Breaking News
Home / ਪੰਜਾਬ / ਇਨਸਾਫ ਲਈ ਧਰਨਾ ਲਾਉਣ ਵਾਲੀ ਪਤਨੀ ਹੀ ਨਿਕਲੀ ਕਾਤਿਲ..ਆਸ਼ਿਕ ਨਾਲ ਮਿਲ ਕੇ..

ਇਨਸਾਫ ਲਈ ਧਰਨਾ ਲਾਉਣ ਵਾਲੀ ਪਤਨੀ ਹੀ ਨਿਕਲੀ ਕਾਤਿਲ..ਆਸ਼ਿਕ ਨਾਲ ਮਿਲ ਕੇ..

ਲਹਿਰਾਗਾਗਾ-ਪੁਲੀਸ ਨੇ ਪਿੰਡ ਚੂੜਲ ਕਲਾਂ ਦੇ ਕਾਲਾ ਸਿੰਘ ਦੇ ਸਸਕਾਰ ਮਗਰੋਂ 24 ਘੰਟੇ ਅੰਦਰ ਹੀ ਕਤਲ ਦੇ ਦੋਸ਼ ਹੇਠ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਡੀਐੱਸਪੀ ਬੂਟਾ ਸਿੰਘ ਗਿੱਲ ਨੇ ਮੁਲਜ਼ਮਾਂ ਨੂੰ ਮੀਡੀਆ ਸਾਹਮਣੇ ਪੇਸ਼ ਕਰਦਿਆਂ ਦੱਸਿਆ ਕਿ ਪਿੰਡ ਚੂੜਲ ਕਲਾਂ ਦੇ ਕਾਲਾ ਸਿੰਘ (35) ਦੀ ਪਤਨੀ ਗੋਲੋ ਕੌਰ ਨੇ 25 ਨਵੰਬਰ ਨੂੰ ਪੁਲੀਸ ਚੌਕੀ ਚੋਟੀਆਂ ’ਚ ਰਿਪੋਰਟ ਦਰਜ ਕਰਵਾਈ ਸੀ ਕਿ ਉਸ ਦਾ ਪਤੀ ਕਾਲਾ ਸਿੰਘ 22 ਨਵੰਬਰ ਤੋਂ ਲਾਪਤਾ ਹੈ। ਇਸ ਮਗਰੋਂ ਪਰਿਵਾਰ ਨੂੰ 27 ਨਵੰਬਰ ਨੂੰ ਕਾਲਾ ਸਿੰਘ ਦੀ ਲਾਸ਼ ਭਾਖੜਾ ਨਹਿਰ ’ਚੋਂ ਬੱਬਣਪੁਰ/ਬਾਦਲਗੜ੍ਹ ਜ਼ਿਲ੍ਹਾ ਮਾਨਸਾ ’ਚੋਂ ਮਿਲੀ ਸੀ ਤੇ ਪਰਿਵਾਰ ਨੇ ਲਾਸ਼ ਚੂੜਲ ਕਲਾਂ ਦੇ ਬੱਸ ਅੱਡੇ ’ਤੇ ਰੱਖ ਕੇ ਆਵਾਜਾਈ ਜਾਮ ਕਰਕੇ ਧਰਨਾ ਵੀ ਦਿੱਤਾ ਸੀ। 29 ਨਵੰਬਰ ਨੂੰ ਕਾਲਾ ਸਿੰਘ ਦੇ ਸਸਕਾਰ ਮਗਰੋਂ ਮ੍ਰਿਤਕ ਦੇ ਭਰਾ ਭੋਲਾ ਸਿੰਘ ਨੇ ਪੁਲੀਸ ਕੋਲ ਬਿਆਨ ਦਿੱਤਾ ਕਿ ਇਸ ਕਤਲ ਲਈ ਉਸ ਦੀ ਭਰਜਾਈ ਗੋਲੋ ਕੌਰ ਤੇ ਉਸ ਦਾ ਪ੍ਰੇਮੀ ਪਵਨ ਕੁਮਾਰ ਜ਼ਿੰਮੇਵਾਰ ਹਨ। ਇਸ ਮਗਰੋਂ ਕੀਤੀ ਜਾਂਚ ’ਚ ਸਾਹਮਣੇ ਆਇਆ ਕਿ ਗੋਲੋ ਕੌਰ ਦੇ ਚੂੜਲ ਦੇ ਵਸਨੀਕ ਪਵਨ ਕੁਮਾਰ ਨਾਲ ਨਾਜਾਇਜ਼ ਸਬੰਧ ਸਨ ਅਤੇ ਉਨ੍ਹਾਂ ਦੋਵਾਂ ਨੇ ਮਿਲ ਕੇ ਕਾਲਾ ਸਿੰਘ ਨੂੰ ਕਤਲ ਕਰਕੇ ਲਾਸ਼ ਨਹਿਰ ’ਚ ਸੁੱਟ ਦਿੱਤਾ ਸੀ ਅਤੇ ਪੁਲੀਸ ਕੋਲ ਗੁੰਮਸ਼ੁਦਗੀ ਦੀ ਝੂਠੀ ਰਿਪੋਰਟ ਦਰਜ ਕਰਵਾ ਦਿੱਤੀ।

ਪੁਲੀਸ ਨੇ ਕੇਸ ’ਚ ਧਾਰਾਵਾਂ ਦਾ ਵਾਧਾ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੁਲੀਸ ਨੇ ਦਾਅਵਾ ਕੀਤਾ ਕਿ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਜੁਰਮ ਕਬੂਲ ਕਰ ਲਿਆ ਹੈ। ਘਟਨਾ ਨੂੰ ਅੰਜਾਮ ਦੇਣ ਲਈ ਵਰਤੀ ਗਈ ਮੋਟਰਸਾਈਕਲ ਰੇਹੜੀ ਬਰਾਮਦ ਕਰ ਲਈ ਗਈ ਹੈ।

Check Also

ਸੜਕ ਹਾਦਸੇ ਵਿਚ ਕਾਰਾਂ ਦੀ ਜ਼ਬਰਦਸਤ ਟੱਕਰ, 1 ਦੀ ਮੌਤ, 1 ਜ਼ਖਮੀ

ਭੋਗਪੁਰ, 9 ਦਸੰਬਰ (ਕੁਲਦੀਪ ਸਿੰਘ ਪਾਬਲਾ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਪਰ ਸਥਿਤ ਪਿੰਡ ਕਾਲਾ ਬੱਕਰਾ …