Breaking News
Home / ਪੰਜਾਬ / ਮੋਗਾ ਵਿਚ ਪੈਦਲ ਜਾ ਰਹੇ ਪਿਉ-ਪੁੱਤ ਉਤੇ ਪਲਟਿਆ ਟੈਂਪੂ, ਦੋਵਾਂ ਦੀ ਮੌਤ

ਮੋਗਾ ਵਿਚ ਪੈਦਲ ਜਾ ਰਹੇ ਪਿਉ-ਪੁੱਤ ਉਤੇ ਪਲਟਿਆ ਟੈਂਪੂ, ਦੋਵਾਂ ਦੀ ਮੌਤ

ਮੋਗਾ ਦੇ ਬਰਨਾਲਾ ਰੋਡ ‘ਤੇ ਇਕ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ਨੇ ਪਿਉ-ਪੁੱਤ ਦੀ ਜਾਨ ਲੈ ਲਈ। ਦੱਸਿਆ ਜਾ ਰਿਹਾ ਹੈ ਇਹ ਦੋਵੇਂ ਸੜਕ ਦੇ ਇਕ ਪਾਸੇ ਪੈਦਲ ਜਾ ਰਹੇ ਸਨ। ਜਿਨ੍ਹਾਂ ਨੂੰ ਇਕ ਟੈਂਪੂ ਨੇ ਆਪਣੀ ਲਪੇਟ ਵਿਚ ਲੈ ਲਿਆ। ਮੌਕੇ ਉਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ ਨਾਲ ਟੱਕਰ ਤੋਂ ਬਾਅਦ ਟੈਂਪੂ ਪੈਦਲ ਜਾ ਰਹੇ ਪਿਉ-ਪੁੱਤ ਉਤੇ ਪਲਟ ਗਿਆ।

ਪਤਾ ਲੱਗਾ ਹੈ ਕਿ ਮੋਗਾ ਦੇ ਬਰਨਾਲਾ ਰੋਡ ‘ਤੇ ਇਕ ਟੈਂਪੂ ਤੇ ਕਾਰ ਦੀ ਭਿਆਨਕ ਟੱਕਰ ਹੋ ਗਈ। ਜਿਸ ਦੌਰਾਨ ਰਸਤੇ ‘ਤੇ ਜਾ ਰਹੇ ਪਿਉ-ਪੁੱਤ ਇਸ ਹਾਦਸੇ ਦਾ ਸ਼ਿਕਾਰ ਹੋ ਗਏ, ਜਿਨ੍ਹਾਂ ਦੀ ਮੌਕੇ ‘ਤੇ ਮੌਤ ਹੋ ਗਈ। ਹਾਲਾਂਕਿ ਹਾਦਸੇ ਦਾ ਸ਼ਿਕਾਰ ਹੋਏ ਟੈਂਪੂ ਤੇ ਕਾਰ ਚਾਲਕ ਵਾਲ-ਵਾਲ ਬਚ ਗਏ। ਮ੍ਰਿਤਕ ਪਿਉ-ਪੁੱਤ ਮੋਗਾ ਦੇ ਡਾਲਾ ਦੇ ਦੱਸੇ ਜਾ ਰਹੇ ਹਨ।

Check Also

ਸੜਕ ਹਾਦਸੇ ਵਿਚ ਕਾਰਾਂ ਦੀ ਜ਼ਬਰਦਸਤ ਟੱਕਰ, 1 ਦੀ ਮੌਤ, 1 ਜ਼ਖਮੀ

ਭੋਗਪੁਰ, 9 ਦਸੰਬਰ (ਕੁਲਦੀਪ ਸਿੰਘ ਪਾਬਲਾ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਪਰ ਸਥਿਤ ਪਿੰਡ ਕਾਲਾ ਬੱਕਰਾ …