ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਸਬੰਧੀ ਲੋੜੀਂਦੇ ਆਦੇਸ਼ ਨਾ ਆਉਣ ਕਾਰਨ ਉਸ ਦੀ ਪਤਨੀ ਤੇ ਹੋਰ ਪਰਿਵਾਰਕ ਮੈਂਬਰ ਪ੍ਰੇਸ਼ਾਨ ਹਨ। ਉਂਜ, ਪੈਰੋਲ ਖ਼ਤਮ ਹੋਣ ਮਗਰੋਂ ਪ੍ਰੋ.ਭੁੱਲਰ ਨੂੰ ਮੁੜ ਜੇਲ੍ਹ ਭੇਜ ਦਿੱਤਾ ਗਿਆ ਹੈ।ਚੇਤੇ ਰਹੇ ਕਿ ਸ੍ਰੀ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ 9 ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਸੀ। ਇਨ੍ਹਾਂ ਵਿੱਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦਾ ਨਾਂ ਵੀ ਸ਼ਾਮਲ ਸੀ, ਪਰ ਅਜੇ ਤਕ ਜੇਲ੍ਹ ਪ੍ਰਸ਼ਾਸਨ ਨੂੰ ਉਹਦੀ ਰਿਹਾਈ ਸਬੰਧੀ ਕੋਈ ਹੁਕਮ ਨਹੀਂ ਮਿਲੇ।ਪ੍ਰੋ. ਭੁੱਲਰ ਦੀ ਪਤਨੀ ਨਵਨੀਤ ਕੌਰ ਭੁੱਲਰ ਨੇ ਦੱਸਿਆ ਕਿ ਉਹਦਾ ਪਤੀ ਕੁਝ ਦਿਨ ਪਹਿਲਾਂ ਪੈਰੋਲ ’ਤੇ ਘਰ ਆਇਆ ਸੀ। ਘਰ ਦੇ ਮਾਹੌਲ ਕਾਰਨ ਉਹਦੀ ਸਿਹਤ ਵਿੱਚ ਪਹਿਲਾਂ ਨਾਲੋਂ ਸੁਧਾਰ ਸੀ, ਪਰ ਪੈਰੋਲ ਖ਼ਤਮ ਹੋਣ ਮਗਰੋਂ ਉਹਨੂੰ 29 ਨਵੰਬਰ ਨੂੰ ਮੁੜ ਜੇਲ੍ਹ ਭੇਜ ਦਿੱਤਾ ਗਿਆ ਹੈ। ਉਸ ਨੂੰ ਡਰ ਹੈ ਕਿ ਜੇਲ੍ਹ ਵਾਲੇ ਮਾਹੌਲ ਵਿੱਚ ਉਹਦੀ ਹਾਲਤ ਮੁੜ ਪਹਿਲਾਂ ਵਾਂਗ ਨਾ ਹੋ ਜਾਵੇ।
ਸਥਾਨਕ ਕੇਂਦਰੀ ਜੇਲ੍ਹ ਵਿੱਚ ਬੰਦ ਸਿੱਖ ਕੈਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਸਬੰਧੀ ਲੋੜੀਂਦੇ ਆਦੇਸ਼ ਨਾ ਆਉਣ ਕਾਰਨ ਉਸ ਦੀ ਪਤਨੀ ਤੇ ਹੋਰ ਪਰਿਵਾਰਕ ਮੈਂਬਰ ਪ੍ਰੇਸ਼ਾਨ ਹਨ। ਉਂਜ, ਪੈਰੋਲ ਖ਼ਤਮ ਹੋਣ ਮਗਰੋਂ ਪ੍ਰੋ.ਭੁੱਲਰ ਨੂੰ ਮੁੜ ਜੇਲ੍ਹ ਭੇਜ ਦਿੱਤਾ ਗਿਆ ਹੈ। ਚੇਤੇ ਰਹੇ ਕਿ ਸ੍ਰੀ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ 9 ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਸੀ। ਇਨ੍ਹਾਂ ਵਿੱਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦਾ ਨਾਂ ਵੀ ਸ਼ਾਮਲ ਸੀ, ਪਰ ਅਜੇ ਤਕ ਜੇਲ੍ਹ ਪ੍ਰਸ਼ਾਸਨ ਨੂੰ ਉਹਦੀ ਰਿਹਾਈ ਸਬੰਧੀ ਕੋਈ ਹੁਕਮ ਨਹੀਂ ਮਿਲੇ। ਪ੍ਰੋ. ਭੁੱਲਰ ਦੀ ਪਤਨੀ ਨਵਨੀਤ ਕੌਰ ਭੁੱਲਰ ਨੇ ਦੱਸਿਆ ਕਿ ਉਹਦਾ ਪਤੀ ਕੁਝ ਦਿਨ ਪਹਿਲਾਂ ਪੈਰੋਲ ’ਤੇ ਘਰ ਆਇਆ ਸੀ। ਘਰ ਦੇ ਮਾਹੌਲ ਕਾਰਨ ਉਹਦੀ ਸਿਹਤ ਵਿੱਚ ਪਹਿਲਾਂ ਨਾਲੋਂ ਸੁਧਾਰ ਸੀ, ਪਰ ਪੈਰੋਲ ਖ਼ਤਮ ਹੋਣ ਮਗਰੋਂ ਉਹਨੂੰ 29 ਨਵੰਬਰ ਨੂੰ ਮੁੜ ਜੇਲ੍ਹ ਭੇਜ ਦਿੱਤਾ ਗਿਆ ਹੈ। ਉਸ ਨੂੰ ਡਰ ਹੈ ਕਿ ਜੇਲ੍ਹ ਵਾਲੇ ਮਾਹੌਲ ਵਿੱਚ ਉਹਦੀ ਹਾਲਤ ਮੁੜ ਪਹਿਲਾਂ ਵਾਂਗ ਨਾ ਹੋ ਜਾਵੇ।
ਉਧਰ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਅਰਸ਼ਦੀਪ ਸਿੰਘ ਗਿੱਲ ਨੇ ਪ੍ਰੋ. ਭੁੱਲਰ ਦੇ ਜੇਲ੍ਹ ਵਿੱਚ ਪਰਤਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਸ ਨੂੰ ਇਲਾਜ ਲਈ ਮੁੜ ਜੇਲ੍ਹ ਦੇ ਮਨੋਰੋਗ ਵਾਰਡ ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹਦੀ ਰਿਹਾਈ ਸਬੰਧੀ ਫਿਲਹਾਲ ਸਰਕਾਰ ਵਲੋਂ ਕੋਈ ਆਦੇਸ਼ ਨਹੀਂ ਮਿਲੇ ਹਨ। ਜੇਲ੍ਹ ਵਿਭਾਗ ਨੂੰ ਜਿਵੇਂ ਹੀ ਕੋਈ ਲਿਖਤੀ ਹੁਕਮ ਮਿਲਦੇ ਹਨ ਤਾਂ ਲੋੜੀਂਦੀ ਕਾਰਵਾਈ ਮਗਰੋਂ ਉਹਨੂੰ ਰਿਹਾਅ ਕਰ ਦਿੱਤਾ ਜਾਵੇਗਾ।
