Breaking News
Home / ਰਾਸ਼ਟਰੀ / ਕਾਂਗਰਸ ਵਿਧਾਇਕਾ ਦੇ ਵਿਆਹ ਤੋਂ 6 ਦਿਨ ਬਾਅਦ ਹੀ ਅਦਿਤੀ ਸਿੰਘ ਨੂੰ ਨੋਟਿਸ

ਕਾਂਗਰਸ ਵਿਧਾਇਕਾ ਦੇ ਵਿਆਹ ਤੋਂ 6 ਦਿਨ ਬਾਅਦ ਹੀ ਅਦਿਤੀ ਸਿੰਘ ਨੂੰ ਨੋਟਿਸ

ਲਖਨਊ: ਉੱਤਰ ਪ੍ਰਦੇਸ਼ ਕਾਂਗਰਸ ਨੇ ਅਨੁਸ਼ਾਸਨਹੀਣਤਾ ਦੇ ਦੋਸ਼ ‘ਚ ਆਪਣੇ 10 ਸੀਨੀਅਰ ਨੇਤਾਵਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਤੋਂ ਬਾਅਦ ਰਾਏਬਰੇਲੀ ਸਦਰ ਤੋਂ ਵਿਧਾਇਕ ਅਦਿਤੀ ਸਿੰਘ ਨੂੰ ਨੋਟਿਸ ਜਾਰੀ ਕੀਤਾ ਹੈ। ਕਾਂਗਰਸ ਵਿਧਾਇਕ ਦਲ ਦੀ ਨੇਤਾ ਅਨੁਰਾਧਾ ਮਿਸ਼ਰਾ ਨੇ ਅਦਿਤੀ ਦੀ ਵਿਧਾਨ ਸਭਾ ਮੈਂਬਰਸ਼ਿਪ ਖਤਮ ਕਰਨ ਦੀ ਵੀ ਬੇਨਤੀ ਵਿਧਾਨ ਸਭਾ ਸਪੀਕਰ ਨੂੰ ਕੀਤੀ ਹੈ।

ਦਰਅਸਲ ਅਦਿਤੀ ਸਿੰਘ ਨੇ 2 ਅਕਤੂਬਰ ਨੂੰ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ‘ਚ ਹਿੱਸਾ ਲਿਆ ਸੀ, ਜਦਕਿ ਪਾਰਟੀ ਵਲੋਂ ਇਸ ਲਈ ਆਪਣੇ ਮੈਂਬਰਾਂ ਨੂੰ ਵਹਿਪ ਜਾਰੀ ਕਰ ਕੇ ਹਿੱਸਾ ਨਾ ਲੈਣ ਨੂੰ ਕਿਹਾ ਸੀ। ਵਹਿਪ ਦੇ ਬਾਵਜੂਦ ਅਦਿਤੀ ਵਿਸ਼ੇਸ਼ ਸੈਸ਼ਨ ‘ਚ ਸ਼ਾਮਲ ਹੋਈ ਅਤੇ ਪ੍ਰਦੇਸ਼ ਕਮੇਟੀ ਤੋਂ ਮਿਲੇ ਨੋਟਿਸ ਦਾ ਜਵਾਬ ਨਹੀਂ ਦਿਤਾ। ਕਾਂਗਰਸ ਵਿਧਾਇਕ ਦਲ ਦੀ ਨੇਤਾ ਨੇ ਕੱਲ ਭਾਵ ਮੰਗਲਵਾਰ ਨੂੰ ਅਦਿਤੀ ਨੂੰ ਦੂਜਾ ਨੋਟਿਸ ਜਾਰੀ ਕੀਤਾ।

ਕਾਂਗਰਸ ਸੂਤਰਾਂ ਨੇ ਬੁੱਧਵਾਰ ਨੂੰ ਕਿਹਾ ਕਿ ਪਾਰਟੀ ਕਿਸੇ ਵੀ ਤਰ੍ਹਾਂ ਦੀ ਦਬਾਅ ਦੀ ਰਾਜਨੀਤੀ ਮਨਜ਼ੂਰ ਨਹੀਂ ਕਰੇਗੀ ਅਤੇ ਅਨੁਸ਼ਾਸਨ ਨੂੰ ਸਭ ਤੋਂ ਉੱਪਰ ਰੱਖੇਗੀ। ਅਦਿਤੀ ਨੇ 2 ਅਕਤੂਬਰ ਨੂੰ ਵਿਸ਼ੇਸ਼ ਸੈਸ਼ਨ ‘ਚ ਹਿੱਸਾ ਲੈ ਕੇ ਪਾਰਟੀ ਦੇ ਨਿਯਮਾਂ ਨੂੰ ਤੋੜਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ‘ਚ ਹਿੱਸਾ ਲੈਣ ਤੋਂ ਬਾਅਦ ਅਦਿਤੀ ਨੇ ਸੀ. ਐੱਮ. ਯੋਗੀ ਆਦਿਤਿਆਨਾਥ ਨਾਲ ਮੁਲਾਕਾਤ ਕਰ ਕੇ ਸੁਰੱਖਿਆ ਵਧਾਉਣ ਦੀ ਮੰਗ ਵੀ ਕੀਤੀ ਸੀ।

ਅਦਿਤੀ ਦੇ ਪਿਛਲੀ 16 ਅਕਤੂਬਰ ਯੋਗੀ ਨੂੰ ਮਿਲਣ ਨੂੰ ਲੈ ਕੇ ਸਿਆਸੀ ਗਲਿਆਰਿਆਂ ‘ਚ ਕਾਫੀ ਚਰਚਾ ਹੋਈ ਅਤੇ ਉਨ੍ਹਾਂ ਦੇ ਭਾਜਪਾ ਪਾਰਟੀ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਲੱਗਣ ਲੱਗੀਆਂ। ਇੱਥੇ ਦੱਸ ਦੇਈਏ ਕਿ ਅਦਿਤੀ ਦੀ ਪਿਛਲੇ ਹਫਤੇ ਹੀ ਪੰਜਾਬ ਦੇ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਨਾਲ ਵਿਆਹ ਹੋਇਆ ਹੈ।

Check Also

”ਜੈ ਸ੍ਰੀ ਰਾਮ” ਨਾ ਕਹਿਣ ’ਤੇ ਮੌਤ ਦੇ ਘਾਟ ਉਤਾਰੇ 9 ਮੁਸਲਮਾਨ

ਭਗਵਾਨ ਰਾਮ ਦਾ ਨਾਮ ਵਰਤ ਕੇ ਲੋਕਾਂ ਨੂੰ ਮੌਤ ਦੇਣ ਦਾ ਇੱਕ ਹੌਲਨਾਕ ਸਬੂਤ ਸਾਹਮਣੇ …

%d bloggers like this: