Breaking News
Home / ਅੰਤਰ ਰਾਸ਼ਟਰੀ / ਹਿੰਦੂਜਾ ਭਰਾਵਾਂ ਸਮੇਤ 6 ਅਮੀਰਾਂ ਕੋਲ ਹੈ 1.30 ਕਰੋੜ ਗਰੀਬ ਬਰਤਾਨਵੀਆਂ ਜਿੰਨੀ ਦੌਲਤ

ਹਿੰਦੂਜਾ ਭਰਾਵਾਂ ਸਮੇਤ 6 ਅਮੀਰਾਂ ਕੋਲ ਹੈ 1.30 ਕਰੋੜ ਗਰੀਬ ਬਰਤਾਨਵੀਆਂ ਜਿੰਨੀ ਦੌਲਤ

ਲੰਡਨ, 3 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨਵੀ ਸਮਾਜ ਵਿਚ ਬਰਾਬਰਤਾ ‘ਚ ਫਰਕ ਬਾਰੇ ਕੀਤੇ ਗਏ ਇਕ ਅਧਿਐਨ ਰਾਹੀਂ ਸਾਹਮਣੇ ਆਇਆ ਹੈ ਕਿ ਬਰਤਾਨੀਆਂ ਦੇ 6 ਅਮੀਰਾਂ ਦੀ ਦੌਲਤ ਇਕ ਕਰੋੜ 30 ਲੱਖ ਬਰਤਾਨਵੀਂ ਨਾਗਰਿਕਾਂ ਦੀ ਦੌਲਤ ਦੇ ਬਰਾਬਰ ਹੈ | ਇਨ੍ਹਾਂ ਅਮੀਰਾਂ ਦੀ ਕੁੱਲ ਸੰਪਤੀ 39.4 ਬਿਲੀਅਨ ਪੌਾਡ (29 ਖ਼ਰਬ ਦੇ ਕਰੀਬ) ਹੈ | ਯੂ.ਕੇ. ਦੇ 6 ਅਮੀਰਾਂ ਦੀ ਨਾਵਾਂ ਵਿਚ ਸਭ ਤੋਂ ਉਪਰ ਗੋਪੀ ਚੰਦ ਤੇ ਸ੍ਰੀ ਚੰਦ ਹਿੰਦੂਜਾ ਭਰਾਵਾਂ ਦਾ ਹੈ, ਜੋ ਕਾਰਾਂ ਤੇ ਬੈਂਕਾਂ ਸਮੇਤ ਕਈ ਕਾਰੋਬਾਰ ਕਰਦੇ ਹਨ | ਇਨ੍ਹਾਂ ਕੋਲ 12.8 ਬਿਲੀਅਨ ਪੌਾਡ (10 ਖਰਬ ਦੇ ਕਰੀਬ) ਦਾ ਕਾਰੋਬਾਰ ਹੈ |

ਕੈਮੀਕਲ ਕੰਪਨੀ ਲਿਨੋਸ ਦੇ ਚੇਅਰਮੈਨ ਸਰ ਜਿੰਮ ਰੈਟਕਲਿਫ 9.2 ਬਿਲੀਅਨ ਪੌਾਡ (7 ਖਰਬ ਦੇ ਕਰੀਬ) ਨਾਲ ਦੂਜੇ ਸਥਾਨ ‘ਤੇ ਹਨ | ਮਾਈਕਲ ਪਲਾਟ ਕੋਲ 6.1 ਬਿਲੀਅਨ ਪੌਾਡ (4 ਖਰਬ ਦੇ ਕਰੀਬ), ਪ੍ਰਾਪਰਟੀ ਕਾਰੋਬਾਰੀ ਡੇਵਿਡ ਐਾਡ ਸਾਈਮਨ ਰੀਊਬਿਨ ਕੋਲ 5.7 ਬਿਲੀਅਨ ਪੌਾਡ (4 ਖਰਬ ਦੇ ਕਰੀਬ) ਦਾ ਸਾਮਰਾਜ ਹੈ | ਇਕੁਆਲਿਟੀ ਟਰੱਸਟ ਅਨੁਸਾਰ ਯੂ.ਕੇ. ਵਿਚ 140 ਲੱਖ ਲੋਕ ਗਰੀਬੀ ਵਿਚ ਰਹਿੰਦੇ ਹਨ, ਜਿਨ੍ਹਾਂ ਵਿਚੋਂ 40 ਲੱਖ ਲੋਕਾਂ ਵਿਚੋਂ 50 ਫ਼ੀਸਦੀ ਲੋਕ ਤਾਂ ਗਰੀਬੀ ਰੇਖਾ ਤੋਂ ਵੀ ਹੇਠਾਂ ਜੀਵਨ ਬਸਰ ਕਰਦੇ ਹਨ, ਜਦਕਿ 15 ਲੱਖ ਲੋਕ ਬਹੁਤ ਹੀ ਗਰੀਬ ਹਨ | ਇਕੁਆਲਿਟੀ ਟਰੱਸਟ ਦੇ ਡਾਇਰੈਕਟਰ ਡਾ: ਵਾਂਡਾ ਵਪੋਰਸਕਾ ਨੇ ਕਿਹਾ ਹੈ ਕਿ ਇਹ ਦਿਲ ਕੰਬਾਊ ਰਿਪੋਰਟ ਹੈ, ਜੋ ਅਮੀਰ ਅਤੇ ਗਰੀਬ ਵਿਚਕਾਰ ਇਸ ਪਾੜੇ ਨੂੰ ਦੇਸ਼ ਦੀ ਵੱਡੀ ਗਿਣਤੀ ਲਈ ਖ਼ਤਰਾ ਦਰਸਾਉਂਦੀ ਹੈ |

Check Also

ਨਿਊਜ਼ੀਲੈਂਡ- ਕੈਬਨਿਟ ਮੰਤਰੀ ਨੇ ਆਪਣੇ ਦੋਸਤ ਦੇ ਇਮੀਗ੍ਰੇਸ਼ਨ ਮਾਮਲੇ ‘ਚ ਦਖਲ ਅੰਦਾਜ਼ੀ ਲਈ ਮੰਗੀ ਮੁਆਫੀ

ਔਕਲੈਂਡ 6 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਬ੍ਰਾਡਕਾਸਟਿੰਗ, ਕਮਿਉਨੀਕੇਸ਼ਨ ਅਤੇ ਡਿਜ਼ੀਟਲ ਮੀਡੀਆ ਮੰਤਰੀ ਸ੍ਰੀ ਕ੍ਰਿਸ …