ਦੁਨੀਆ ਭਰ ‘ਚ ਭਾਰਤੀ ਪ੍ਰਾਪੇਗੰਡਾ ਕਰਨ ਲਈ 265 ਦੇ ਕਰੀਬ ਅਜਿਹੀਆਂ ਵੈਬਸਾਈਟਾਂ ਬੇਨਕਾਬ ਕੀਤੀਆਂ ਗਈਆਂ ਹਨ, ਜੋ ਅੱਡ ਅੱਡ ਮੁਲਕਾਂ ‘ਚ ਚਲਦੇ ਅਖਬਾਰਾਂ ਦੇ ਨਾਲ ਮਿਲੇ ਜੁਲਦੇ ਨਾਮ ਰੱਖ ਕੇ ਬਣਾਈਆਂ ਗਈਆਂ ਸਨ।
ਕੈਨੇਡਾ ਵਿੱਚ ਵੀ ਅਜਿਹੀਆਂ ਦਰਜਨ ਦੇ ਕਰੀਬ ਵੈਬਸਾਈਟਾਂ ਸਰਗਰਮ ਸਨ। ਇਨ੍ਹਾਂ ਦਾ ਸਬੰਧ “ਸ੍ਰੀਵਾਸਤਵ ਗਰੁੱਪ” ਨਾਲ ਜੁੜਦਾ ਸੀ, ਜਿਸਦਾ ਨਾਮ ਕੁਝ ਦਿਨ ਪਹਿਲਾਂ ਕਸ਼ਮੀਰ ਦੇ ਉਸ ਦੌਰੇ ਨਾਲ ਹੈ, ਜਿਸ ਵਿੱਚ ਵਿਦੇਸ਼ੀ ਸਿਆਸਤਦਾਨਾਂ ਨੂੰ ਕਸ਼ਮੀਰ ਲਿਜਾ ਕੇ ਹਾਲਾਤ (ਆਪਣੀ ਮਰਜ਼ੀ) ਦਿਖਾਏ ਗਏ ਸਨ।
ਕੁਝ ਵੈਬਸਾਈਟਾਂ ‘ਤੇ ਭਾਰਤ ਪੱਖੀ ਕੈਨੇਡੀਅਨ ਪ੍ਰਚਾਰਕ ਤਾਰੇਕ ਫਤੇਹ ਦੇ ਲੇਖ ਵੀ ਪਾਏ ਗਏ ਤੇ ਫਤੇਹ ਨੇ ਮੰਨਿਆ ਕਿ ਉਸਨੂੰ ਸ੍ਰੀਵਾਸਤਾਵ ਵਲੋਂ ਪੈਸੇ ਮਿਲੇ ਸਨ।
– ਗੁਰਪ੍ਰੀਤ ਸਿੰਘ ਸਹੋਤਾ
ਪਾਕਿਸਤਾਨ ਵਿਰੋਧੀ ਪ੍ਰਚਾਰ ਨਾਲ ਜੁੜੇ ਭਾਰਤ ਦੇ ਇਸ ਗਰੁੱਪ ਦੇ ਤਾਰ : ਫੈਕਟ ਚੈੱਕ
ਯੂਰਪ ਦੇ ਇੱਕ ਗ਼ੈਰ – ਸਰਕਾਰੀ ਫੈਕਟ ਚੈੱਕ ਐਨਜੀਓ EU ਡਿਸਇੰਫੋ ਲੈਬ ਦਾ ਦਾਅਵਾ ਹੈ ਕਿ ਇੱਕ ਭਾਰਤੀ ਨੈੱਟਵਰਕ ਦੁਨੀਆਂ ਦੇ 65 ਦੇਸਾਂ ਵਿੱਚ 265 ‘ਫੇਕ ਮੀਡੀਆ ਆਊਟਲੇਟ’ ਜ਼ਰੀਏ ਪਾਕਿਸਤਾਨ ਵਿਰੋਧੀ ਪ੍ਰੋਪੇਗੰਡਾ ਫੈਲਾਉਣ ਦਾ ਕੰਮ ਕਰ ਰਿਹਾ ਹੈ। ਇਨ੍ਹਾਂ ਸਾਰੇ ‘ਫੇਕ ਮੀਡੀਆ ਆਊਟਲੇਟਸ’ ਦੇ ਤਾਰ ਦਿੱਲੀ ਦੇ ਸ਼੍ਰੀਵਾਸਤਵ ਗਰੁੱਪ ਨਾਲ ਜੁੜੇ ਹੋਏ ਹਨ।ਇਹ ਉਹੀ ਸ਼੍ਰੀਵਾਸਤਵ ਗਰੁੱਪ ਹੈ ਜਿਸਦੇ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਨਾਨ-ਅਲਾਇੰਡ ਸਟਡੀਜ਼ (ਆਈਏਆਈਐਨਐਸ) ਨੇ ਇਸ ਸਾਲ ਅਕਤੂਬਰ ਵਿੱਚ 23 EU ਸੰਸਦ ਮੈਂਬਰਾਂ ਨੇ ਗ਼ੈਰ-ਸਰਕਾਰੀ ਕਸ਼ਮੀਰ ਦੌਰੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦਾ ਸਾਰਾ ਪ੍ਰਬੰਧ ਕੀਤਾ ਸੀ।ਯੂਰਪੀ ਸੰਘ ਨੇ ਰੂਸ ਵੱਲੋਂ ਫੈਲਾਏ ਜਾ ਰਹੇ ਫੇਕ ਨਿਊਜ਼ ਤੋਂ ਨਜਿੱਠਣ ਲਈ ਇੱਕ ਫੋਰਮ ਬਣਾਇਆ ਹੈ। ਇਹ ਸੁਤੰਤਰ ਫੈਕਟ ਚੈੱਕ ਯੂਰਪ ਵਿੱਚ ਫੇਕ ਪ੍ਰੋਪੇਗੰਡਾ ਦੀ ਪਛਾਣ ਕਰਨ ਲਈ ਕੰਮ ਕਰ ਰਹੀ ਹੈ। ਇਨ੍ਹਾਂ ਸਾਰੇ 265 ਆਊਟਲੈਟ ਦਾ ਜ਼ਿਆਦਾਤਰ ਕੰਟੈਂਟ ਪਾਕਿਸਤਾਨ-ਵਿਰੋਧੀ ਖ਼ਬਰਾਂ ਨਾਲ ਭਰਿਆ ਹੋਇਆ ਹੈ।EU ਦੀ ਡਿਸਇੰਫੋ ਲੈਬ ਨੇ ਆਪਣੀ ਪਰਤ-ਦਰ-ਪਰਤ ਪੜਤਾਲ ਵਿੱਚ ਪਤਾ ਲਗਾਇਆ ਹੈ ਕਿ ਕਿਵੇਂ ਦਿੱਲੀ ਦਾ ਸ਼੍ਰੀਵਾਸਤਵ ਗਰੁੱਪ ਵਿਦੇਸ਼ ਵਿੱਚ ਚੱਲ ਰਹੇ ”ਫ਼ੇਕ ਲੋਕਲ ਨਿਊਜ਼ ਆਊਟਲੇਟ” ਨਾਲ ਜੁੜਿਆ ਹੈ।
