Breaking News
Home / ਅੰਤਰ ਰਾਸ਼ਟਰੀ / ਪੁੱਠੀ ਕਰਤੂਤ ਕਰਕੇ ਪੰਜਾਬੀ ਕੁੜੀ ਏਅਰਪੋਰਟ ਤੇ ਗ੍ਰਿਫਤਾਰ

ਪੁੱਠੀ ਕਰਤੂਤ ਕਰਕੇ ਪੰਜਾਬੀ ਕੁੜੀ ਏਅਰਪੋਰਟ ਤੇ ਗ੍ਰਿਫਤਾਰ

ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ‘ਤੇ ਕੈਨੇਡਾ ਦੇ ਜਾਅਲੀ ਵੀਜ਼ੇ ਤੇ ਆਈ ਕਿਰਨਦੀਪ ਕੌਰ ਵਾਸੀ ਦਬੁਰਜੀ ਨੂੰ ਜਾਂਚ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ। ਇਮੀਗ੍ਰੇਸ਼ਨ ਅਧਿਕਾਰੀ ਨਿਰਮਲ ਵਾਸੂਦੇਵ ਨੇ ਜਦੋਂ ਉਕਤ ਲੜਕੀ ਤੋਂ ਪੁੱਛਗਿੱਛ ਕੀਤੀ ਤਾਂ ਜਾਂਚ ਦੌਰਾਨ ਕੈਨੇਡਾ ਦਾ ਵੀਜ਼ਾ ਜਾਅਲੀ ਪਾਇਆ ਗਿਆ।

ਇਸ ਦੌਰਾਨ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਲੜਕੀ ਦਾ ਪਾਸਪੋਰਟ ਵੀ ਕਬਜ਼ੇ ‘ਚ ਲੈ ਲਿਆ ਅਤੇ ਲੜਕੀ ਨੂੰ ਥਾਣਾ ਏਅਰਪੋਰਟ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ, ਜਿਸ ‘ਤੇ ਪੁਲਸ ਨੇ ਧੋਖਾਧੜੀ ਦਾ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪ੍ਰਵਾਸੀਆਂ ਨੇ ਕੈਨੇਡਾ ‘ਚ ਪੱਕੇ ਹੋਣ ਲਈ ਲੱਭਿਆ ‘ਫਲੈਗ ਪੋਲਿੰਗ’ ਦਾ ਰਾਹ
ਕੈਨੇਡਾ ਵਿਚ ਜਲਦ ਤੋਂ ਜਲਦ ਪੱਕੇ ਹੋਣ ਲਈ ਪ੍ਰਵਾਸੀਆਂ ਨੇ ਫਲੈਗ ਪੋਲਿੰਗ ਨਾਂ ਹੇਠ ਇਕ ਨਵਾਂ ਰਾਹ ਲੱਭ ਲਿਆ ਹੈ। ਜਿਸ ਤਹਿਤ ਕੈਨੇਡਾ ਵਿਚ ਕੱਚੇ ਪਰ ਜਾਇਜ਼ ਤਰੀਕੇ ਨਾਲ ਰਹਿ ਰਹੇ ਕੌਮਾਂਤਰੀ ਵਿਦਿਆਰਥੀ ਜਾਂ ਪ੍ਰਵਾਸੀ ਨਾਜਾਇਜ਼ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋ ਜਾਂਦੇ ਹਨ ਅਤੇ ਵਾਪਸੀ ਦੌਰਾਨ ਉਨ੍ਹਾਂ ਨੂੰ ਪਹਿਲ ਦੇ ਆਧਾਰ ‘ਤੇ ਇੰਮੀਗ੍ਰੇਸ਼ਨ ਸੇਵਾ ਮੁਹੱਈਆ ਕਰਵਾਈ ਜਾਂਦੀ ਹੈ। ਨੈਸ਼ਨਲ ਪੋਸਟ ਦੀ ਰਿਪੋਰਟ ਮੁਤਾਬਕ ਇਹ ਕਾਨੂੰਨੀ ਤੌਰ ‘ਤੇ ਜਾਇਜ਼ ਅਤੇ ਕਾਗਜ਼ੀ ਕਾਰਵਾਈ ਦੇ ਤੁਰੰਤ ਨਿਪਟਾਰੇ ਵਾਲਾ ਤਰੀਕਾ ਹੈ। ਰਿਪੋਰਟ ਵਿਚ ਇਕ ਕੌਮਾਂਤਰੀ ਵਿਦਿਆਰਥਣ ਦੀ ਮਿਸਾਲ ਪੇਸ਼ ਕੀਤੀ ਗਈ ਹੈ, ਜੋ 2016 ਵਿਚ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰਨ ਕੈਨੇਡਾ ਆਈ ਸੀ। ਦੋ ਸਾਲ ਬਾਅਦ ਪਹਿਲੀ ਇੰਟਰਨਸ਼ਿਪ ਦੀ ਅਰਜ਼ੀ ਦਾਖਲ ਕਰਨ ਵੇਲੇ ਉਸ ਨੂੰ ਵਰਕ ਪਰਮਿਟ ਦੀ ਜ਼ਰੂਰਤ ਸੀ ਅਤੇ ਕਾਗਜ਼ੀ ਕਾਰਵਾਈ ਪੂਰੀ ਕਰਨ ਵਾਸਤੇ ਸਿਰਫ 10 ਦਿਨ ਦਾ ਸਮਾਂ ਬਾਕੀ ਰਹਿ ਗਿਆ ਸੀ। ਇੰਮੀਗ੍ਰੇਸ਼ਨ ਸਲਾਹਕਾਰ ਨੇ ਦੱਸਿਆ ਕਿ ਵਰਕ ਪਰਮਿਟ ਵਾਸਤੇ ਹੁਣ ਅਰਜ਼ੀ ਦਾਖਲ ਕੀਤੀ, ਤਾਂ ਘੱਟੋ-ਘੱਟ 90 ਦਿਨ ਦਾ ਸਮਾਂ ਲੱਗ ਸਕਦਾ ਹੈ। ਕੌਮਾਂਤਰੀ ਵਿਦਿਆਰਥਣ ਕੋਲ ਕੈਨੇਡੀਅਨ ਸੁਪਨਾ ਬਰਕਰਾਰ ਰੱਖਣ ਦਾ ਇਕੋ-ਇਕ ਰਾਹ ਬਾਕੀ ਬਚਿਆ ਸੀ ਅਤੇ ਉਹ ਸੀ ਫਲੈਗ ਪੋਲਿੰਗ। ਵਿਦਿਆਰਥਣ ਨੇ ਆਪਣੇ ਸਾਰੇ ਕਾਗਜ਼ ਤਿਆਰ ਕੀਤੇ ਅਤੇ ਟੋਰਾਂਟੋ ਤੋਂ ਨਿਆਗਰਾ ਫਾਲਜ਼ ਦੇ ਰੇਨਬੋਅ ਬ੍ਰਿਜ ‘ਤੇ ਪਹੁੰਚ ਗਈ। ਇਥੋਂ ਉਸ ਨੇ ਪੈਦਲ ਅਮਰੀਕਾ ਦੀ ਸਰਹੱਦ ਪਾਰ ਕੀਤੀ ਅਤੇ ਵਾਪਸੀ ਲੀਗਲ ਐਂਟਰੀ ਪੋਰਟ ਰਾਹੀਂ ਕਰਦਿਆਂ ਪਹਿਲ ਦੇ ਆਧਾਰ ‘ਤੇ ਇੰਮੀਗ੍ਰੇਸ਼ਨ ਸੇਵਾਵਾਂ ਹਾਸਲ ਕਰਨ ਵਿਚ ਸਫਲ ਰਹੀ। ਉਨਟਾਰੀਓ ਦੀ ਲਾਅ ਸੁਸਾਇਟੀ ਵੱਲੋਂ ਤਸਦੀਕਸ਼ੁਦਾ ਇੰਮੀਗ੍ਰੇਸ਼ਨ ਵਕੀਲ ਸਰਜੀਓ ਕਾਰਜ਼ ਨੇ ਦੱਸਿਆ ਕਿ ਇਸ ਪ੍ਰਕਿਰਿਆ ਨੂੰ ਫਲੈਗ ਪੋਲਿੰਗ ਦਾ ਨਾਂ ਪੁਲਿਸ ਅਤੇ ਵਕੀਲਾਂ ਦੁਆਰਾ ਦਿੱਤਾ ਗਿਆ ਹੈ। ਇਸ ਨਾਲ ਕੋਈ ਸੁਰੱਖਿਆ ਖਤਰਾ ਵੀ ਪੈਦਾ ਨਹੀਂ ਹੁੰਦਾ ਕਿਉਂਕਿ ਸੰਬੰਧਤ ਸ਼ਖਸ ਦੇ ਕੈਨੇਡਾ ਵਿਚ ਦਾਖਲ ਹੋਣ ਵੇਲੇ ਪਹਿਲਾਂ ਹੀ ਹਰ ਕਿਸਮ ਦੀ ਜਾਂਚ ਹੋ ਚੁੱਕੀ ਹੁੰਦੀ ਹੈ। ਉਧਰ ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਦੀ ਤਰਜਮਾਨ ਨੈਨਸੀ ਕੈਰਨ ਨੇ ਕਿਹਾ ਕਿ ਕੌਮਾਂਤਰੀ ਵਿਦਿਆਰਥੀਆਂ ਜਾਂ ਕੱਚੇ ਪ੍ਰਵਾਸੀਆਂ ਵੱਲੋਂ ਵੱਖ-ਵੱਖ ਕਾਰਨਾਂ ਕਰਕੇ ਫਲੈਗ ਪੋਲਿੰਗ ਦੀ ਵਰਤੋਂ ਕੀਤੀ ਜਾਂਦੀ ਹੈ। ਪਹਿਲਾ ਕਾਰਨ ਇਹ ਹੁੰਦਾ ਹੈ ਕਿ ਉਹ ਕੌਮਾਂਤਰੀ ਸਰਹੱਦ ਦੇ ਨੇੜਲੇ ਸ਼ਹਿਰ ਵਿਚ ਰਹਿ ਰਹੇ ਹੁੰਦੇ ਹਨ ਜਾਂ ਕੈਨੇਡਾ ਵਿਚ ਵਰਕ ਪਰਮਿਟ ਦੀ ਅਰਜ਼ੀ ਦਾਖਲ ਕਰਨ ਵਸਤੇ ਅਧਿਕਾਰਤ ਨਹੀਂ ਹੁੰਦੇ। ਇਸ ਤੋਂ ਇਲਾਵਾ ਅਰਜ਼ੀਆਂ ਦੀ ਪ੍ਰੋਸੈਸਿੰਗ ਵਿਚ ਲੱਗਣ ਵਾਲਾ ਸਮਾਂ ਵੀ ਇਕ ਵੱਡਾ ਕਾਰਨ ਬਣਦਾ ਹੈ।

Check Also

ਪਾਕਿਸਤਾਨ ਵਿਚ PUBG ਬੈਨ ਹੋਣ ਤੇ ਇਹ ਵੀਡੀਉ ਦੇਖ ਕੇ ਤੁਸੀਂ ਹੈਰਾਨ ਰਹਿ ਜਾਉਗੇ

ਪਾਕਿਸਤਾਨ ਵਿਚ PUBG ਬੈਨ ਹੋਣ ਤੇ ਇਹ ਵੀਡੀਉ ਦੇਖ ਕੇ ਤੁਸੀਂ ਹੈਰਾਨ ਰਹਿ ਜਾਉਗੇ..ਹੈਰਾਨ ਹੋਣ …

%d bloggers like this: