Breaking News
Home / ਅੰਤਰ ਰਾਸ਼ਟਰੀ / ਅਮਰੀਕਾ: ਸੜਕ ਹਾਦਸੇ ਵਿਚ ਪੰਜਾਬੀ ਨੌਜਵਾਨ ਦੀ ਮੌਤ

ਅਮਰੀਕਾ: ਸੜਕ ਹਾਦਸੇ ਵਿਚ ਪੰਜਾਬੀ ਨੌਜਵਾਨ ਦੀ ਮੌਤ

ਨਡਾਲਾ-ਅਮਰੀਕਾ ਦੇ ਕੈਲੇਫੋਰਨੀਆ ਰਾਜ ’ਚ ਹੋਏ ਸੜਕ ਹਾਦਸੇ ਵਿਚ ਪਿੰਡ ਮਿਰਜ਼ਾਪੁਰ ਵਾਸੀ ਨੌਜਵਾਨ ਸ਼ਰਨਜੀਤ ਸਿੰਘ (21) ਪੁੱਤਰ ਜਸਵਿੰਦਰ ਸਿੰਘ ਦੀ ਮੌਤ ਹੋ ਗਈ ਹੈ।ਹਾਦਸੇ ਸਮੇਂ ਸ਼ਰਨਜੀਤ ਟਰਾਲੇ ’ਤੇ ਸਾਮਾਨ ਲੈ ਕੇ ਆਪਣੇ ਸਾਥੀ ਨਾਲ ਮੈਕਸਿਕੋ ਜਾ ਰਿਹਾ ਸੀ ਤਾਂ ਅੱਗੇ ਜਾ ਰਹੇ ਟਰਾਲੇ ਨਾਲ ਉਨ੍ਹਾਂ ਦਾ ਟਰਾਲਾ ਟਕਰਾ ਗਿਆ। ਹਾਦਸਾਗ੍ਰਸਤ ਟਰਾਲੇ ਨੂੰ ਨਡਾਲਾ ਨਿਵਾਸੀ ਨੌਜਵਾਨ ਚਲਾ ਰਿਹਾ ਸੀ।

ਜਦਕਿ ਸ਼ਰਨਜੀਤ ਸਿੰਘ ਦੂਜੇ ਪਾਸੇ ਸੁੱਤਾ ਹੋਇਆ ਸੀ। ਟੱਕਰ ਏਨੀ ਜ਼ਬਰਦਸਤ ਸੀ ਕਿ ਟਰਾਲਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਸ਼ਰਨਜੀਤ ਦੀ ਮੌਤ ਹੋ ਗਈ। ਉਸ ਦੇ ਪਿਤਾ ਜਸਵਿੰਦਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ 4 ਸਾਲ ਪਹਿਲਾਂ ਉਨ੍ਹਾਂ ਨੇ ਆਪਣੇ ਹੋਣਹਾਰ ਇਕਲੌਤੇ ਪੁੱਤਰ ਨੂੰ 48 ਲੱਖ ਖਰਚ ਕੇ ਅਮਰੀਕਾ ਭੇਜਿਆ ਸੀ। ਇਸ ਵੇਲੇ ਕੈਲੀਫੋਰਨੀਆ ਦੇ ਸ਼ਹਿਰ ਵਿਕਸਟੀਲ ਵਿਚ ਹੋਰਨਾਂ ਨੌਜਵਾਨਾਂ ਨਾਲ ਰਹਿ ਰਿਹਾ ਸੀ। ਸ਼ਰਨਜੀਤ ਨੇ ਦੋ ਕੁ ਮਹੀਨੇ ਬਾਅਦ ਆਪਣੀ ਭੈਣ ਦੇ ਵਿਆਹ ’ਤੇ ਪੰਜਾਬ ਆਉਣਾ ਸੀ।

ਸੋਸ਼ਲ ਮੀਡੀਆ ਮੁਤਾਬਕ – ਬੜੀ ਦੁਖਦਾਈ ਖਬਰ ਏ ਆਪਣਾ ਇਕ ਪੰਜਾਬੀ ਜਵਾਨ ਮੁੰਡਾ ਸ਼ਰਨਜੀਤ ਸਿੰਘ ਨਾਲਦੇ ਨਵੇਂ ਡਰੈਵਰ ਦੀ ਅਣਗਹਿਲੀ ਕਰਕੇ ਪਿੱਛੇ ਸੁੱਤਾ ਹੋਇਆ ਜਾਨ ਗਵਾ ਬੈਠਾ..!! ਰੋਡ ਦੇ ਪਾਸੇ ਖੜੇ ਟਰੇਲਰ ਚ ਕਲਿੰਡਰ ਸਾਇਡ ਵੱਜੀ ਤੇ ਉਸੇ ਪਾਸੇ ਸ਼ਰਨ ਦਾ ਸਿਰ ਸੀ..!!
ਮੁੰਡੇ ਦੀ ਉਮਰ ਹਾਲੇ ਸਿਰਫ਼ 23 ਸਾਲ ਸੀ ਤੇ ਜਲੰਧਰ ਕੋਲ ਪਿੰਡ ਮਿਰਜਾਪੁਰ ਦਾ ਰਹਿਣ ਵਾਲਾ ਤੇ ਦੋ ਭੈਣਾ ਦਾ ਇਕਲੌਤਾਂ ਭਰਾ ਸੀ..!! ਭੈਣ ਦਾ ਫਰਵਰੀ ਚ ਵਿਆਹ ਰੱਖਿਆ ਹੋਇਆ

Check Also

ਨਿਊਜ਼ੀਲੈਂਡ- ਕੈਬਨਿਟ ਮੰਤਰੀ ਨੇ ਆਪਣੇ ਦੋਸਤ ਦੇ ਇਮੀਗ੍ਰੇਸ਼ਨ ਮਾਮਲੇ ‘ਚ ਦਖਲ ਅੰਦਾਜ਼ੀ ਲਈ ਮੰਗੀ ਮੁਆਫੀ

ਔਕਲੈਂਡ 6 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਬ੍ਰਾਡਕਾਸਟਿੰਗ, ਕਮਿਉਨੀਕੇਸ਼ਨ ਅਤੇ ਡਿਜ਼ੀਟਲ ਮੀਡੀਆ ਮੰਤਰੀ ਸ੍ਰੀ ਕ੍ਰਿਸ …