Breaking News
Home / ਰਾਸ਼ਟਰੀ / ਅਖੇ ਸਿੱਖ ਲਵ ਕੁਸ਼ ਦੇ ਵਸ਼ੰਜ- ਅਯੁੱਧਿਆ ਮਾਮਲੇ ਵਿਚ ਭਾਰਤੀਆਂ ਨੇ ਲਿਆ ਨਕਲੀ ਸਿੱਖ ਦਾ ਸਹਾਰਾ

ਅਖੇ ਸਿੱਖ ਲਵ ਕੁਸ਼ ਦੇ ਵਸ਼ੰਜ- ਅਯੁੱਧਿਆ ਮਾਮਲੇ ਵਿਚ ਭਾਰਤੀਆਂ ਨੇ ਲਿਆ ਨਕਲੀ ਸਿੱਖ ਦਾ ਸਹਾਰਾ

ਇੰਟਰਨੈਸ਼ਨਲ ਸਿੱਖ ਵੈਲਫੇਅਰ ਆਰਗੇਨਾਈਜ਼ੇਸ਼ਨ (International Sikh Welfare Organization) ਦੇ ਜਨਰਲ ਸਕੱਤਰ ਜਸਵੀਰ ਸਿੰਘ ਮੰਡੇਰ ਦਾ ਦਾਅਵਾ ਹੈ ਕਿ ਸਿੱਖ ਵੈਲਫੇਅਰ ਅਯੁੱਧਿਆ ਵਿਚ ਰਾਮ ਮੰਦਰ ਦਾ ਨਿਰਮਾਣ ਕਰਵਾਏਗਾ। ਉਨ੍ਹਾਂ ਦਾ ਕਹਿਣਾ ਹੈ ਕਿ ਰਾਮ ਮੰਦਰ ਦੀ ਉਸਾਰੀ ਲਈ ਕੋਈ ਚੰਦਾ ਨਹੀਂ ਲਿਆ ਜਾਵੇਗਾ। ਜਿਸ ਤਰ੍ਹਾਂ ਪੂਰੇ ਵਿਸ਼ਵ ਵਿਚ ਸੇਵਾ ਭਾਵਨਾ ਨਾਲ ਗੁਰਦੁਆਰਿਆਂ ਦਾ ਨਿਰਮਾਣ ਹੁੰਦਾ ਹੈ, ਇਸੇ ਤਰ੍ਹਾਂ ਸਿੱਖ ਵੈਲਫੇਅਰ ਐਸੋਸੀਏਸ਼ਨ ਮੰਦਰ ਦਾ ਨਿਰਮਾਣ ਕਰੇਗੀ। ਮੰਡੇਰ ਨੇ ਆਪਣੇ ਦਾਅਵੇ ਨਾਲ ਇਹ ਵੀ ਕਿਹਾ ਕਿ ਦਸ ਸਿੱਖ ਗੁਰੂ ਸਹਿਬਾਨ ਲਵਕੁਸ਼ ਦੇ ਵੰਸ਼ਜ ਹਨ।

ਜਸਵੀਰ ਸਿੰਘ ਨੇ ਸੁਝਾਅ ਦਿੱਤਾ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਟਰੱਸਟ ਦਾ ਮੁਖੀ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਤੋਂ ਜਿਆਦਾ ਵਿਦਵਾਨ ਕੋਈ ਵਿਅਕਤੀ ਨਹੀਂ ਹੈ।’ ਸਰਕਾਰ ਚਾਹੇ ਤਾਂ ਯੋਗੀ ਨਾਲ ਟਰੱਸਟ ਵਿਚ ਦੋ ਜਾਂ ਤਿੰਨ ਲੋਕਾਂ ਨੂੰ ਸ਼ਾਮਲ ਕਰ ਸਕਦੀ ਹੈ, ਨਹੀਂ ਤਾਂ ਯੋਗੀ ਆਦਿੱਤਿਆਨਾਥ ਇਕੱਲੇ ਹੀ ਕਾਫ਼ੀ ਹਨ। ਟਰੱਸਟ ਵਿਚ ਸ਼ਾਮਲ ਹੋਣ ਲਈ ਲੜ-ਝਗੜ ਰਹੇ ਸਾਧੂ-ਸੰਤਾਂ ਦੇ ਸਵਾਲ ਉਤੇ ਜਸਵੀਰ ਸਿੰਘ ਮੰਡੇਰ ਨੇ ਕਿਹਾ ਕਿ ਉਹ ਆਪਣੇ ਆਪਣੇ ਮੱਠ ਅਤੇ ਮੰਦਰਾਂ ਨੂੰ ਚਲਾਉਣ। ਟਰੱਸਟ ਦੇ ਵਿਵਾਦ ਵਿਚ ਪੈਣ ਦੀ ਕੋਈ ਜ਼ਰੂਰਤ ਨਹੀਂ ਹੈ।

ਇੰਟਰਨੈਸ਼ਨਲ ਸਿੱਖ ਵੈਲਫੇਅਰ ਆਰਗੇਨਾਈਜ਼ੇਸ਼ਨ ਦੇ ਜਨਰਲ ਸਕੱਤਰ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੰਗਠਨ ਰਾਮ ਮੰਦਰ ਨਿਰਮਾਣ ਸਹਿਯੋਗ ਮੰਚ ਦੇ ਕੌਮੀ ਸਹਿ ਕਨਵੀਨਰ ਜਸਵੀਰ ਸਿੰਘ ਮੰਡੇਰ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖਾਂ ਦੇ ਦਸ ਗੁਰੂਆਂ ਦੇ ਬਾਅਦ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਸੌਂਪ ਦਿੱਤੀ ਗਈ ਤੇ ਕੋਈ ਵਿਵਾਦ ਨਹੀਂ ਹੋਇਆ। ਮੰਡੇਰ ਦਾ ਕਹਿਣਾ ਹੈ ਕਿ ਹਿੰਦੂ, ਮੁਸਲਿਮ, ਸਿੱਖ, ਈਸਾਈ, ਬੋਧੀ ਅਤੇ ਹੋਰ ਧਰਮਾਂ ਦੇ ਲੋਕ ਸ਼੍ਰੀ ਰਾਮ ਦੇ ਆਦਰਸ਼ਾਂ ਨੂੰ ਮੰਨਦੇ ਹਨ। ਸੁਪਰੀਮ ਕੋਰਟ ਨੇ ਮੁਸਲਮਾਨਾਂ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਹੈ। ਦੁਨੀਆਂ ਭਰ ਦੇ ਰਾਮ ਭਗਤ ਜਲਦੀ ਤੋਂ ਜਲਦੀ ਜਨਮ ਸਥਾਨ ‘ਤੇ ਇਕ ਵਿਸ਼ਾਲ ਰਾਮ ਮੰਦਰ ਦਾ ਨਿਰਮਾਣ ਕਰਨਾ ਚਾਹੁੰਦੇ ਹਨ।

Check Also

ਹਿੰਦੂ ਅੱਤਵਾਦੀ ਵਿਕਾਸ ਦੂਬੇ ਨੂੰ ਮੰਦਿਰ ਵਿਚ ਲੁਕੇ ਹੋਏ ਨੂੰ ਗ੍ਰਿਫਤਾਰ ਕੀਤਾ ਗਿਆ

ਅੱਠ ਪੁਲਿਸ ਮੁਲਾਜ਼ਮਾਂ ਦਾ ਕਤਲ ਕਰਨ ਵਾਲੇ ਵਿਕਾਸ ਦੂਬੇ ਨੂੰ ਲੋਕਾਂ ਵੱਲੋਂ ਹਿੰਦੂ ਅੱਤਵਾਦੀ ਕਹਿਣ …

%d bloggers like this: