Breaking News
Home / ਪੰਜਾਬ / ਪਤੀ ਨੂੰ ਮਾਰਨ ਵਾਲਿਆਂ ਖਿਲਾਫ ਕਾਰਵਾਈ ਲਈ ਧਰਨੇ ’ਤੇ ਬੈਠੀ ਪਤਨੀ ਹੀ ਨਿਕਲੀ ਕਾਤਲ

ਪਤੀ ਨੂੰ ਮਾਰਨ ਵਾਲਿਆਂ ਖਿਲਾਫ ਕਾਰਵਾਈ ਲਈ ਧਰਨੇ ’ਤੇ ਬੈਠੀ ਪਤਨੀ ਹੀ ਨਿਕਲੀ ਕਾਤਲ

ਲਹਿਰਾਗਾਗਾ ਦੇ ਪਿੰਡ ਚੂੜਲ ਕਲਾਂ ਦੇ ਕਾਲਾ ਸਿੰਘ ਦੇ ਕਤਲ ਦੇ ਦੋਸ਼ ਹੇਠ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਪਿੰਡ ਚੂੜਲ ਕਲਾਂ ਦੇ ਕਾਲਾ ਸਿੰਘ (35) ਦੀ ਪਤਨੀ ਗੋਲੋ ਕੌਰ ਨੇ 25 ਨਵੰਬਰ ਨੂੰ ਪੁਲਿਸ ਚੌਕੀ ਚੋਟੀਆਂ ’ਚ ਰਿਪੋਰਟ ਦਰਜ ਕਰਵਾਈ ਸੀ ਕਿ ਉਸ ਦਾ ਪਤੀ ਕਾਲਾ ਸਿੰਘ 22 ਨਵੰਬਰ ਤੋਂ ਲਾਪਤਾ ਹੈ। ਇਸ ਮਗਰੋਂ ਪਰਿਵਾਰ ਨੂੰ 27 ਨਵੰਬਰ ਨੂੰ ਕਾਲਾ ਸਿੰਘ ਦੀ ਲਾਸ਼ ਭਾਖੜਾ ਨਹਿਰ ਵਿਚੋਂ ਮਿਲੀ ਸੀ ਤੇ ਪਰਿਵਾਰ ਨੇ ਲਾਸ਼ ਚੂੜਲ ਕਲਾਂ ਦੇ ਬੱਸ ਅੱਡੇ ’ਤੇ ਰੱਖ ਕੇ ਆਵਾਜਾਈ ਜਾਮ ਕਰਕੇ ਧਰਨਾ ਵੀ ਦਿੱਤਾ ਸੀ।

29 ਨਵੰਬਰ ਨੂੰ ਕਾਲਾ ਸਿੰਘ ਦੇ ਸਸਕਾਰ ਮਗਰੋਂ ਮ੍ਰਿਤਕ ਦੇ ਭਰਾ ਭੋਲਾ ਸਿੰਘ ਨੇ ਪੁਲਿਸ ਕੋਲ ਬਿਆਨ ਦਿੱਤਾ ਕਿ ਇਸ ਕਤਲ ਲਈ ਉਸ ਦੀ ਭਰਜਾਈ ਗੋਲੋ ਕੌਰ ਤੇ ਉਸ ਦਾ ਪ੍ਰੇਮੀ ਪਵਨ ਕੁਮਾਰ ਜ਼ਿੰਮੇਵਾਰ ਹਨ। ਇਸ ਮਗਰੋਂ ਕੀਤੀ ਜਾਂਚ ’ਚ ਸਾਹਮਣੇ ਆਇਆ ਕਿ ਗੋਲੋ ਕੌਰ ਦੇ ਚੂੜਲ ਦੇ ਵਸਨੀਕ ਪਵਨ ਕੁਮਾਰ ਨਾਲ ਨਾਜਾਇਜ਼ ਸਬੰਧ ਸਨ ਅਤੇ ਉਨ੍ਹਾਂ ਦੋਵਾਂ ਨੇ ਮਿਲ ਕੇ ਕਾਲਾ ਸਿੰਘ ਨੂੰ ਕਤਲ ਕਰਕੇ ਲਾਸ਼ ਨਹਿਰ ’ਚ ਸੁੱਟ ਦਿੱਤਾ ਸੀ ਅਤੇ ਪੁਲਿਸ ਕੋਲ ਗੁੰਮਸ਼ੁਦਗੀ ਦੀ ਝੂਠੀ ਰਿਪੋਰਟ ਦਰਜ ਕਰਵਾ ਦਿੱਤੀ।

ਪੁਲਿਸ ਨੇ ਕੇਸ ’ਚ ਧਾਰਾਵਾਂ ਦਾ ਵਾਧਾ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੁਲਿਸ ਨੇ ਦਾਅਵਾ ਕੀਤਾ ਕਿ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਜੁਰਮ ਕਬੂਲ ਕਰ ਲਿਆ ਹੈ। ਘਟਨਾ ਨੂੰ ਅੰਜਾਮ ਦੇਣ ਲਈ ਵਰਤੀ ਗਈ ਮੋਟਰਸਾਈਕਲ ਰੇਹੜੀ ਬਰਾਮਦ ਕਰ ਲਈ ਗਈ ਹੈ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: