Breaking News
Home / ਪੰਜਾਬ / ਸੱਤ ਬੈਂਡ ਆਉਣ ‘ਤੇ ਨੂੰਹ ਦੀ ਹਵਾ ਹੋਈ ਖ਼ਰਾਬ

ਸੱਤ ਬੈਂਡ ਆਉਣ ‘ਤੇ ਨੂੰਹ ਦੀ ਹਵਾ ਹੋਈ ਖ਼ਰਾਬ

ਅਕਸਰ ਹੀ ਕੁੱਝ ਨੌਜਵਾਨ ਵਿਦੇਸ਼ ਜਾਣ ਦੇ ਚੱਕਰ ‘ਚ ਧੋਖਾ ਧੜੀ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਹੀ ਤਾਜਾ ਮਾਮਲਾ ਸਾਹਮਣੇ ਆਇਆ ਨਾਭਾ ਦੀ ਹੀਰਾ ਮਹਿਲ ਕਲੋਨੀ ਤੋਂ ਜਿੱਥੇ ਅਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਉਸ ਨੂੰ ਵਿਦੇਸ ਭੇਜਣ ਦੇ ਚੱਕਰ ਵਿਚ ਲੁਧਿਆਣਾ ਦੀ ਲੜਕੀ ਕੋਮਲਪ੍ਰੀਤ ਕੌਰ ਨਾਲ ਵਿਆਹ ਕਰ ਦਿੱਤਾ। ਇੰਨਾ ਹੀ ਨਹੀਂ ਸਹੁਰੇ ਪਰਿਵਾਰ ਨੇ ਨੂੰਹ ‘ਤੇ 20 ਲੱਖ ਲਗਾ ਕੇ ਕੈਨੇਡਾ ਵੀ ਭੇਜ ਦਿੱਤਾ ਹੈ, ਪਰ ਹੁਣ ਨੂੰਹ ਆਪਣੇ ਪਤੀ ਨੂੰ ਕੈਨੇਡਾ ਬੁਲਾਉਣ ਤੋਂ ਮੁਕਰ ਗਈ ਹੈ।

ਇਸ ਮੌਕੇ ‘ਤੇ ਅੰਮ੍ਰਿਤਪਾਲ ਦੇ ਪਿਤਾ ਜਸਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਆਪਣੀ ਨੂੰਹ ਨੂੰ ਕੈਨੇਡਾ ਭੇਜਣ ਲਈ 20 ਲੱਖ ਖਰਚ ਕੀਤੇ ਗਏ ਹਨ, ਪਰ ਨੂੰਹ ਨੇ ਉਹਨਾਂ ਦੇ ਲੜਕੇ ਨੂੰ ਅਜੇ ਤੱਕ ਆਪਣੇ ਕੋਲ ਨਹੀਂ ਬੁਲਾਇਆ। ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ 5 ਮਹੀਨੇ ਵਿਚ ਲਗਿਆ ਸੀ। ਇਸ ਤੋਂ ਬਾਅਦ ਲੜਕੀ ਦੇ ਮਾਮਾ ਉਜਾਗਰ ਸਿੰਘ, ਮਾਤਾ ਕੁਲਦੀਪ ਕੌਰ ਤੇ ਪਿਤਾ ਹਰਕਮਲ ਸਿੰਘ ਆਏ। ਉਹਨਾਂ ਦਸਿਆ ਕਿ ਉਹਨਾਂ ਦੀ ਲੜਕੀ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਹੈ।ਉਹ ਅਪਣੇ ਲੜਕੇ ਦਾ ਵਿਆਹ ਉਸ ਨਾਲ ਕਰ ਦੇਣ। ਉਹਨਾਂ ਨੇ ਇਸ ਤਰ੍ਹਾਂ ਹੀ ਕੀਤਾ। ਪਰ ਲੜਕੀ ਹੁਣ ਤਕ ਮੁੰਡੇ ਨੂੰ ਬਾਹਰ ਨਹੀਂ ਲੈ ਕੇ ਗਈ। ਉੱਥੇ ਹੀ ਇਸ ਮੌਕੇ ‘ਤੇ ਪੁਲਿਸ ਅਧਿਕਾਰੀ ਬੂਟਾ ਸਿੰਘ ਨੇ ਦੱਸਿਆ ਕਿ ਪੀੜਤਾਂ ਦੇ ਬਿਆਨਾਂ ਦੇ ਅਧਾਰ ‘ਤੇ ਲੜਕੀ ਅਤੇ 5 ਹੋਰ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬਹੁਤ ਜਲਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

Check Also

ਸੜਕ ਹਾਦਸੇ ਵਿਚ ਕਾਰਾਂ ਦੀ ਜ਼ਬਰਦਸਤ ਟੱਕਰ, 1 ਦੀ ਮੌਤ, 1 ਜ਼ਖਮੀ

ਭੋਗਪੁਰ, 9 ਦਸੰਬਰ (ਕੁਲਦੀਪ ਸਿੰਘ ਪਾਬਲਾ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਪਰ ਸਥਿਤ ਪਿੰਡ ਕਾਲਾ ਬੱਕਰਾ …