Breaking News
Home / ਮੁੱਖ ਖਬਰਾਂ / ਨਾਮਧਾਰੀਆਂ ਦੇ ਅਜੀਬੋ ਗਰੀਬ ਪੋਸਟਰ- ਪੁਲਿਸ ਦੀ ਸੇਵਾ ਕਰੋ, ਲੰਗਰ ਨਾ ਲਾਉ, ਕੁਲਫੀਆਂ ਖਰੀਦੋ

ਨਾਮਧਾਰੀਆਂ ਦੇ ਅਜੀਬੋ ਗਰੀਬ ਪੋਸਟਰ- ਪੁਲਿਸ ਦੀ ਸੇਵਾ ਕਰੋ, ਲੰਗਰ ਨਾ ਲਾਉ, ਕੁਲਫੀਆਂ ਖਰੀਦੋ

ਨਾਮਧਾਰੀ ਠਾਕੁਰ ਦਲੀਪ ਸਿੰਘ ਵਲੋਂ ਗੁਰੂ ਨਾਨਕ ਸਾਹਬ ਦੀ ਜਨਮ ਸ਼ਤਾਬਦੀ ਮੌਕੇ ਅਜੀਬੋ ਗਰੀਬ ਫੱਟੇ ਲਾਏ ਗੲੇ । ਲੋਕਾਂ ਨੂੰ ਕਿਹਾ ਗਿਆ ਕਿ ਪੁਲਿਸ ਦੀ ਸੇਵਾ ਕਰੋ।

ਇਕ ਹੋਰ ਫੱਟੇ ਵਿੱਚ ਕਿਹਾ ਗਿਆ ਕਿ ਮਹਿੰਗੇ ਪਦਾਰਥਾਂ ਦੇ ਲੰਗਰ ਨਾ ਲਾਉ। ਸਗੋਂ ਗਰੀਬ ਲੜਕੀਆਂ ਨੂੰ ਪੜਾਈ ਕਰਵਾਉ। ਕੀ ਸਾਰੀ ਦੁਨੀਆਂ ਵਿੱਚ ਗਰੀਬ ਲੜਕੀਆਂ ਇਸ ਕਰਕੇ ਨਹੀਂ ਪੜ੍ਹ ਰਹੀਆਂ ਕਿਉਂਕਿ ਮਹਿੰਗੇ ਪਦਾਰਥਾਂ ਦੇ ਲੰਗਰ ਲਾਏ ਜਾ ਰਹੇ ਨੇ ?

ਸੁਲਤਾਨਪੁਰ ਲੋਧੀ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤ ਆਈ ਹੋਈ ਸੀ। ਸਾਰੇ ਸ਼ਹਿਰ ਵਿੱਚ ਥਾਂ ਥਾਂ ‘ਤੇ ਕੁਲਫੀਆਂ ਵੇਚੀਆਂ ਜਾ ਰਹੀਆਂ ਸਨ। ਇਹ ਕੁਲਫੀਆਂ ਭੈਣੀ ਸਾਹਿਬ ਵਾਲਿਆਂ ਵਲੋਂ ਤਿਆਰ ਕੀਤੀਆਂ ਗੲੀਆਂ ਸਨ। ਹਰੇਕ ਮੋੜ ‘ਤੇ ਨਾਮਧਾਰੀ ਚੇਲੇ ਕੁਲਫੀਆਂ ਵੇਚ ਰਹੇ ਸਨ। ਇਕ ਕੁਲਫੀ ਦਸ ਤੋਂ ਲ਼ੈ ਕੇ ਤੀਹ ਰੁਪੲੇ ਵਿੱਚ ਵੇਚੀ ਗੲੀ। ਇਸ ਹਿਸਾਬ ਨਾਲ ਲੱਖਾਂ ਦੀ ਗਿਣਤੀ ‘ਚ ਆਈ ਸੰਗਤ ਤੋਂ ਕਰੋੜਾਂ ਰੁਪਏ ਦੀ ਕਮਾਈ ਕੀਤੀ ਗੲੀ ਹੋਵੇਗੀ।

ਸਾਰੀ ਗੱਲ ਦਾ ਤੱਤ ਸਾਰ ਇਹੀ ਨਿਕਲਦਾ ਸੀ ਕਿ ਲੰਗਰ ਨਾ ਲਾਉ, ਪਰ ਕੁਲਫੀਆਂ ਖਰੀਦੋ। ਗਰੀਬ ਕੁੜੀਆਂ ਦਾ ਤਾਂ ਬਹਾਨਾ ਹੀ ਲੱਗਦਾ।

ਬਾਕੀ ਨਾਮਧਾਰੀਆਂ ਵਲੋਂ ਲੁਧਿਆਣੇ ਵਿੱਚ ਚਲਾਏ ਜਾਂਦੇ ਅਪੋਲੋ ਹਸਪਤਾਲ ਵਿੱਚ ਦਾਖ਼ਲ ਹੋਣਾ ਸ਼ਾਇਦ ਹੀ ਕਿਸੇ ਗਰੀਬ ਬੱਚੀ ਦੇ ਵੱਸ ਦਾ ਰੋਗ ਹੋਵੇ।

ਲੰਗਰ ਪੰਜਾਬ ਧਰਤੀ ‘ਤੇ ਹੋਈ ਦੀ ਮਹਾਨ ਖੋਜ ਅਤੇ ਰੀਤ ਏ, ਜੋ ਸਾਰੀ ਦੁਨੀਆਂ ‘ਚ ਫੈਲੀ। ਲੰਗਰਾਂ ‘ਤੇ ਆਹਣੇ ਬਾਹਣੇ ਹੁੰਦੇ ਹਮਲਿਆਂ ਬਾਰੇ ਸੁਚੇਤ ਹੋਣ ਦੀ ਲੋੜ ਹੈ। ਘੱਟੋ ਘੱਟ ਧਾਰਮਿਕ ਮੌਕਿਆਂ ‘ਤੇ ਬਜਾਰ ਸਜਾਉਣ ਵਾਲੇ ਤਾਂ ਲੰਗਰਾਂ ਬਾਰੇ ਕੁਤਰਕ ਨਾ ਕਰਨ‌।

#ਮਹਿਕਮਾ_ਪੰਜਾਬੀ

Check Also

ਜ਼ਰੂਰ ਦੇਖੋ ਇਹ ਵੀਡੀਉ – ਕਰੋਨਾ ਵਾ ਇ ਰ ਸ ਤੋਂ ਮੌਤ ਦੀ ਸੰਭਾਵਨਾ ਅਤੇ ਇਲਾਜ

ਸਿਹਤ ਮੰਤਰੀ ਨੇ 29 ਮਰੀਜ਼ਾਂ, ਜਿਨ੍ਹਾਂ ਚੋਂ 3 ਠੀਕ ਹੋ ਚੁੱਕੇ ਹਨ, ਬਾਰੇ ਜਾਣਕਾਰੀ ਦਿੰਦਿਆਂ …

%d bloggers like this: