Breaking News
Home / ਪੰਜਾਬ / ਪੁਲਿਸ ਨੂੰ ਇਸ਼ਾਰੇ ਕਰ ਤਿੱਤਰ ਹੋਏ ਬਾਈਕ ਸਵਾਰ ਮੁੰਡੇ, ਪੁਲਿਸ ਨੇ ਘਰ ਜਾ ਕੇ ਕੱਟਿਆ 14000 ਦਾ ਚਲਾਨ

ਪੁਲਿਸ ਨੂੰ ਇਸ਼ਾਰੇ ਕਰ ਤਿੱਤਰ ਹੋਏ ਬਾਈਕ ਸਵਾਰ ਮੁੰਡੇ, ਪੁਲਿਸ ਨੇ ਘਰ ਜਾ ਕੇ ਕੱਟਿਆ 14000 ਦਾ ਚਲਾਨ

ਕ਼ਾਨੂਨ ਦੇ ਹੱਥ ਲੰਬੇ ਹੁੰਦੇ ਹਨ ਇਹ ਤਾ ਅਸੀਂ ਕਈ ਵਾਰ ਸੁਣਿਆ ਹੈ ਪਾਰ ਇਹ ਕਲ ਚੰਡੀਗੜ੍ਹ ‘ਚ ਦੇਖਣ ਨੂੰ ਮਿਲਿਆ ਜਦੋਂ ਪੁਲਿਸ ਨੇ ਡਿਫਾਲਟਰ ਦੇ ਘਰ ਜਾਕੇ ਚਲਾਨ ਕੱਟਿਆ. ਚੰਡੀਗੜ੍ਹ ਦੇ SSP ਟਰੈਫ਼ਿਕ ਨੇ ਆਪਣੇ ਟਵਿੱਟਰ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਦੇ ਚ ਟੀਨ ਮੁੰਡੇ ਇੱਕ ASI ਨੂੰ ਹੱਥ ਦਿਖਾ ਕੇ ਇਸ਼ਾਰੇ ਕਰ ਕੇ ਭੱਜਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ ਕਲ ਚੰਡੀਗੜ੍ਹ ਪੁਲਿਸ ਦੇ ਨਾਕੇ ਤੋਂ ੩ ਮੋਟਰਸਾਈਕਲ ਸਵਾਰ ਮੁੰਡੇ ASI ਦੇ ਰੁਕਣ ਦੇ ਇਸ਼ਾਰੇ ਤੋਂ ਬਾਵਜੂਦ ਨਾਕਾ ਤੋੜ ਭੱਜ ਗਏ ਸੀ . ਪਰ ਪੁਲਿਸ ਨੇ ਉਨ੍ਹਾਂ ਦੇ ਘਰ ਦਾ ਪਤਾ ਕੱਢ ਕੇ ਉਨ੍ਹਾਂ ਦੇ ਘਰ ਜਾ ਕੇ ਬਣਦਾ ਚਲਾਨ ਕੀਤਾ. ਇਸ ਸਾਰੇ ਵਾਕੇ ਦੀ ਪੁਲਿਸ ਨੇ ਫ਼ੋਟੋਗਰਾਫੀ ਕਰ ਲਈ ਸੀ. ਜਦੋਂ ਮੋਟਰਸਾਈਕਲ ਦੇ ਮਾਲਕ ਦਾ ਪਤਾ ਕਰ ਕੇ ਪੁਲਿਸ ਉਸ ਦੇ ਘਰ ਪਹੁੰਚੀ ਅਤੇ ਉਸ ਨੂੰ ਫ਼ੋਟੋ ਦਿਖਾ ਕੇ ਮੋਟਰਸਾਈਕਲ ਦੇ ਕਾਗ਼ਜ਼ ਮੰਗੇ।

ਮੋਟਰ ਸਾਈਕਲ ਦਾ ਰੋਂਗ ਸਾਈਡ, ਡੇਂਜਰ ਡਰਾਈਵਿੰਗ, ਟ੍ਰਿਪਲ ਰਾਈਡ, ਪੁਲਿਸ ਦੇ ਇਸ਼ਾਰੇ ਨੂੰ ਨਾ ਮੰਨਣਾ, ਅਤੇ ਬਿਨਾ ਹੈਲਮਟ ਮੋਟਰ ਸਾਈਕਲ ਚਲਾਉਣ ਦਾ ਚਲਾਨ ਕੀਤਾ ਗਿਆ ਹੈ। ਸਾਰੇ ਚਲਾਨ ਕੁੱਲ ਮਿਲਾ ਕੇ 14,000 ਰੁਪਿਆਂ ਦੇ ਬਣਦੇ ਹਨ।

Check Also

ਸੜਕ ਹਾਦਸੇ ਵਿਚ ਕਾਰਾਂ ਦੀ ਜ਼ਬਰਦਸਤ ਟੱਕਰ, 1 ਦੀ ਮੌਤ, 1 ਜ਼ਖਮੀ

ਭੋਗਪੁਰ, 9 ਦਸੰਬਰ (ਕੁਲਦੀਪ ਸਿੰਘ ਪਾਬਲਾ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਪਰ ਸਥਿਤ ਪਿੰਡ ਕਾਲਾ ਬੱਕਰਾ …