Breaking News
Home / ਅੰਤਰ ਰਾਸ਼ਟਰੀ / ਜਰਮਨੀ ਵਿੱਚ ਸਿੱਖਾਂ ਤੇ ਕਸ਼ਮੀਰੀਆਂ ਦੀ ਜਾਸੂਸੀ ਕਰਨ ਵਾਲੇ ਜੋੜੇ ਖਿਲਾਫ ਅਦਾਲਤੀ ਸੁਣਵਾਈ ਸ਼ੁਰੂ ਹੋਈ

ਜਰਮਨੀ ਵਿੱਚ ਸਿੱਖਾਂ ਤੇ ਕਸ਼ਮੀਰੀਆਂ ਦੀ ਜਾਸੂਸੀ ਕਰਨ ਵਾਲੇ ਜੋੜੇ ਖਿਲਾਫ ਅਦਾਲਤੀ ਸੁਣਵਾਈ ਸ਼ੁਰੂ ਹੋਈ

ਫਰੈਂਕਫਰਟ: ਜਰਮਨੀ ਵਿੱਚ ਸਿੱਖਾਂ ਅਤੇ ਕਸ਼ਮੀਰੀਆਂ ਦੀ ਜਾਸੂਸੀ ਕਰਕੇ ਭਾਰਤੀ ਖੂਫੀਆ ਏਜੰਸੀ ਰਾਅ ਨੂੰ ਦੇਣ ਦੇ ਦੋਸ਼ ਵਿੱਚ ਨਾਮਜ਼ਦ ਕੀਤੇ ਗਏ ਮਨਮੋਹਨ ਸਿੰਘ (50) ਅਤੇ ਕੰਵਲਜੀਤ ਕੌਰ (51) ਦੇ ਮਾਮਲੇ ਦੀ ਅੱਜ ਅਦਾਲਤੀ ਸੁਣਵਾਈ ਸ਼ੁਰੂ ਹੋ ਗਈ ਹੈ। ਇਹ ਸੁਣਵਾਈ ਫਰੈਂਕਫਰਟ ਦੀ ਅਦਾਲਤ ਵਿੱਚ ਹੋ ਰਹੀ ਹੈ।

ਲੱਗੇ ਦੋਸ਼ਾਂ ਮੁਤਾਬਿਕ ਜਨਵਰੀ 2015 ਤੋਂ ਮਨਮੋਹਨ ਸਿੰਘ ਜਰਮਨੀ ਵਿੱਚ ਕੰਮ ਕਰਦੀਆਂ ਸਿੱਖ ਅਤੇ ਕਸ਼ਮੀਰੀ ਸੰਸਥਾਵਾਂ ਦੀ ਜਾਣਕਾਰੀ ਫਰੈਂਕਫਰਟ ਵਿੱਚ ਸਥਿਤ ਭਾਰਤੀ ਦੂਤਘਰ ‘ਚ ਤੈਨਾਤ ਭਾਰਤੀ ਖੂਫੀਆ ਏਜੰਸੀ ਰਾਅ ਦੇ ਏਜੰਟਾਂ ਨੂੰ ਦੇ ਰਿਹਾ ਸੀ।

ਜੁਲਾਈ 2017 ਤੋਂ ਮਨਮੋਹਨ ਸਿੰਘ ਦੀ ਪਤਨੀ ਕੰਵਲਜੀਤ ਵੀ ਇਸ ਕੰਮ ਵਿੱਚ ਨਾਲ ਜੁੜ ਗਈ ਸੀ। ਲਗਾਏ ਗਏ ਦੋਸ਼ਾਂ ਵਿੱਚ ਕਿਹਾ ਗਿਆ ਹੈ ਕਿ ਜਾਣਕਾਰੀ ਦੇਣ ਬਦਲੇ ਇਸ ਜੋੜੇ ਨੂੰ ਰਾਅ ਵੱਲੋਂ 7,974 ਅਮਰੀਕੀ ਡਾਲਰ ਵੀ ਦਿੱਤੇ ਗਏ।

ਅੱਜ ਸ਼ੁਰੂ ਹੋਈ ਅਦਾਲਤ ਸੁਣਵਾਈ 12 ਦਸੰਬਰ ਤੱਕ ਚੱਲੇਗੀ ਤੇ ਦੋਸ਼ ਸਾਬਿਤ ਹੋਣ ‘ਤੇ ਇਹਨਾਂ ਨੂੰ ਇਸ ਜ਼ੁਰਮ ਵਿੱਚ 10 ਸਾਲ ਤੱਕ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।

Check Also

‘ਦ ਕੋਰ ਮੂਵਮੈਂਟ’ ਦੀ ਧਾਕੜ ਕੁੜੀ ਦਾ ਪਹਿਲਾ ਇੰਟਰਵਿਊ

ਦ ਕੋਰ ਮੂਵਮੈਂਟ’ ਦੀ ਧਾਕੜ ਕੁੜੀ ਦਾ ਪਹਿਲਾ ਇੰਟਰਵਿਊ ਸਮਾਜ ਦੇ ਡਰ ਤੋਂ ਨਾ ਬੋਲਣ …

%d bloggers like this: