Breaking News
Home / ਰਾਸ਼ਟਰੀ / ਐਮਨੇਸਟੀ ਦੇ ਦਿੱਲੀ ਤੇ ਬੇਂਗਲੁਰੂ ਸਥਿਤ ਦਫਤਰਾਂ ‘ਤੇ ਸੀਬੀਆਈ ਛਾਪੇ

ਐਮਨੇਸਟੀ ਦੇ ਦਿੱਲੀ ਤੇ ਬੇਂਗਲੁਰੂ ਸਥਿਤ ਦਫਤਰਾਂ ‘ਤੇ ਸੀਬੀਆਈ ਛਾਪੇ

ਦੁਨੀਆ ਭਰ ‘ਚ ਮਨੁੱਖੀ ਅਧਿਕਾਰਾਂ ਦੀ ਰਾਖੀ ਕਰ ਰਹੀ ਵੱਕਾਰੀ ਜਥੇਬੰਦੀ “ਐਮਨੈਸਟੀ ਇੰਟਰਨੈਸ਼ਨਲ” ਦੇ ਬੰਗਲੌਰ ਅਤੇ ਦਿੱਲੀ ‘ਚ ਮੌਜੂਦ ਦਫਤਰਾਂ ‘ਤੇ ਸੀਬੀਆਈ ਨੇ ਛਾਪੇ ਮਾਰੇ ਹਨ।”ਐਮਨੈਸਟੀ ਇੰਟਰਨੈਸ਼ਨਲ” ਦੇ ਅੰਤਰਰਾਸ਼ਟਰੀ ਕਾਰਕੁਨਾਂ ਨੂੰ ਕਸ਼ਮੀਰ, ਪੰਜਾਬ ਸਮੇਤ ਭਾਰਤ ਦੇ ਹੋਰ ਬਹੁਤ ਸਾਰੇ ਇਲਾਕਿਆਂ ‘ਚ ਵੜਨ ਦੀ ਆਗਿਆ ਨਹੀਂ। ਛਾਪਿਆ ਰਾਹੀਂ ਪਾਇਆ ਗਿਆ ਇਹ ਤਾਜ਼ਾ ਦਬਾਅ ਭਾਰਤ ‘ਚ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਗੱਲ ਕਰਨ ਵਾਲਿਆਂ ਨੂੰ ਚੁੱਪ ਕਰਵਾਉਣ ਦੀ ਆਹਲਾ ਮਿਸਾਲ ਹੈ।
– ਗੁਰਪ੍ਰੀਤ ਸਿੰਘ ਸਹੋਤਾ

ਬੇਂਗਲੁਰੂ: ਮਨੁੱਖੀ ਹੱਕਾਂ ਦੀ ਬਹਾਲੀ ਨੂੰ ਯਕੀਨੀ ਬਣਾਉਣ ਲਈ ਕਾਰਜ ਕਰਦੀ ਵਿਸ਼ਵ ਪੱਧਰ ਦੀ ਸੰਸਥਾ ਐਮਨੇਸਟੀ ਦੇ ਭਾਰਤ ਵਿਚਲੇ ਦਿੱਲੀ ਅਤੇ ਬੇਂਗਲੁਰੂ ਦਫਤਰਾਂ ‘ਚ ਅੱਜ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਗਈ। ਭਾਰਤ ਸਰਕਾਰ ਸੰਸਥਾ ‘ਤੇ ਵਿਦੇਸ਼ੀ ਫੰਡਿੰਗ ਵਿੱਚ ਸ਼ਾਮਿਲ ਹੋਣ ਦਾ ਦੋਸ਼ ਲਾ ਰਹੀ ਹੈ। ਸੰਸਥਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਮਨੁੱਖੀ ਹੱਕਾਂ ਦੇ ਹੋ ਰਹੇ ਘਾਣ ਖਿਲਾਫ ਬੋਲਣ ਕਾਰਨ ਸਰਕਾਰ ਸੰਸਥਾ ਦੀ ਅਵਾਜ਼ ਦਬਾਉਣ ਲਈ ਇਹ ਕਾਰਵਾਈਆਂ ਕਰ ਰਹੀ ਹੈ।

ਐਮਨੇਸਟੀ ਨੇ ਕਿਹਾ, “ਪਿਛਲੇ ਸਾਲ ਤੋਂ, ਲਗਾਤਾਰ ਸਾਨੂੰ ਤੰਗ ਕੀਤਾ ਜਾ ਰਿਹਾ ਹੈ।” ਸੰਸਥਾ ਨੇ ਕਿਹਾ, “ਐਮਨੇਸਟੀ ਇੰਡੀਆ ਪੂਰੀ ਤਰ੍ਹਾਂ ਭਾਰਤੀ ਅਤੇ ਕੌਮਾਂਤਰੀ ਕਾਨੂੰਨਾਂ ਦੀ ਪਾਬੰਦ ਹੈ। ਭਾਰਤ ਵਿੱਚ ਤੇ ਹੋਰ ਥਾਵਾਂ ‘ਤੇ ਵੀ ਅਸੀਂ ਆਲਮੀ ਮਨੁੱਖੀ ਹੱਕਾਂ ਦੀ ਬਹਾਲੀ ਲਈ ਕੰਮ ਕਰਦੇ ਹਾਂ। ਇਹ ਉਹੀ ਕਦਰਾਂ ਕੀਮਤਾਂ ਹਨ ਜੋ ਭਾਰਤੀ ਸੰਵਿਧਾਨ ਵਿੱਚ ਦਰਜ ਹਨ।”ਦੱਸ ਦਈਏ ਕਿ ਪਿਛਲੇ ਸਾਲ ਵੀ ਸੰਸਥਾ ਦੇ ਬੇਂਗਲੁਰੂ ਸਥਿਤ ਦਫਤਰ ‘ਤੇ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਕੀਤੇ ਜਾਂਦੇ ਮਨੁੱਖੀ ਹੱਕਾਂ ਦੇ ਘਾਣ ਖਿਲਾਫ ਐਮਨੇਸਟੀ ਲਗਾਤਾਰ ਕੌਮਾਂਤਰੀ ਪੱਧਰ ‘ਤੇ ਅਵਾਜ਼ ਚੁੱਕਦੀ ਆ ਰਹੀ ਹੈ।

Check Also

ਹਿੰਦੂ ਅੱਤਵਾਦੀ ਵਿਕਾਸ ਦੂਬੇ ਨੂੰ ਮੰਦਿਰ ਵਿਚ ਲੁਕੇ ਹੋਏ ਨੂੰ ਗ੍ਰਿਫਤਾਰ ਕੀਤਾ ਗਿਆ

ਅੱਠ ਪੁਲਿਸ ਮੁਲਾਜ਼ਮਾਂ ਦਾ ਕਤਲ ਕਰਨ ਵਾਲੇ ਵਿਕਾਸ ਦੂਬੇ ਨੂੰ ਲੋਕਾਂ ਵੱਲੋਂ ਹਿੰਦੂ ਅੱਤਵਾਦੀ ਕਹਿਣ …

%d bloggers like this: