Breaking News
Home / ਪੰਜਾਬ / ਬਠਿੰਡਾ ਤੋਂ ਗਾਇਬ ਹੋਈਆਂ ਨਾਬਾਲਗ ਲੜਕੀਆਂ ਦਿੱਲੀ ‘ਚ ਮਿਲੀਆਂ

ਬਠਿੰਡਾ ਤੋਂ ਗਾਇਬ ਹੋਈਆਂ ਨਾਬਾਲਗ ਲੜਕੀਆਂ ਦਿੱਲੀ ‘ਚ ਮਿਲੀਆਂ

ਬਠਿੰਡਾ ਤੋਂ ਗਾਇਬ ਹੋਈਆਂ ਤਿੰਨ ਨਾਬਾਲਿਗ ਲੜਕੀਆਂ ਦਿੱਲੀ ਵਿਚੋਂ ਮਿਲ ਗਈਆਂ ਹਨ। ਬੀਤੇ ਦਿਨੀਂ 14 ਨਵੰਬਰ ਨੂੰ ਇਹ ਕੁੜੀਆਂ ਲਾਪਤਾ ਸਨ। ਇਸ ਮਾਮਲੇ ‘ਚ ਸੀਸੀਟੀਵੀ ਫੂਟੇਜ ਸਾਹਮਣੇ ਆਈ ਸੀ, ਜਿਸ ‘ਚ ਲੜਕੀਆਂ ਬਜ਼ਾਰ ਵਿੱਚ ਦਿਖਾਈ ਦਿਤੀਆਂ ਸਨ। ਹਾਲਾਕਿ ਲੜਕੀਆਂ ਤਿੰਨ ਗਾਇਬ ਹੋਈਆਂ ਹਨ ਜਦਕਿ ਸੀਸੀਟੀਵੀ ‘ਚ ਸਿਰਫ 2 ਨਜ਼ਰ ਆਈਆਂ ਹਨ। ਬਾਜ਼ਾਰ ਵਿਚੋਂ ਇਹ ਲੜਕੀਆਂ ਸਟੇਸ਼ਨ ਵੱਲ ਜਾਂਦੀਆ ਦਿਖਾਈ ਦਿਤੀਆਂ ਸਨ।

ਗੌਰਤਲਬ ਹੈ ਕਿ ਬਾਲ ਦਿਵਸ ਦੇ ਦਿਨ ਸਤਵੀਂ ਜਮਾਤ ਦੀਆਂ ਤਿੰਨੇ ਵਿਦਿਆਰਥਣਾਂ ਸਕੂਲ ਜਾਣ ਲਈ ਘਰੋਂ ਨਿਕਲਿਆਂ ਸਨ। ਛੁੱਟੀ ਹੋਣ ਤੋਂ ਬਾਅਦ ਵੀ ਜਦੋਂ ਇਹ ਘਰ ਨਹੀਂ ਪਹੁੰਚਿਆਂ ਤਾਂ ਮਾਪੇ ਸਕੂਲ ਪਹੁੰਚੇ। ਪਤਾ ਲੱਗਿਆ ਕਿ ਲੜਕੀਆਂ ਉਸ ਦਿਨ ਸਕੂਲ ਪਹੁੰਚਿਆਂ ਹੀ ਨਹੀਂ। ਉਸ ਤੋਂ ਬਾਅਦ ਪੁਲਿਸ ਕੋਲ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਾਈ ਗਈ। ਆਖਰੀ ਵਾਰ ਮਾਨਸਾ ਰੇਲਵੇ ਸਟੇਸ਼ਨ ਉਤੇ ਤਿੰਨੇ ਸਹੇਲਿਆਂ ਨਜ਼ਰ ਆਈਆਂ ਸਨ।

Check Also

ਸੜਕ ਹਾਦਸੇ ਵਿਚ ਕਾਰਾਂ ਦੀ ਜ਼ਬਰਦਸਤ ਟੱਕਰ, 1 ਦੀ ਮੌਤ, 1 ਜ਼ਖਮੀ

ਭੋਗਪੁਰ, 9 ਦਸੰਬਰ (ਕੁਲਦੀਪ ਸਿੰਘ ਪਾਬਲਾ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਪਰ ਸਥਿਤ ਪਿੰਡ ਕਾਲਾ ਬੱਕਰਾ …