Breaking News
Home / ਪੰਜਾਬ / ਵੀਡੀਉ- ਕਾਂਗਰਸੀ ਸਰਪੰਚ ਦੀ ਗੁੰਡਾਗਰਦੀ, ਹਥਿਆਰਾਂ ਨਾਲ ਪੂਰੇ ਪਿੰਡ ‘ਚ ਕੱਢਿਆ ਜਲੂਸ

ਵੀਡੀਉ- ਕਾਂਗਰਸੀ ਸਰਪੰਚ ਦੀ ਗੁੰਡਾਗਰਦੀ, ਹਥਿਆਰਾਂ ਨਾਲ ਪੂਰੇ ਪਿੰਡ ‘ਚ ਕੱਢਿਆ ਜਲੂਸ

ਫ਼ਿਰੋਜ਼ਪੁਰ ‘ਚ ਕਾਂਗਰਸ ਦੇ ਸਰਪੰਚ ਦੀ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸੀ ਸਰਪੰਚ ਦੀ ਪਿੰਡ ਦੇ ਕੁਝ ਲੋਕਾਂ ਨਾਲ ਮਾਮੂਲੀ ਤਕਰਾਰ ਹੋਈ….ਤੇ ਇਸਦੇ ਬਾਅਦ ਕਾਂਗਰਸੀ ਸਰਪੰਚ ਨੇ ਕੁਝ ਹਥਿਆਰਬੰਦ ਲੋਕਾਂ ਨੂੰ ਨਾਲ ਲੈਕੇ ਪਿੰਡ ਦੀਆਂ ਗਲੀਆਂ ਚ ਗੁੰਡਾਗਰਦੀ ਕੀਤੀ…ਹਵਾ ਚ ਹਥਿਆਰ ਲਹਿਰਾਏ ਗਏ…ਤੇ ਇਹ ਪੂਰੀ ਗੁੰਡਾਗਰਦੀ ਸੀਸੀਟੀਵੀ ਚ ਕੈਦ ਹੋ ਗਈ…..

ਫਿਰੋਜ਼ਪੁਰ ਵਿੱਚ ਕਾਂਗਰਸੀ ਸਰਪੰਚ ਦੇ ਪਤੀ ਤੇ ਗੁੰਡਾਗਰਦੀ ਦੇ ਇਲਜ਼ਾਮ ਲੱਗੇ ਨੇ ਤਾਂ ਦੂਜੇ ਪਾਸੇ ਕਾਂਗਰਸ ਦਾ ਬਲਾਕ ਸੰਮਤੀ ਮੈਂਬਰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਸਵਾਲਾਂ ਦੇ ਕਟਿਹਰੇ ਵਿੱਚ ਹੈ।

ਫਿਰੋਜ਼ਪੁਰ ਵਿੱਚ ਮਾਮੂਲੀ ਤਕਰਾਰ ਤੋਂ ਬਾਅਦ ਕਾਂਗਰਸੀ ਸਰਪੰਚ ਦੇ ਪਤੀ ਦਾ ਗੁੱਸਾ ਸੱਤਵੇ ਅਸਮਾਨ ਤੇ ਪਹੁੰਚ ਗਿਆ..ਤੇ ਫਿਰ ਮੁਲਜ਼ਮ ਨੇ ਪੂਰੇ ਪਿੰਡ ਵਿੱਚ ਕੋਹਰਾਮ ਮਚਾਇਆ। ਪਿੰਡ ਦੀਆਂ ਗਲੀਆਂ ਵਿੱਚ ਹਥਿਆਰਬੰਦ ਲੋਕਾਂ ਦੇ ਨਾਲ ਗੁੰਡਾਗਰਦੀ ਦੇ ਇਲਜ਼ਾਮ ਲਗਾਏ ਗਏ।

ਓਧਰ ਅੰਮ੍ਰਿਤਸਰ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਦਾ ਕਰੀਬੀ ਰਣਜੀਤ ਸਿੰਘ ਰਾਣਾ ਨਸ਼ਾ ਤਸਕਰੀ ਦੇ ਮਾਮਲੇ ਚ ਕਾਬੂ ਕੀਤਾ ਗਿਆ ਹੈ। ਹਾਲਾਂਕਿ ਕਾਂਗਰਸ ਹੁਣ ਰਣਜੀਤ ਰਾਣਾ ਤੋਂ ਕਿਨਾਰਾ ਕਰ ਰਹੀ ਹੈ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: