Breaking News
Home / ਪੰਜਾਬ / ਕੀ ਕੈਪਟਨ ਨੂੰ ਪੰਥ ਰਤਨ ਮਿਲਣਾ ਚਾਹੀਦਾ?

ਕੀ ਕੈਪਟਨ ਨੂੰ ਪੰਥ ਰਤਨ ਮਿਲਣਾ ਚਾਹੀਦਾ?

ਕੈਪਟਨ ਅਮਰਿੰਦਰ ਸਿੰਘ ਨੂੰ “ਪੰਥ ਰਤਨ- ਫ਼ਖ਼ਰ ਏ ਕੌਮ” ਅਵਾਰਡ ਦੇਣ ਲਈ ਇਨ੍ਹਾਂ ਵਿਅਕਤੀਆਂ ਨੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਮੰਗ ਪੱਤਰ ਸੌਂਪਿਆ ਹੈ।

ਕੈਪਟਨ ਨੇ ਬੇਅਦਬੀਆਂ ਦੇ ਲੱਭ ਲੱਭ ਦੋਸ਼ੀ ਫਾਹੇ ਟੰਗ ਦਿੱਤੇ ਅਤੇ ਪੰਜਾਬ ‘ਚੋਂ ਨਸ਼ਾ ਬਿਲਕੁਲ ਖਤਮ ਕਰ ਦਿੱਤਾ, ਕਿਸਾਨਾਂ ਦੇ ਕਰਜ਼ੇ ਖਤਮ ਹੋਣ ਕਾਰਨ ਆਮਦਨ ਦੁੱਗਣੀ ਹੋ ਗਈ, ਮੁਲਾਜ਼ਮਾਂ ਨੂੰ ਤਨਖਾਹਾਂ ਮਹੀਨਾ ਅਡਵਾਂਸ ‘ਚ ਮਿਲ ਜਾਂਦੀਆਂ, ਬਾਹਰਲੇ ਮੁਲਕਾਂ ‘ਚੋਂ ਲੋਕ ਪੰਜਾਬ ‘ਚ ਨਿਵੇਸ਼ ਕਰਨ ਅਤੇ ਵਸਣ ਲਈ ਕਤਾਰਾਂ ‘ਚ ਲੱਗੇ ਹੋਏ ਹਨ, ਅਜਿਹੇ ਸ਼ਾਸਕ ਨੂੰ ਅਜਿਹਾ ਸਨਮਾਨ ਤਾਂ ਮਿਲਣਾ ਹੀ ਚਾਹੀਦਾ। ਸਮੇਂ ਦੀ ਲੋੜ ਹੈ।

ਹੋ ਸਕਦਾ ਵੱਡੇ ਬਾਦਲ ਜਿੰਨੇ “ਚੰਗੇ ਕੰਮ” ਨਾ ਕੀਤੇ ਹੋਣ ਪਰ ਲਾਗੇ ਛਾਗੇ ਹੀ ਹੈ, ਜੇ ਓਹਨੂੰ ਮਿਲਿਆ ਤਾਂ ਇਹਨੂੰ ਵੀ ਮਿਲਣਾ ਚਾਹੀਦਾ।

– ਗੁਰਪ੍ਰੀਤ ਸਿੰਘ ਸਹੋਤਾ

Check Also

ਸੜਕ ਹਾਦਸੇ ਵਿਚ ਕਾਰਾਂ ਦੀ ਜ਼ਬਰਦਸਤ ਟੱਕਰ, 1 ਦੀ ਮੌਤ, 1 ਜ਼ਖਮੀ

ਭੋਗਪੁਰ, 9 ਦਸੰਬਰ (ਕੁਲਦੀਪ ਸਿੰਘ ਪਾਬਲਾ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਪਰ ਸਥਿਤ ਪਿੰਡ ਕਾਲਾ ਬੱਕਰਾ …