Breaking News
Home / ਪੰਜਾਬ / ਮੋਗਾ: ਵਿਆਹ ਸਮਾਗਮ ਵਿਚ ਫਾਇਰਿੰਗ, ਡੀਜੇ ਵਾਲੇ ਨੌਜਵਾਨ ਦੀ ਮੌਤ

ਮੋਗਾ: ਵਿਆਹ ਸਮਾਗਮ ਵਿਚ ਫਾਇਰਿੰਗ, ਡੀਜੇ ਵਾਲੇ ਨੌਜਵਾਨ ਦੀ ਮੌਤ

ਮੋਗਾ ਦੇ ਪਿੰਡ ਮਸਤੇਵਾਲਾ ‘ਚ ਬੀਤੀ ਰਾਤ ਵਿਆਹ ਸਮਾਗਮ ਵਿਚ ਗੋਲੀ ਚੱਲਣ ਨਾਲ ਕੋਟ ਈਸੇ ਖਾਂ ਦੇ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਪਿੰਡ ਮਸਤੇਵਾਲਾ ‘ਚ ਵਿਆਹ ਵਾਲੇ ਘਰ ‘ਚ ਡੀ.ਜੇ. ਲਗਾਇਆ ਹੋਇਆ ਸੀ ਅਤੇ ਘਰ ‘ਚ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰ ਨੌਜਵਾਨਾਂ ਵੱਲੋਂ ਨੱਚਦੇ ਸਮੇਂ ਕਈ ਫਾਇਰ ਕੀਤੇ ਗਏ। ਇਸੇ ਦੌਰਾਨ ਇੱਕ ਨੌਜਵਾਨ ਵੱਲੋਂ ਗੋਲੀ ਚਲਾਈ ਗਈ। ਇਹ ਗੋਲੀ ਡੀ.ਜੇ. ਦਾ ਕੰਮ ਕਰਨ ਵਾਲੇ ਕਰਣ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਕੋਟ ਈਸੇ ਖਾਂ ਦੀ ਛਾਤੀ ‘ਚ ਲੱਗੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਧਰ ਪੁਲਿਸ ਨੇ ਮੁਢਲੀ ਪੁੱਛਗਿੱਛ ਕਰਨ ਅਤੇ ਬਿਆਨ ਲੈਣ ਉਪਰੰਤ ਪੰਜ ਵਿਅਕਤੀਆਂ ਖ਼ਿਲਾਫ਼ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਡੀਜੇ ਦਾ ਕੰਮ ਕਰਦੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਨਾਂ ਨੇ ਵਿਆਹ ਵਾਲੇ ਘਰ ਚ ਰਾਤ ਸਮੇਂ ਜਦੋਂ ਡੀਜੇ ਪ੍ਰੋਗਰਾਮ ਖਤਮ ਕਰਕੇ ਆਪਣਾ ਸਮਾਨ ਪੈਕ ਕਰਨਾ ਸ਼ੁਰੂ ਕੀਤਾ ਤਾਂ ਵਿਆਹ ਵਾਲੇ ਘਰ ਆਏ ਕੁਝ ਸ਼ਰਾਬੀ ਨੌਜਵਾਨਾਂ ਨੇ ਉਸਨੂੰ ਡੀਜੇ ਜਾਰੀ ਰੱਖਣ ਲਈ ਕਿਹਾ। ਇਸੇ ਕਾਰਨ ਹੋਏ ਵਿਵਾਦ ਦੌਰਾਨ ਇਕ ਨੌਜਵਾਨ ਨੇ ਗੋਲੀ ਚਲਾ ਦਿੱਤੀ ਜੋ ਮੇਰੇ ਨਾਲ ਡੀਜੇ ਗਰੁੱਪ ‘ਚ ਕੰਮ ਕਰਦੇ ਨੌਜਵਾਨ ਕਰਨ ਸਿੰਘ ਦੀ ਛਾਤੀ ਵੱਜੀ ਤੇ ਉਸ ਦੀ ਮੌਕੇ ‘ਤੇ ਮੌਤ ਹੋ ਗਈ।ਮ੍ਰਿਤਕ ਲੜਕੇ ਦੀ ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਆਹ ਪਾਰਟੀ ਚ ਇਕ ਨੌਜਵਾਨ ਨੇ ਪਹਿਲੀ ਗੋਲੀ ਸਪੀਕਰ ’ਤੇ ਚਲਾਈ ਜਦਕਿ ਦੂਜੀ ਚਲਾਈ ਗੋਲੀ ਡੀਜੇ ਵਾਲੇ ਨੌਜਵਾਨ ਕਰਣ ਸਿੰਘ ਦੀ ਛਾਤੀ ’ਤੇ ਜਾ ਵੱਜੀ, ਜਿਸ ਦੀ ਮੌਕੇ ’ਤੇ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ ਦੀ ਮਾੜੀ ਕਾਰਗੁਜ਼ਾਰੀ ’ਤੇ ਵੀ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਜਦੋਂ ਉਹ ਆਪਣੇ ਮੁੰਡੇ ਨੂੰ ਘਟਨਾ ਤੋਂ ਬਾਅਦ ਹਸਪਤਾਲ ਲੈ ਕੇ ਆਏ ਤਾਂ ਲਗਭਗ ਡੇਢ ਘੰਟਾ ਨਾ ਤਾਂ ਕੋਈ ਡਾਕਟਰ ਪੁੱਜਾ ਤੇ ਨਾ ਹੀ ਪ੍ਰਸਾਸ਼ਨ ਵੱਲੋਂ ਕੋਈ ਵੀ ਉੱਥੇ ਪਹੁੰਚਿਆ।

Check Also

ਸੜਕ ਹਾਦਸੇ ਵਿਚ ਕਾਰਾਂ ਦੀ ਜ਼ਬਰਦਸਤ ਟੱਕਰ, 1 ਦੀ ਮੌਤ, 1 ਜ਼ਖਮੀ

ਭੋਗਪੁਰ, 9 ਦਸੰਬਰ (ਕੁਲਦੀਪ ਸਿੰਘ ਪਾਬਲਾ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਪਰ ਸਥਿਤ ਪਿੰਡ ਕਾਲਾ ਬੱਕਰਾ …