Breaking News
Home / ਪੰਜਾਬ / ਪੰਜਾਬ ਪੁਲਿਸ ਨੂੰ ਗੈਂਗਸਟਰ ਸੁੱਖਪ੍ਰੀਤ ਬੁੱਢਾ ਦੀ ਅਰਮੇਨੀਆ ਤੋਂ ਮਿਲੀ ਹਵਾਲਗੀ

ਪੰਜਾਬ ਪੁਲਿਸ ਨੂੰ ਗੈਂਗਸਟਰ ਸੁੱਖਪ੍ਰੀਤ ਬੁੱਢਾ ਦੀ ਅਰਮੇਨੀਆ ਤੋਂ ਮਿਲੀ ਹਵਾਲਗੀ

ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਦੀ ਅਰਮੇਨੀਆ ਤੋਂ ਹਵਾਲਗੀ ਯਕੀਨੀ ਬਣਾਉਣ ਮਗਰੋਂ ਪੰਜਾਬ ਪੁਲਿਸ ਉਸ ਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰਨ ਲਈ ਤਿਆਰ ਹੈ।
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਬੁੱਢਾ ਨੇ ਅੱਧੀ ਰਾਤ ਦੇ ਆਸ-ਪਾਸ ਹਵਾਈ ਅੱਡੇ ਤੇ ਉਤਰਨਾ ਹੈ ਜਿੱਥੋਂ ਉਸ ਨੂੰ ਪੰਜਾਬ ਪੁਲਿਸ ਦੀ ਟੀਮ ਗ੍ਰਿਫ਼ਤਾਰ ਕਰ ਲਵੇਗੀ।
ਕੁਝ ਦਿਨ ਪਹਿਲਾਂ ਇੱਕ ਹੋਰ ਗੈਂਗਸਟਰ ਰਮਨਜੀਤ ਸਿੰਘ ਰੋਮੀ ਦੀ ਹਾਂਗ-ਕਾਂਗ ਤੋਂ ਹਵਾਲਗੀ ਦੀ ਪ੍ਰਵਾਨਗੀ ਲੈਣ ਵਾਲੀ ਪੰਜਾਬ ਪੁਲਿਸ ਲਈ ਇਹ ਵੱਡੀ ਸਫ਼ਲਤਾ ਮੰਨੀ ਜਾ ਰਹੀ ਹੈ।ਬੰਬੀਹਾ ਗੈਂਗ ਦੇ ਮੁਖੀਆ ਬੁੱਢਾ ਦੀ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ, ਯੂਏਪੀਏ ਆਦਿ ਸਮੇਤ 15 ਮਾਮਲਿਆਂ ਵਿੱਚ ਤਲਾਸ਼ ਸੀ। ਹਾਲ ਹੀ ਵਿੱਚ ਉਹ ਆਪਣੀਆਂ ਖ਼ਾਲਿਸਤਾਨ ਪੱਖੀ ਗਤੀਵਿਧੀਆਂ ਕਾਰਨ ਵੀ ਚਰਚਾ ਵਿੱਚ ਆਇਆ ਸੀ।

ਬੁੱਢਾ ਨੂੰ ਸਾਲ 2011 ਵਿੱਚ ਇੱਕ ਕਤਲ ਲਈ ਸਜ਼ਾ ਸੁਣਾਈ ਗਈ ਸੀ ਪਰ ਪਰੋਲ ਤੋਂ ਭਗੌੜਾ ਹੋ ਗਿਆ ਸੀ। ਪੰਜਾਬ ਪੁਲਿਸ ਤੋਂ ਇਲਾਵਾ ਬੁੱਢਾ ਦੀ ਹਰਿਆਣਾ ਪੁਲਿਸ ਨੂੰ ਵੀ ਕਈ ਮਾਮਲਿਆਂ ਵਿੱਚ ਤਲਾਸ਼ ਸੀ।ਡੀਜੀਪੀ ਗੁਪਤਾ ਨੇ ਦੱਸਿਆ ਕਿ ਬੁੱਡਾ ਮੋਗੇ ਜ਼ਿਲ੍ਹੇ ਦੀ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਕੁੱਸਾ ਪਿੰਡ ਨਾਲ ਸੰਬੰਧਿਤ ਹੈ।ਪੰਜਾਬ ਪੁਲਿਸ ਉਸਦੀ ਪੈੜ ਨੱਪਦੀ ਰਹੀ ਪਰ ਯੂਏਈ ਵਿੱਚ ਉਹ ਇੱਕ ਵਾਰ ਪੁਲਿਸ ਦੇ ਹੱਥੋਂ ਬਚਣ ਵਿੱਚ ਸਫ਼ਲ ਰਿਹਾ।ਫਿਰ ਬੁੱਢੇ ਦੇ ਅਰਮੇਨੀਆ ਵਿੱਚ ਹੋਣ ਦੀ ਸੂਹ ਮਿਲੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਦੇ ਖ਼ਿਲਾਫ਼ ਲੁੱਕ ਆਊਟ ਨੋਟਿਸ ਤੇ ਰੈਡ ਕਾਰਨਰ ਨੋਟਿਸ ਜਾਰੀ ਕਰਵਾਉਣ ਵਿੱਚ ਸਫ਼ਲਤਾ ਹਾਸਲ ਕੀਤੀ।

Check Also

ਨਿਊਜ਼ੀਲੈਂਡ ਪੜ੍ਹਨ ਆਈਆਂ ਦੋ ਕੁੜੀਆਂ ਨੇ ਸੜਕ ‘ਤੇ ਮਿਲੇ ਡਾਲਰਾਂ ਦਾ ਲਿਫਾਫਾ ਵਾਪਿਸ ਕੀਤਾ

ਅਮੀਰੀ: ਮੋੜ ਦਿੱਤਾ ਧਨ ਬੇਗਾਨਾ ਨਿਊਜ਼ੀਲੈਂਡ ਪੜ੍ਹਨ ਆਈਆਂ ਦੋ ਕੁੜੀਆਂ ਨੇ ਸੜਕ ‘ਤੇ ਮਿਲੇ ਡਾਲਰਾਂ …

%d bloggers like this: