Breaking News
Home / ਅੰਤਰ ਰਾਸ਼ਟਰੀ / ਦੁਨੀਆਂ ਭਰ ਵਿਚ ਭਾਰਤ ਦਾ ਪਰਦਾਫਾਸ਼ – ਨਿਊਜ਼ੀਲੈਂਡ ’ਚ ਵੀ ਬਣਾਈਆਂ ਭਾਰਤ ਪੱਖੀ ਪ੍ਰਚਾਰ ਵਾਲੀਆਂ ਫੇਕ ਵੈੱਬਸਾਈਟਾਂ

ਦੁਨੀਆਂ ਭਰ ਵਿਚ ਭਾਰਤ ਦਾ ਪਰਦਾਫਾਸ਼ – ਨਿਊਜ਼ੀਲੈਂਡ ’ਚ ਵੀ ਬਣਾਈਆਂ ਭਾਰਤ ਪੱਖੀ ਪ੍ਰਚਾਰ ਵਾਲੀਆਂ ਫੇਕ ਵੈੱਬਸਾਈਟਾਂ

ਨਿਊਜ਼ੀਲੈਂਡ ਦੇ ਪ੍ਰਮੁੱਖ ਨਿਊਜ਼ ਚੈਨਲ ‘ਨਿਊਜ਼ ਹੱਬ’ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਨਿਊਜ਼ੀਲੈਂਡ ’ਚ ਕੁਝ ਅਜਿਹੀਆਂ ਵੈੱਬਸਾਈਟ ਚੱਲ ਰਹੀਆਂ ਹਨ ਜਿਨ੍ਹਾਂ ਦਾ ਮਕਸਦ ਸਹੀ ਖਬਰ ਨੂੰ ਰੋਕ ਕੇ ਭਾਰਤ ਪੱਖੀ ਪ੍ਰਚਾਰ ਕਰਨਾ ਹੈ। ਬ੍ਰਸੱਲਜ਼ ਦੀ ਮੁਨਾਫ਼ਾ ਰਹਿਤ ਸੰਸਥਾ ‘ਈਯੂ ਡਿਸਇਨਫੋ ਲੈਬ’ ਵਲੋਂ ਇਹ ਦਾਅਵਾ ਕੀਤਾ ਗਿਆ ਕਿ 265 ਵੈੱਬਸਾਈਟਾਂ ਦੁਨੀਆਂ ਭਰ ਵਿੱਚ ਅਜਿਹੀਆਂ ਚੱਲ ਰਹੀਆਂ ਹਨ, ਜੋ ਫ਼ਰਜ਼ੀ ਖ਼ਬਰਾਂ ਆਦਿ ਪ੍ਰਕਾਸ਼ਿਤ ਕਰਦੀਆਂ ਹਨ। ਇਨ੍ਹਾਂ ਵਿੱਚੋਂ 3 ਵੈੱਬਸਾਈਟਾਂ ਅਜਿਹੀਆਂ ਵੀ ਹਨ, ਜੋ ਨਿਊਜ਼ੀਲੈਂਡ ’ਚ ਚੱਲਦੀਆਂ ਹਨ। ਖਾਸ ਗੱਲ ਇਹ ਹੈ ਕਿ ਇਹ ਵੈੱਬਸਾਈਟਾਂ ਉਨ੍ਹਾਂ ਪੁਰਾਣੇ ਬੰਦ ਹੋ ਚੁੱਕੇ ਅਖਬਾਰਾਂ ਆਦਿ ਦੇ ਨਾਮ ’ਤੇ ਚਲਾਈਆਂ ਜਾਂਦੀਆਂ ਸਨ, ਜੋ ਕਿਸੇ ਵੇਲੇ ਨਿਊਜ਼ੀਲੈਂਡ ’ਚ ਕਾਫੀ ਪ੍ਰਚੱਲਿਤ ਸਨ। ਕਾਬਿਲੇਗੌਰ ਹੈ ਕਿ ਉਕਤ ਸੰਸਥਾ ਵਲੋਂ ਇਨ੍ਹਾਂ ਵੈੱਬਸਾਈਟਾਂ ਦਾ ਭਾਰਤ ਸਰਕਾਰ ਨਾਲ ਕਿਸੇ ਵੀ ਤਰ੍ਹਾਂ ਦਾ ਸਬੰਧ ਹੋਣ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।

ਨਿਊਜ਼ੀਲੈਂਡ ’ਚ ਅਜਿਹੀਆਂ ਖ਼ਬਰਾਂ ਨਸ਼ਰ ਹੋਣ ਮਗਰੋਂ ਸੁਰੱਖਿਆ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ। ਨਿਊਜ਼ੀਲੈਂਡ ’ਚ ਸਾਹਮਣੇ ਆਈਆਂ ਤਿੰਨ ਵੈੱਬਸਾਈਟਾਂ ਦੇ ਨਾਮ Northotagotimes.com (ਜੋ 1932 ਵਿੱਚ ਬੰਦ ਹੋ ਗਈ ਸੀ), thenewzealandtablet.com (ਜੋ 1996 ਵਿੱਚ ਬੰਦ ਹੋ ਗਈ ਸੀ) ਅਤੇ thewellingtonindependent.com (ਜੋ 1874 ਵਿੱਚ ਬੰਦ ਹੋ ਗਈ ਸੀ) ਹਨ। ਡਿਸਇਨਫੋ ਲੈਬ ਅਨੁਸਾਰ ਇਹ ਵੈੱਬਸਾਈਟਾਂ ਸਿੰਡੀਕੇਟਿਡ ਸਮੱਗਰੀ ਨੂੰ ਦੁਬਾਰਾ ਪ੍ਰਕਾਸ਼ਿਤ ਕਰਦੀਆਂ ਹਨ ਤਾਂ ਜੋ ਲੋਕਾਂ ’ਚ ਭਰਮ ਬਣਿਆ ਰਹੇ। ਇਸ ਦੇ ਨਾਲ ਨਾਲ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਅਤੇ ਭਾਰਤ ਨਾਲ ਜੁੜੇ ਮਾਮਲਿਆਂ ਬਾਰੇ ਵੱਡੀ ਗਿਣਤੀ ਵਿੱਚ ਲੇਖ ਛਾਪੇ ਜਾਂਦੇ ਸਨ। ਉਨ੍ਹਾਂ ਵੱਲੋਂ ਬਾਹਰਲੇ ਮੁਲਕਾਂ ’ਚ ਭਾਰਤ ਦੀ ਬਿਹਤਰੀਨ ਤਸਵੀਰ ਵੀ ਦਿਖਾਈ ਜਾਂਦੀ ਹੈ । ਇਸ ਮੌਕੇ ਸੰਸਥਾ ਨੇ ਦੱਸਿਆ ਕਿ ਬਹੁਤ ਸਾਰੀਆਂ ਸਾਈਟਾਂ ਦੇ ਟਵਿੱਟਰ ਅਕਾਊਂਟ ਵੀ ਹਨ, ਜੋ ਸੋਮਵਾਰ ਤੱਕ ਬੰਦ ਹੋਣ ਦੀ ਸੰਭਾਵਨਾ ਹੈ।

Check Also

ਕੋਰੋਨਾ ਵਾ ਇ ਰ ਸ ਦਾ ਨਵਾਂ ਚੈਲੰਜ, ਫੇਮਸ ਹੋਣ ਲਈ ਕੁੜੀ ਨੇ ਕੀਤਾ ਇਹ ਕਾਰਾ

ਸੋਸ਼ਲ ਮੀਡੀਆ ਦੇ ਪ੍ਰਭਾਵ ਕਰਕੇ ਇੱਕ ਕੁੜੀ ਦੀ ਵਿਆਪਕ ਆਲੋਚਨਾ ਹੋ ਰਹੀ ਹੈ ਜਦੋਂ ਉਸ …

%d bloggers like this: