਬਰਾਤਾਂ ਦੀ ਸੇਵਾ ਤੇ ਕਾਰਾਂ ਦੀ ਮੰਗ ਕਾਰਨ ਧੀਆਂ ਦੇ ਬਾਪ ਕਰਜ਼ਾਈ ਹੋ ਗਏ | ਸੂਬੇ ਦੇ ਲਾਲਚੀ ਕਿਸਮ ਦੇ ਲੋਕਾਂ ਜਿਨ੍ਹਾਂ ਦਾਜ ਦੇ ਲੋਭ ਤੇ ਲਾਲਚ ‘ਚ ਆਪਣੇ ਪੁੱਤ ਵਿਕਾਊ ਕਰ ਦਿੱਤੇ ਵਲੋਂ ਵਿਆਹਾਂ ਮੰਗਣੀਆਂ ਮੌਕੇ ਨਕਦੀ ਦੀ ਮੰਗ ਪੂਰੀ ਨਾ ਹੋਣ ਦੇ ਮਾਮਲਿਆਂ ‘ਚ ਆਪਣੀਆਂ ਨੂੰ ਹਾਂ ਸਾੜਨ ਦੇ ਗੰਭੀਰ ਤੇ ਸੰਗੀਨ ਅਪਰਾਧ ਵਧਣ ਕਾਰਨ ਧੀਆਂ ਜੰਮਣ ਵਾਲਿਆਂ ਵਲੋਂ ਪਿਛਲੇ ਦੋ ਤਿੰਨ ਦਹਾਕੇ ਪਹਿਲਾਂ ਕੁੜੀਆਂ ਨੂੰ ਕੁੱਖ ‘ਚ ਕਤਲ ਕਰਵਾਉਣ ਦਾ ਰੁਝਾਨ ਬਹੁਤ ਜ਼ਿਆਦਾ ਜ਼ੋਰ ਫੜ ਗਿਆ, ਜਿਸ ਦੇ ਚਲਦਿਆਂ ਸੂਬੇ ‘ਚ ਕੁੜੀਆਂ ਦੀ ਗਿਣਤੀ ਮੁੰਡਿਆਂ ਨਾਲੋਂ ਔਸਤਨ ਬਹੁਤ ਹੀ ਜ਼ਿਆਦਾ ਘੱਟ ਗਈ | ਲੋਕ ਸਭਾ ‘ਚ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਦੱਸਿਆ ਕਿ 2012-14 ਦੌਰਾਨ ਦੇਸ਼ ‘ਚ 25000 ਕੁੜੀਆਂ ਉਨ੍ਹਾਂ ਦੇ ਸਹੁਰਿਆਂ ਵਲੋਂ ਮਾਰ ਦਿੱਤੀਆਂ ਗਈਆਂ ਜਾਂ ਉਨ੍ਹਾਂ ਖ਼ੁਦਕੁਸ਼ੀ ਕਰ ਲਈ |

ਇਸੇ ਸਮੇਂ ਦੌਰਾਨ ਦਾਜ ਦਹੇਜ ਰੋਕੂ ਐਕਟ ਅਧੀਨ 30000 ਵਿਅਕਤੀਆਂ ‘ਤੇ ਕੇਸ ਦਰਜ ਕੀਤੇ ਗਏ | ਦੇਸ਼ ਦੀ ਕੌਮੀ ਅਪਰਾਧ ਬਿਊਰੋ ਦੇ ਅੰਕੜਿਆਂ ਮੁਤਾਬਿਕ ਦਾਜ ਰੋਕੂ ਐਕਟ ਅਧੀਨ 2012, 2013 ਤੇ 2014 ਵਿਚ ਦੋਸ਼ੀਆਂ ਿਖ਼ਲਾਫ਼ ਕ੍ਰਮਵਾਰ 8233, 8083 ਤੇ 8455 ਕੇਸ ਦਰਜ ਕੀਤੇ ਗਏ | ਇਸ ਹਾਲਾਤ ਦੌਰਾਨ ਜਿੱਥੇ ਪੰਜਾਬੀ ਧੀਆਂ ਦੀ ਗਿਣਤੀ ਘਟੀ ਉੱਥੇ ਮਾਪਿਆਂ ਵਲੋਂ ਉਨ੍ਹਾਂ ਦੀ ਉੱਚ ਵਿੱਦਿਆ ਵੱਲ ਵੀ ਉਚੇਚੀ ਤਵੱਜੋ ਦਿੱਤੀ ਗਈ | ਇਸੇ ਸਮੇਂ ਦੌਰਾਨ ਮੁੰਡਿਆਂ ਨੂੰ ਉੱਚ ਵਿੱਦਿਆ ਲਈ ਵਿਦੇਸ਼ ਭੇਜਣ ਦੇ ਰੁਝਾਨ ਦੇ ਨਾਲੋ-ਨਾਲ ਮਾਪਿਆਂ ਵਲੋਂ ਕੁੜੀਆਂ ਨੂੰ ਵੀ ਵਿਦੇਸ਼ ਭੇਜਣ ਦਾ ਜਨੂੰਨ ਤੇ ਰਿਵਾਜ ਜ਼ੋਰ ਫੜ ਗਿਆ | ਪੰਜ ਦਰਿਆਵਾਂ ਦੀ ਧਰਤੀ ‘ਤੇ ਨਸ਼ਿਆਂ ਦਾ ਛੇਵਾਂ ਦਰਿਆ ਵਗਣਾ ਸ਼ੁਰੂ ਹੋ ਗਿਆ, ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਸਮਝਦਾਰ ਮਾਪਿਆ ਵਲੋਂ ਆਪਣੀਆਂ ਲਾਡਲੀਆਂ ਨੂੰ ਸੂਬੇ ਦੇ ਨਸ਼ਈ ਨੌਜਵਾਨਾਂ ਨਾਲ ਵਿਆਹੁਣ ਦੀ ਬਜਾਏ ਵਿਦੇਸ਼ ਭੇਜਣਾ ਸ਼ੁਰੂ ਕਰ ਦਿੱਤਾ ਗਿਆ | ਇਸ ਤਰ੍ਹਾਂ ਕੁੜੀਆਂ ਦੀ ਗਿਣਤੀ ਹੋਰ ਵੀ ਘੱਟ ਗਈ, ਜਿਸ ਕਰਕੇ ਹਰ ਕਿਸੇ ਦਾ ਚਿੰਤਤ ਹੋਣਾ ਲਾਜ਼ਮੀ ਸੀ ਕਿਉਂਕਿ ਨੌਜਵਾਨਾਂ ਲਈ ਵਿਆਹ ਦੇ ਮੌਕੇ ਹੋਰ ਸੀਮਤ ਹੁੰਦੇ ਜਾ ਰਹੇ ਸਨ | ਹੁਣ ਸੂਬੇ ‘ਚ ਕੁੜੀਆਂ ਦੀ ਘੱਟ ਰਹੀ ਗਿਣਤੀ ਕਾਰਨ ਪੰਜਾਬ ਦੀ ਤਸਵੀਰ ਬਦਲ ਚੁੱਕੀ ਹੈ | 5 ਏਕੜ, 10 ਏਕੜ ਤੇ 20 ਏਕੜ ਜ਼ਮੀਨ ਦੀ ਮਾਲਕੀ ਵਾਲਾ ਨੌਜਵਾਨ ਵੀ ਚਾਹੁੰਦਾ ਹੈ ਕਿ ਉਹ ਵਿਦੇਸ਼ ਸੈਟਲ ਹੋ ਜਾਵੇ, ਜਿਸ ਦੇ ਚਲਦਿਆਂ ਉਹ ਆਈਲੈਟਸ ਪਾਸ ਕੁੜੀ ਨਾਲ ਵਿਆਹ ਕਰਵਾਉਣ ਬਦਲੇ 10 ਜਾਂ 20 ਲੱਖ ਰੁਪਏ ਖ਼ਰਚ ਕਰਨ ਤੋਂ ਗੁਰੇਜ਼ ਨਹੀਂ ਕਰਦਾ | ਇਸ ਤਰ੍ਹਾਂ ਉਸ ਦੇ ਵਿਆਹ ਤੇ ਰੁਜ਼ਗਾਰ ਦੋਵਾਂ ਦਾ ਪ੍ਰਬੰਧ ਹੋ ਜਾਂਦਾ ਹੈ |

Check Also

ਸੜਕ ਹਾਦਸੇ ਵਿਚ ਕਾਰਾਂ ਦੀ ਜ਼ਬਰਦਸਤ ਟੱਕਰ, 1 ਦੀ ਮੌਤ, 1 ਜ਼ਖਮੀ

ਭੋਗਪੁਰ, 9 ਦਸੰਬਰ (ਕੁਲਦੀਪ ਸਿੰਘ ਪਾਬਲਾ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਪਰ ਸਥਿਤ ਪਿੰਡ ਕਾਲਾ ਬੱਕਰਾ …