Breaking News
Home / ਸਾਹਿਤ / ਫ਼ੋਰਸਟ ਗੰਪ ਉਰਫ਼ ਲਾਲ ਸਿੰਘ ਚੱਡਾ

ਫ਼ੋਰਸਟ ਗੰਪ ਉਰਫ਼ ਲਾਲ ਸਿੰਘ ਚੱਡਾ

1994 ਟੌਮ ਹੈਂਕਸ ਦਾ ਸੁਨਹਿਰਾ ਦੌਰ ਸੀ। ਇਨ੍ਹਾਂ ਸਾਲਾਂ ਵਿੱਚ ਟੌਮ ਹੈਂਕਸ ਨੂੰ ਲਗਾਤਾਰ ਦੋ ਸਾਲ ਸਰਵੋਤਮ ਅਦਾਕਾਰ ਦਾ ਆਸਕਰ ਮਿਲਿਆ ਸੀ। ਪਹਿਲੇ ਸਾਲ ਟੌਮ ਹੈਂਕਸ ਦੀ ਫਿਲਮ ਆਈ ਫਿਲਾਡੇਲਫੀਆ ਜਿੰਨੇ ਪਹਿਲੀ ਵਾਰ ਏਡਜ਼ ਅਤੇ ਹਮਜਿਨਸੀ ਸਬੰਧਾਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ।ਇਸ ਤੋਂ ਬਾਅਦ ਟਾਮ ਹੈਂਕਸ ਦੀ ਫ਼ਿਲਮ ਆਈ ਸੀ ਫ਼ੋਰਸਟ ਗੰਪ ।ਇਸ ਫ਼ਿਲਮ ਦਾ ਕਿਰਦਾਰ ਵੇਖਣ ਵਾਲਿਆਂ ਨੂੰ ਅੰਦਰ ਤੱਕ ਛੂਹ ਗਿਆ ਸੀ ।
ਸਾਦ ਮੁਰਾਦਾ ,ਨਿਰਾ ਇਸ਼ਕ !

ਜਿਹਦੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਫਰੇਬ ਨਹੀਂ। ਇਹ ਕਿਰਦਾਰ ਅਜਿਹਾ ਸੀ ਜਿਵੇਂ ਉਹ ਰੱਬ ਦੇ ਭਾਣੇ ਵਿੱਚ ਹੋਵੇ।ਇਸ ਫ਼ਿਲਮ ਦਾ ਉਤਾਰਾ ਕਰਕੇ ਭਾਰਤੀ ਸਿਨੇਮਾ ਅੰਦਰ ਜਦੋਂ ਆਮਿਰ ਖਾਨ ਲਾਲ ਸਿੰਘ ਚੱਡਾ ਨਾਮ ਦੀ ਫ਼ਿਲਮ ਬਣਾਉਂਦਾ ਹੈ ਤਾਂ ਇਹਦੇ ਦੋ ਖਾਸ ਕਾਰਨ ਮੁੱਢਲੇ ਤੌਰ ਤੇ ਸਮਝਾਉਂਦੇ ਹਨ ।ਪਹਿਲਾਂ ਲਾਲ ਸਿੰਘ ਚੱਡਾ ਫੋਰਸਟ ਗੰਪ ਵਰਗਾ ਹੀ ਹੋਵੇਗਾ। ਪੰਜਾਬੀ ਬੰਦੇ ਦੀ ਪਛਾਣ ਨਾਲ ਜੁੜੀ ਹੋਈਆਂ ਉਹ ਸਾਰੀਆਂ ਗੱਲਾਂ ਫੋਰਸਟ ਗੰਪ ਦੇ ਕਿਰਦਾਰ ਵਿੱਚ ਹਨ ਜੋ ਲਾਲ ਸਿੰਘ ਚੱਡਾ ਦੇ ਰੂਪ ਵਿੱਚ ਨਜ਼ਰ ਆ ਸਕੇ। ਲਾਲ ਸਿੰਘ ਚੱਢਾ ਸਿੱਖ ਹੈ, ਇਮਾਨਦਾਰ ਹੈ ,ਨੀਤ ਦਾ ਸਾਫ ਹੈ । ਰੱਬ ਦੇ ਭਾਣੇ ਵਿੱਚ ਚੱਲਣ ਵਾਲਾ ਸਿੱਖ ਹੈ ਅਤੇ ਉਹ ਕਿਰਦਾਰ ਹੈ ਜੋ ਆਪਣੇ ਆਪ ਤੇ ਹੱਸ ਵੀ ਸਕਦਾ ਹੈ ਅਤੇ ਆਪਣੇ ਆਪ ਤੇ ਲੋਕਾਂ ਨੂੰ ਹਸਾ ਵੀ ਸਕਦਾ ਹੈ। ਅਜਿਹੀ ਖੁੱਲ੍ਹਦਿਲੀ ਤਾਂ ਕਿਸੇ ਪੰਜਾਬੀ ਕਿਰਦਾਰ ਵਿੱਚ ਹੀ ਨਜ਼ਰ ਆਵੇਗੀ।

ਦੂਜਾ ਕਾਰਨ ਆਮਿਰ ਖਾਨ ਨੂੰ ਭਾਰਤ ਦਾ ਟੌਮ ਹੈਂਕਸ ਕਿਹਾ ਜਾਂਦਾ ਹੈ।ਦੋਵਾਂ ਦੀ ਐਕਟਿੰਗ, ਹਾਵ-ਭਾਵ ਅਤੇ ਅਦਾਕਾਰੀ ਦੀਆਂ ਬਾਰੀਕੀਆਂ ਕਾਫ਼ੀ ਮਿਲਦੀਆਂ ਜੁਲਦੀਆਂ ਹਨ । ਜਿਵੇਂ ਇੱਕ ਦੂਜੇ ਤੋਂ ਇਹ ਅਦਾਕਾਰ ਬਹੁਤ ਪ੍ਰਭਾਵਿਤ ਹੋਣ।ਸੋ ਅਜਿਹੇ ਚ ਲਾਲ ਸਿੰਘ ਚੱਡਾ ਦੀ ਉਡੀਕ ਸਭ ਨੂੰ ਰਹੇਗੀ। ਫ਼ਿਲਮ ਸੀਕਰੇਟ ਸੁਪਰਸਟਾਰ ਤੋਂ ਬਾਅਦ ਅਦਵੈਤ ਚੰਦਨ ਦੂਜੀ ਵਾਰ ਆਮਿਰ ਖ਼ਾਨ ਦੀ ਪ੍ਰੋਡਕਸ਼ਨ ਚ ਬਤੌਰ ਹਦਾਇਤਕਾਰ ਆ ਰਿਹਾ ਹੈ।

ਇਸ ਤੋਂ ਇਲਾਵਾ ਇਹ ਗੱਲ ਵੀ ਧਿਆਨ ਦੇਣ ਵਾਲੀ ਹੋਣੀ ਚਾਹੀਦੀ ਹੈ ਕਿ ਅਦਵੈਤ ਚੰਦਨ ਨੇ ਸੀਕਰੇਟ ਸੁਪਰਸਟਾਰ , ਸੰਨੀ ਲਿਓਨ ਦੀ ਬਾਇਓਗ੍ਰਾਫੀ ਕਰਨਜੀਤ ਕੌਰ ਵਿੱਚ ਧਾਰਮਿਕ ਪਛਾਣਾਂ ਨੂੰ ਪੇਸ਼ ਕਰਨ ਲੱਗਿਆਂ ਕਈ ਥਾਵਾਂ ਤੇ ਖੁੰਝਿਆ ਹੈ । ਚੰਗਾ ਹਦਾਇਤਕਾਰ ਹੋਣ ਦੇ ਬਾਵਜੂਦ ਉਹ ਅਜਿਹੀਆਂ ਸੂਖਮ ਗ਼ਲਤੀਆਂ ਕਿਉਂ ਕਰ ਗਿਆ ? ਫ਼ਿਲਮ ਲਾਲ ਸਿੰਘ ਚੱਡਾ ਬਣਾਉਣ ਵੇਲੇ ਕੀ ਉਹ ਆਪਣੀ ਸਮਝ ਬੂਝ ਤੋਂ ਕੰਮ ਲਵੇਗਾ ? ਇਸ ਦੀ ਵੀ ਉਡੀਕ ਰਹੇਗੀ। #ਮਹਿਕਮਾ_ਪੰਜਾਬੀ

Check Also

ਜੂਨ 1984- ਜਦੋਂ ਅਧਿਆਪਕਾ ਨਾਲ ਭਾਰਤੀ ਫੋਜੀਆ ਨੇ ਬਲਾਤਕਾਰ ਕੀਤਾ

“ ਵਹਿਸ਼ਤ ਦੀ ਇੱਕ ਹੋਰ ਦਿਲ ਦਹਿਲਾਉਣ ਵਾਲੀ ਹੱਡਬੀਤੀ ਖਾਲਸਾ ਸਕੂਲ, ਪਾਉਂਟਾ ਸਾਹਿਬ ਦੀ ਇੱਕ …

%d bloggers like this: