Breaking News
Home / ਰਾਸ਼ਟਰੀ / ਦਾਦੀ ਨੇ 7 ਦਿਨ ਦੀ ਪੋਤੀ ਨੂੰ ਛੱਤ ਤੋਂ ਹੇਠਾਂ ਸੁੱਟਿਆ, ਕੁੜੀ ਪੈਦਾ ਹੋਣ ਤੋਂ ਸੀ ਨਾਰਾਜ਼

ਦਾਦੀ ਨੇ 7 ਦਿਨ ਦੀ ਪੋਤੀ ਨੂੰ ਛੱਤ ਤੋਂ ਹੇਠਾਂ ਸੁੱਟਿਆ, ਕੁੜੀ ਪੈਦਾ ਹੋਣ ਤੋਂ ਸੀ ਨਾਰਾਜ਼

ਬੰਗਲੁਰੂ ਦੇ ਮੈਦਰਹੱਲੀ ਖੇਤਰ ਵਿਚ ਇਕ ਦਾਦੀ ਨੂੰ ਆਪਣੀ 7 ਦਿਨਾਂ ਦੀ ਪੋਤੀ ਦੀ ਹੱਤਿਆ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਨੁਸਾਰ 60 ਸਾਲਾ ਬਜ਼ੁਰਗ, ਲੜਕੀ ਦੇ ਪੈਦਾ ਹੋਣ ਤੋਂ ਨਾਰਾਜ਼ ਸੀ। ਜਦੋਂ ਲੜਕੀ ਦੀ ਮਾਂ ਵਾਸ਼ਰੂਮ ਗਈ ਤਾਂ ਉਸ ਨੇ ਲੜਕੀ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ।

ਲੜਕੀ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਉਹ ਆਪਣੀ ਬੱਚੀ ਨੂੰ ਸੱਸ ਪਰਮੇਸ਼ਵਰੀ ਨਾਲ ਬਿਠਾ ਕੇ ਵਾਸ਼ਰੂਮ ਗਈ ਸੀ। ਜਦੋਂ ਉਹ ਵਾਪਸ ਆਈ ਤਾਂ ਲੜਕੀ ਘਰ ਵਿੱਚ ਦਿਖਾਈ ਨਹੀਂ ਦਿੱਤੀ। ਜਦੋਂ ਉਸ ਨੇ ਪੁੱਛਿਆ ਤਾਂ ਉਸ ਦੀ ਸੱਸ ਨੇ ਦੱਸਿਆ ਕਿ ਸ਼ਾਇਦ ਕੋਈ ਘਰ ਵਿਚ ਦਾਖਲ ਹੋ ਕੇ ਲੜਕੀ ਨੂੰ ਲੈ ਗਿਆ ਸੀ।

ਮਾਂ ਤਮਿਲਸੇਲਵੀ ਦੀ ਰੋਣ ਦੀ ਆਵਾਜ਼ ਸੁਣ ਕੇ ਗੁਆਂਢੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਜਦੋਂ ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਘਰ ਦੇ ਨਾਲ ਲਗਦੀ ਇਕ ਖਾਲੀ ਜ਼ਮੀਨ’ ਤੇ ਲੜਕੀ ਦੀ ਲਾਸ਼ ਮਿਲੀ। ਉਸ ਦੇ ਸਿਰ ਵਿਚ ਕਈ ਥਾਵਾਂ ਉਤੇ ਸੱਟਾਂ ਸਨ। ਜਦੋਂ ਪੁਲਿਸ ਨੂੰ ਸ਼ੱਕ ਹੋਇਆ ਤਾਂ ਦਾਦੀ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ।ਪੁਲਿਸ ਦੇ ਦਬਾਅ ਹੇਠ ਥੋੜ੍ਹੇ ਸਮੇਂ ਵਿੱਚ ਹੀ ਦਾਦੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਪੁਲਿਸ ਨੇ ਦੱਸਿਆ ਕਿ ਬੰਗਲੌਰ ਦੇ ਇੱਕ ਹਸਪਤਾਲ ਵਿਚ ਸਮੇਂ ਤੋਂ ਪਹਿਲਾਂ ਬੱਚੀ ਦਾ ਜਨਮ ਹੋ ਗਿਆ ਸੀ। ਲੜਕੀ ਦੇ ਜਨਮ ਤੋਂ ਦਾਦੀ ਨਾਰਾਜ਼ ਸੀ। ਉਸ ਨੇ ਬੱਚੀ ਤੋਂ ਛੁਟਕਾਰਾ ਪਾਉਣ ਦਾ ਮਨ ਬਣਾ ਲਿਆ ਤੇ ਮੌਕਾ ਮਿਲਦੇ ਹੀ ਘਟਨਾ ਨੂੰ ਅੰਜਾਮ ਦਿੱਤਾ।

Check Also

”ਜੈ ਸ੍ਰੀ ਰਾਮ” ਨਾ ਕਹਿਣ ’ਤੇ ਮੌਤ ਦੇ ਘਾਟ ਉਤਾਰੇ 9 ਮੁਸਲਮਾਨ

ਭਗਵਾਨ ਰਾਮ ਦਾ ਨਾਮ ਵਰਤ ਕੇ ਲੋਕਾਂ ਨੂੰ ਮੌਤ ਦੇਣ ਦਾ ਇੱਕ ਹੌਲਨਾਕ ਸਬੂਤ ਸਾਹਮਣੇ …

%d bloggers like this: