Breaking News
Home / ਅੰਤਰ ਰਾਸ਼ਟਰੀ / ਜਦੋਂ ਮੇਰੇ ਪਰਿਵਾਰ ਦੀ ਸਿੱਖ ਟਰੱਕ ਡਰਾਈਵਰ ਨੇ ਕੀਤੀ ਮਦਦ-ਭਾਰਤੀ ਹਾਈ ਕਮਿਸ਼ਨਰ

ਜਦੋਂ ਮੇਰੇ ਪਰਿਵਾਰ ਦੀ ਸਿੱਖ ਟਰੱਕ ਡਰਾਈਵਰ ਨੇ ਕੀਤੀ ਮਦਦ-ਭਾਰਤੀ ਹਾਈ ਕਮਿਸ਼ਨਰ

ਲੰਡਨ, 15 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਭਾਰਤੀ ਹਾਈ ਕਮਿਸ਼ਨਰ ਲੰਡਨ ਰੁਚੀ ਘਣਸ਼ਿਆਮ ਨੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਯੂਰਪ ਦੇ ਸਭ ਤੋਂ ਵੱਡੇ ਗੁਰੂ ਘਰ ਵਜੋਂ ਜਾਣੇ ਜਾਂਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਮੱਥਾ ਟੇਕਿਆ | ਇਸ ਮੌਕੇ ਆਪਣੇ ਜੀਵਨ ਦੀ ਘਟਨਾ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਬਚਪਨ ਵਿਚ ਉਹ ਆਪਣੇ ਪਿਤਾ, ਭੈਣਾਂ ਤੇ ਪੂਰੇ ਪਰਿਵਾਰ ਨਾਲ ਜਾ ਰਹੇ ਸਨ, ਤਾਂ ਰਾਤ ਸਮੇਂ ਉਨ੍ਹਾਂ ਦੀ ਕਾਰ ਖਰਾਬ ਹੋ ਗਈ, ਤਾਂ ਉਸ ਸਮੇਂ ਇੱਕ ਸਿੱਖ ਟਰੱਕ ਡਰਾਇਵਰ ਨੇ ਉਨ੍ਹਾਂ ਦੀ ਮਦਦ ਕੀਤੀ ਸੀ, ਜਿਸ ਨੂੰ ਮੈਂ ਭੁਲਾ ਨਹੀਂ ਸਕਦੀ | ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਕਿਹਾ ਸੀ ਕਿ ਜਦੋਂ ਵੀ ਲੋੜ ਪਵੇ ਬਿਨਾਂ ਕਿਸੇ ਝਿਜਕ ਸਿੱਖ ਤੋਂ ਮਦਦ ਲੈ ਸਕਦੇ ਹੋ |

ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਸੰਗਤਾਂ ਨੂੰ ਵਧਾਈ ਦਿੰਦਿਆਂ ਭਾਰਤ ਸਰਕਾਰ ਵਲੋਂ ਜਾਰੀ ਕੀਤੀਆਂ ਡਾਕ ਟਿਕਟਾਂ ਤੇ ਯਾਦਗਰੀ ਚਿੰਨ ਵੀ ਸਭਾ ਨੂੰ ਭੇਂਟ ਕੀਤੇ | ਗੁਰੂ ਘਰ ਵਲੋਂ ਪ੍ਰਧਾਨ ਗੁਰਮੇਲ ਸਿੰਘ ਮੱਲੀ ਤੇ ਮੀਤ ਪ੍ਰਧਾਨ ਸੋਹਣ ਸਿੰਘ ਸਮਰਾ ਨੇ ਰੁਚੀ ਘਣਸ਼ਿਆਮ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਗੁਰਦੁਆਰਾ ਲੰਡਨ ਈਸਟ ਦੇ ਪ੍ਰਧਾਨ ਮੇਜਰ ਸਿੰਘ ਬਾਸੀ, ਗੁਰਦੁਆਰਾ ਰਾਮਗੜ੍ਹੀਆ ਸਭਾ ਵਲੋਂ ਜਸਪਾਲ ਸਿੰਘ ਭਾੋਗਲ, ਹੇਜ਼ ਗੁਰੂ ਘਰ, ਸ਼ੈਫਰਡਬੁਸ਼ਾਂ ਗੁਰੂ ਘਰ, ਰਵਿਦਾਸ ਸਭਾ ਸਾਊਥਾਲ ਦੇ ਪ੍ਰਧਾਨ ਜੋਗਰਾਜ ਅਹੀਰ, ਰਾਮ ਮੰਦਰ ਤੋਂ ਉਮੇਸ਼ ਚੰਦਰ, ਗੁਰੂ ਨਾਨਕ ਸਿੱਖ ਸਕੂਲ ਦੇ ਟਰੱਸਟੀ ਅਰੁਣ ਠਾਕੁਰ, ਗਿਆਨੀ ਸ਼ਮਸ਼ੇਰ ਸਿੰਘ, ਕਾਰੋਬਾਰੀ ਬਲਵਿੰਦਰ ਸਿੰਘ ਗਿੱਲ, ਰਣਜੀਤ ਸਿੰਘ ਵੜੈਂਚ, ਬਲਜੀਤ ਸਿੰਘ ਮੱਲੀ, ਗੁਰਬਚਨ ਸਿੰਘ ਅਟਵਾਲ, ਡੀ. ਪੀ. ਸਿੰਘ, ਸੁਮੰਤ ਝਾਅ, ਵਿੰਨੀ ਖਹਿਰਾ, ਕਵਲਜੀਤ ਸਿੰਘ ਡੀ. ਬੀ. ਕੇ., ਕੁਲਵੰਤ ਸਿੰਘ ਮੱਲੀ ਤੋਂ ਇਲਾਵਾ ਵੱਖ-ਵੱਖ ਸਭਾ ਸੁਸਾਇਟੀਆਂ ਦੇ ਨੁਮਾਇੰਦੇ ਹਾਜ਼ਰ ਸਨ |

Check Also

‘ਦ ਕੋਰ ਮੂਵਮੈਂਟ’ ਦੀ ਧਾਕੜ ਕੁੜੀ ਦਾ ਪਹਿਲਾ ਇੰਟਰਵਿਊ

ਦ ਕੋਰ ਮੂਵਮੈਂਟ’ ਦੀ ਧਾਕੜ ਕੁੜੀ ਦਾ ਪਹਿਲਾ ਇੰਟਰਵਿਊ ਸਮਾਜ ਦੇ ਡਰ ਤੋਂ ਨਾ ਬੋਲਣ …

%d bloggers like this: