Breaking News
Home / ਪੰਜਾਬ / ਦੇਖੋ ਵਿੱਕੀ ਗਾਂਊਡਰ ਨੇ ਬਿਸ਼ਨੋਈ ਗਰੁੱਪ ਨੂੰ ਕੀ ਕਿਹਾ- ਗਾਊਂਡਰ ਗਰੁੱਪ ਫਿਰ ਚਰਚਾ ਚ

ਦੇਖੋ ਵਿੱਕੀ ਗਾਂਊਡਰ ਨੇ ਬਿਸ਼ਨੋਈ ਗਰੁੱਪ ਨੂੰ ਕੀ ਕਿਹਾ- ਗਾਊਂਡਰ ਗਰੁੱਪ ਫਿਰ ਚਰਚਾ ਚ

ਮਲੋਟ-ਬਠਿੰਡਾ ਰੋਡ ’ਤੇ ਸਥਿਤ ਸਕਾਈ ਮਾਲ ਦੇ ਜਿਮ ਦੇ ਬਾਹਰ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਦੀ ਮੌਤ ਮਾਮਲੇ ਵਿਚ ਵਿੱਕੀ ਗਾਊਂਡਰ ਗਰੁੱਪ ਨੇ ਬਿਸ਼ਨੋਈ ਗਰੁੱਪ ਨੂੰ ਜਵਾਬ ਦਿੱਤਾ ਹੈ। ਜੋ ਕੇ ਫੇਸਬੁੱਕ ਤੇ ਪਾਇਆ ਗਾਇਆ ਹੈ।

ਵੇਰਵਿਆਂ ਮੁਤਾਬਕ ਕਸਰਤ ਕਰਨ ਤੋਂ ਬਾਅਦ ਜਿਉਂ ਹੀ ਮੰਨਾ ਤੇ ਉਸ ਦਾ ਸਾਥੀ ਜੈਕੀ ਜਿਮ ’ਚੋਂ ਬਾਹਰ ਨਿਕਲੇ, ਉੱਥੇ ਪਹਿਲਾਂ ਹੀ ਘਾਤ ਲਾ ਕੇ ਬੈਠੇ ਅਣਪਛਾਤੇ ਨੇ ਮਲੋਟ ਦੇ ਵਸਨੀਕ ਮਨਪ੍ਰੀਤ ਤੇ ਉਸ ਦੇ ਸਾਥੀ ਵੱਲ ਅੰਨ੍ਹੇਵਾਹ ਫਾਇਰਿੰਗ ਕੀਤੀ।

ਮੰਨਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਦੇ ਸਾਥੀ ਜੈਕੀ ਦੀ ਲੱਤ ਵਿਚ ਗੋਲੀਆਂ ਲੱਗੀਆਂ ਹਨ। ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਸਿਟੀ ਦੇ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਪੜਤਾਲ ਕਰ ਰਹੇ ਹਨ। ਸੂਤਰਾਂ ਮੁਤਾਬਕ ਲਾਰੈਂਸ ਬਿਸ਼ਨੋਈ ਗੈਂਗ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

Check Also

ਸੜਕ ਹਾਦਸੇ ਵਿਚ ਕਾਰਾਂ ਦੀ ਜ਼ਬਰਦਸਤ ਟੱਕਰ, 1 ਦੀ ਮੌਤ, 1 ਜ਼ਖਮੀ

ਭੋਗਪੁਰ, 9 ਦਸੰਬਰ (ਕੁਲਦੀਪ ਸਿੰਘ ਪਾਬਲਾ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਪਰ ਸਥਿਤ ਪਿੰਡ ਕਾਲਾ ਬੱਕਰਾ …