Breaking News
Home / ਅੰਤਰ ਰਾਸ਼ਟਰੀ / ਭਾਰਤ ਦੇ ਇੱਕ ਹੋਰ ਝੂਠ ਦਾ ਪਰਦਾਫਾਸ਼-ਪੈਨਸਿਲਵੇਨੀਆ ਵਿਧਾਨ ਸਭਾ ਨੇ ਨਹੀਂ ਲਿਆ 1984 ਦਾ ਮਤਾ ਵਾਪਿਸ

ਭਾਰਤ ਦੇ ਇੱਕ ਹੋਰ ਝੂਠ ਦਾ ਪਰਦਾਫਾਸ਼-ਪੈਨਸਿਲਵੇਨੀਆ ਵਿਧਾਨ ਸਭਾ ਨੇ ਨਹੀਂ ਲਿਆ 1984 ਦਾ ਮਤਾ ਵਾਪਿਸ

ਅੱਜ ਭਾਰਤੀ ਉਪ-ਮਹਾਦੀਪ ਦੇ ਕਈ ਅਖਬਾਰਾਂ ਨੇ ਇੱਕ ਝੂਠੀ ਖਬਰ ਬੜੀ ਪ੍ਰਮੁੱਖਤਾ ਨਾਲ ਛਾਪੀ ਕਿ 1984 ਸਿੱਖ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਮਾਨਤਾ ਦਿੰਦਾ ਪੈਨਸਲਵੀਨੀਆ ਜਨਰਲ ਅਸੈਂਬਲੀ ਦਾ ਮਤਾ ਵਾਪਸ ਲੈ ਲਿਆ ਗਿਆ ਹੈ। ਇਹ ਝੂਠੀ ਖਬਰ ਕਈਂ ਚਰਚਿਤ ਬਿਜਲ ਅਖਬਾਰਾਂ ਵਲੋਂ ਵੀ ਛਾਪੀ ਗਈ ।

ਅਖਬਾਰਾਂ ਅਤੇ ਖਬਰੀ ਅਦਾਰਿਆਂ ਜਿਹਨਾਂ ਵਿੱਚ ‘ਦ ਟ੍ਰੀਬਊਨ’, ‘ਬਿਜਨਸ ਸਟੈਂਡਰਡ’, ‘ਨਵਭਾਰਤ ਟਾਈਮਜ’, ‘ਦੀ ਵੀਕ’, ‘ਪੰਜਾਬੀ ਅਖਬਾਰ ਅਜੀਤ’, ਅਤੇ ‘ਪੀਟੀਸੀ ਪੰਜਾਬੀ’ ਅਤੇ ਹੋਰ ਸ਼ਾਮਿਲ ਹਨ, ਉੱਤੇ ਪੀਟੀਆਈ (Press Trust of India) ਖਬਰ ਏਜੰਸੀ ਦੇ ਹਵਾਲੇ ਨਾਲ ਇਹ ਖਬਰ ਲਾਈ ਗਈ ਕਿ ਪੈਨਸਲਵੀਨੀਆ ਜਨਰਲ ਅਸੈਂਬਲੀ ਵਲੋਂ ਪ੍ਰਵਾਨ ਕੀਤਾ ਗਿਆ 1984 ਸਿੱਖ ਨਸਲਕੁਸ਼ੀ ਮਤਾ ਵਾਪਸ ਲੈ ਲਿਆ ਗਿਆ ਹੈ (ਅਖਬਾਰਾਂ ਨੇ ਨਸਲਕੁਸ਼ੀ ਸ਼ਬਦ ਨਹੀਂ ਵਰਤਿਆ) ਭਾਰਤੀ ਮੈਂਬਰਾਂ ਅਤੇ ਅਮਰੀਕੀ-ਭਾਰਤੀ ਭਾਈਚਾਰੇ ਦੇ ਦਬਾਅ ਕਾਰਨ ਇਹ ਮਤਾ ਪ੍ਰਵਾਨ ਨਹੀਂ ਕੀਤਾ ਗਿਆ।

ਭਾਰਤੀ ਮੀਡੀਆ ਵਲੋਂ ਇਸ ਸੂਚਨਾ ਨੂੰ ਗੁਪਤ ਸੂਤਰਾਂ ਦੇ ਹਵਾਲੇ ਨਾਲ ਛਾਪਿਆ ਗਿਆ। ਅਦਾਰਾ ਸਿੱਖ ਸਿਆਸਤ ਨੇ ਇਸ ਖਬਰ ਦੇ ਪ੍ਰਮੁੱਖ ਸਰੋਤਾਂ ਤੀਕ ਪਹੁੰਚ ਕਰ ਕੇ ਇਸ ਗੱਲ ਦੀ ਤਸਦੀਕ ਕੀਤੀ ਕਿ ਪੈਨਸਲਵੀਨੀਆ ਅਸੈਂਬਲੀ ਨੇ ਅਜਿਹਾ ਕੁਝ ਵੀ ਨਹੀਂ ਕੀਤਾ।ਮਿਸਟਰ ਸਨਟੋਰਾ ਜੋ ਕਿ ਇਸ ਮਤੇ -1160 ਦੇ ਸਹਿ-ਸਪੌਂਸਰ ਹਨ ਨੇ ਇਸ ਗੱਲ ਦੀ ਸੱਪਸ਼ਟ ਤਸਦੀਕ ਕੀਤੀ ਕਿ ਮਤਾ ਜਿੳਂ ਦਾ ਤਿੳਂ ਕਾਇਮ ਹੈ ਅਤੇ ਇਸਨੂੰ ਵਾਪਸ ਨਹੀਂ ਲਿਆ ਗਿਆ।

ਉਹਨਾਂ ਲਿਖਤੀ ਰੂਪ ਵਿੱਚ ਮਤੇ ਦੀ ਕਾਇਮੀ ਬਾਰੇ ਦੱਸਿਆ ਕਿ “ਉਹ ਸਾਰੇ ਰਲ ਕੇ ਇਸ ਮਤੇ ਉੱਤੇ ਦੋਬਾਰਾ ਧਿਆਨ ਦੇਣ ਲਈ ਜੋਰ ਪਾ ਰਹੇ ਸਨ ਪਰ ਮੈਂ ਡਟ ਕੇ ਇਸ ਦਾ ਮੁਕਾਬਲਾ ਕੀਤਾ ਅਤੇ ਜਿੱਤ ਹਾਸਲ ਕੀਤੀ”

“ਇਹ ਮਤਾ ਪੈਨਸਲਵੀਨੀਆ ਜਨਰਲ ਅਸੈਂਬਲੀ ਦੀ ਵੈਬਸਾਈਟ ੳੱਤੇ ਵੀ ਪਾ ਦਿੱਤਾ ਜਾਵੇਗਾ”।

Check Also

‘ਦ ਕੋਰ ਮੂਵਮੈਂਟ’ ਦੀ ਧਾਕੜ ਕੁੜੀ ਦਾ ਪਹਿਲਾ ਇੰਟਰਵਿਊ

ਦ ਕੋਰ ਮੂਵਮੈਂਟ’ ਦੀ ਧਾਕੜ ਕੁੜੀ ਦਾ ਪਹਿਲਾ ਇੰਟਰਵਿਊ ਸਮਾਜ ਦੇ ਡਰ ਤੋਂ ਨਾ ਬੋਲਣ …

%d bloggers like this: