Breaking News
Home / ਸਿਹਤ / ਅਜਿਹੀਆ ਚੀਜ਼ਾ ਜਿਨ੍ਹਾ ਨੂੰ ਖਾਣਾ ਹੋ ਸਕਦਾ ਖਤਰਨਾਕ – ਜੋ ਸਾਇਨਾਈਡ ਤੋਂ ਵੀ ਜ਼ਹਿਰੀਲੀ

ਅਜਿਹੀਆ ਚੀਜ਼ਾ ਜਿਨ੍ਹਾ ਨੂੰ ਖਾਣਾ ਹੋ ਸਕਦਾ ਖਤਰਨਾਕ – ਜੋ ਸਾਇਨਾਈਡ ਤੋਂ ਵੀ ਜ਼ਹਿਰੀਲੀ

ਮਨੁੱਖਤਾ ਦੇ ਇਤਿਹਾਸ ਵਿੱਚ ਇਨਸਾਨ ਨੇ ਵੱਖ-ਵੱਖ ਤਰ੍ਹਾਂ ਦੇ ਜੀਵਾਂ, ਵਨਸਪਤੀਆਂ ਨੂੰ ਖਾ ਕੇ ਆਪਣਾ ਜੀਵਨ ਗੁਜ਼ਾਰਿਆ ਹੈ।ਅੱਜ ਵੀ ਦੁਨੀਆਂ ਦੀਆਂ ਕਈ ਯੂਨੀਵਰਸਿਟੀਆਂ ਵਿੱਚ ਖਾਣ ਵਾਲੀਆਂ ਚੀਜ਼ਾਂ ਅਤੇ ਉਨ੍ਹਾਂ ਦੇ ਅਸਰ ਬਾਰੇ ਖੋਜ ਜਾਰੀ ਹੈ।ਵੱਖ-ਵੱਖ ਭਾਈਚਾਰਿਆਂ ਵਿੱਚ ਵੱਖ-ਵੱਖ ਚੀਜ਼ਾਂ ਨੂੰ ਖਾਣ ਤੋਂ ਮਨਾਹੀ ਕੀਤੀ ਜਾਂਦੀ ਹੈ।
ਕਈ ਵਾਰ ਅਜਿਹਾ ਹੁੰਦਾ ਹੈ ਕਿ ਇੱਕ ਸਮਾਜ ਵਿੱਚ ਕਿਸੇ ਚੀਜ਼ ਨੂੰ ਬੇਹੱਦ ਚਾਅ ਨਾਲ ਖਾਧਾ ਜਾਂਦਾ ਹੈ, ਪਰ ਦੂਜੇ ਸਮਾਜ ਵਿੱਚ ਉਸੇ ਚੀਜ਼ ਨੂੰ ਵਰਜਿਤ ਮੰਨਿਆ ਜਾਂਦਾ ਹੈ। ਸ਼ਾਇਦ ਇਸੇ ਗੱਲੋਂ ਇਹ ਮੁਹਵਾਰਾ ਬਣਿਆ ਹੋਵੇ ਕਿ ਕਿਸੇ ਨੂੰ ਮਾਂਹ ਬਾਦੀ ਤੇ ਕਿਸੇ ਨੂੰ ਸਵਾਦੀ।ਇਸਦੇ ਪਿੱਛੇ ਇਨ੍ਹਾਂ ਚੀਜ਼ਾਂ ਦੇ ਮਨੁੱਖੀ ਸਰੀਰ ਅਤੇ ਮਨ ‘ਤੇ ਪੈਣ ਵਾਲੇ ਅਸਰ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ।ਬੀਤੇ ਕੁਝ ਸਾਲਾਂ ਵਿੱਚ ਹੋਈਆਂ ਖੋਜਾਂ ਵਿੱਚ ਵਿਗਿਆਨੀਆਂ ਨੇ ਕਈ ਅਜਿਹੀਆਂ ਚੀਜ਼ਾਂ ਬਾਰੇ ਜਾਣਿਆ ਹੈ ਜਿਨ੍ਹਾਂ ਨੂੰ ਖਾਣ ਨਾਲ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ ਅਤੇ ਜਾਨ ਵੀ ਜਾ ਸਕਦੀ ਹੈ।

ਪਫ਼ਰ ਮੱਛੀ-ਇਹ ਇੱਕ ਅਜਿਹੀ ਮੱਛੀ ਹੈ ਜਿਸਨੂੰ ਸਾਇਨਾਈਡ ਜ਼ਹਿਰ ਤੋਂ ਵੀ ਜ਼ਿਆਦਾ ਖ਼ਤਰਨਾਕ ਮੰਨਿਆ ਜਾਂਦਾ ਹੈ।ਇਸ ਮੱਛੀ ਵਿੱਚ ਟੇਟਰੋਡੌਟਾਕਸਿਨ ਨਾਮਕ ਜ਼ਹਿਰ ਹੁੰਦਾ ਹੈ ਜੋ ਤੇਜ਼ੀ ਨਾਲ ਫੈਲਣ ਲਈ ਜਾਣਿਆ ਜਾਂਦਾ ਹੈ।ਹਾਲਾਂਕਿ ਇੰਨੀ ਖ਼ਤਰਨਾਕ ਹੋਣ ਦੇ ਬਾਵਜੂਦ ਇਸ ਮੱਛੀ ਨਾਲ ਬਣੀ ਫੁਗੁ ਡਿਸ਼ ਜਾਪਾਨ ਵਿੱਚ ਕਾਫ਼ੀ ਪਸੰਦ ਕੀਤੀ ਜਾਂਦੀ ਹੈ।ਜਾਪਾਨ ਵਿੱਚ ਫੁਗੁ ਡਿਸ਼ ਨੂੰ ਅਕਸਰ ਸੂਪ ਨਾਲ ਪਰੋਸਿਆ ਜਾਂਦਾ ਹੈ। ਇਸ ਡਿਸ਼ ਨੂੰ ਬਣਾਉਣ ਲਈ ਕਈ ਸਾਲਾਂ ਦੀ ਸਿਖਲਾਈ ਦੀ ਦਰਕਾਰ ਹੁੰਦੀ ਹੈ।ਇਸਨੂੰ ਬਣਾਉਣ ਵਾਲੇ ਖ਼ਾਨਸਾਮੇ ਵੀ ਕਈ ਸਾਲਾਂ ਦੀ ਸਿਖਲਾਈ ਤੋਂ ਬਾਅਦ ਹੀ ਆਪਣੇ ਗਾਹਕਾਂ ਨੂੰ ਇਹ ਡਿਸ਼ ਪਰੋਸ ਸਕਦੇ ਹਨ।ਅਸਲ ਗੱਲ ਇਹ ਹੈ ਕਿ ਇਸ ਮੱਛੀ ਤੋਂ ਡਿਸ਼ ਬਣਾਉਣ ਤੋਂ ਪਹਿਲਾਂ ਇਸਦੇ ਜ਼ਹਿਰੀਲੇ ਹਿੱਸੇ ਜਿਵੇਂ ਦਿਮਾਗ਼, ਚਮੜੀ, ਅੱਖਾਂ, ਅੰਡਕੋਸ਼, ਲੀਵਰ ਅਤੇ ਆਂਤਡ਼ੀਆਂ ਨੂੰ ਹਟਾ ਦੇਣਾ ਚਾਹੀਦਾ ਹੈ।

ਲਾਲ ਰਾਜਮਾ ਤੇ ਸੋਇਆਬੀਨ-ਇਹ ਇੱਕ ਆਮ ਧਾਰਨਾ ਹੈ ਕਿ ਬੀਨ ਸਿਹਤ ਲਈ ਵਧੀਆ ਹੁੰਦੇ ਹਨ।ਜਦਕਿ ਕੁਝ ਅਜਿਹੇ ਰਾਜਮਾ ਵੀ ਹੁੰਦੀਆਂ ਹਨ ਜਿਨ੍ਹਾਂ ਨੂੰ ਖਾਣ ਨਾਲ ਤੁਸੀਂ ਬੀਮਾਰ ਹੋ ਸਕਦੇ ਹੋ।ਲਾਲ ਰਾਜਮਾ ਅਤੇ ਸੋਇਆਬੀਨ ਅਜਿਹੀ ਹੀ ਬੀਨ ਹੁੰਦੀ ਹੈ। ਇਸ ਕਿਸਮ ਦੇ ਰਾਜਮਾ ਵਿੱਚ ਪ੍ਰੋਟੀਨ, ਫਾਈਬਰ, ਵਿਟਾਮਿਨ ਅਤੇ ਖਣਿਜ ਹੁੰਦੇ ਹਨ।ਇਨ੍ਹਾਂ ਵਿੱਚ ਇੱਕ ਖਾਸ ਤਰ੍ਹਾਂ ਦਾ ਵਸਾ ਹੁੰਦਾ ਹੈ ਜਿਸਨੂੰ ਪਚਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਵਸਾ ਨੂੰ ਪਚਾਉਣ ਸਮੇਂ ਉਲਟੀ ਅਤੇ ਪੇਟ ਦਰਦ ਵੀ ਹੋ ਸਕਦਾ ਹੈ।ਇਨ੍ਹਾਂ ਨੂੰ ਖਾਣ ਤੋਂ ਪਹਿਲਾਂ 12 ਘੰਟੇ ਤੱਕ ਪਾਣੀ ਵਿੱਚ ਭਿਉਂ ਕੇ ਰੱਖਣ ਦੀ ਲੋੜ ਹੁੰਦੀ ਹੈ। ਇਸ ਤੋਂ ਬਾਅਦ ਹੀ ਇਨ੍ਹਾਂ ਨੂੰ ਉਬਾਲ ਕੇ ਵਰਤਿਆ ਜਾਣਾ ਚਾਹੀਦਾ ਹੈ।

Check Also

ਮੋਟਾਪੇ ਤੇ ਸ਼ੂਗਰ ਤੋਂ ਬਚਣ ਲਈ ਖਾਉ ਇਮਲੀ ਫਲੀਆਂ

ਇਮਲੀ ਫਲੀਆਂ ਰੋਜ਼ਾਨਾ ਖਾਣੇ ਦੇ ਨਾਲ ਸਲਾਦ ਵਜੋਂ ਜਾਂ ਖਾਣੇ ਤੋਂ ਬਾਅਦ ਗੁੜ ਸ਼ੱਕਰ ਦੀ …

%d bloggers like this: