Breaking News
Home / ਰਾਸ਼ਟਰੀ / ਭਾਜਪਾ ਨੂੰ ਸਿੱਧੂ ਕਰਕੇ ਲੱਗੀਆਂ ਮਿਰਚਾਂ- ਦੇਖੋ ਕੀ ਕਿਹਾ

ਭਾਜਪਾ ਨੂੰ ਸਿੱਧੂ ਕਰਕੇ ਲੱਗੀਆਂ ਮਿਰਚਾਂ- ਦੇਖੋ ਕੀ ਕਿਹਾ

ਕਰਤਾਰਪੁਰ ਲਾਂਘੇ ਦੇ ਉਦਘਾਟਨ ਮਗਰੋਂ ਪਾਕਿਸਤਾਨ ਪਹੁੰਚੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਦੇ ਭਾਸ਼ਣ ਨੂੰ ਲੈ ਕੇ ਭਾਜਪਾ ਨੇ ਉਨ੍ਹਾਂ ਨੂੰ ਘੇਰਿਆ ਹੈ।ਕਰਤਾਰਪੁਰ ਸਾਹਿਬ ਵਿੱਚ ਸਟੇਜ ਤੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸ਼ਲਾਘਾ ਵਿੱਚ ਬੋਲੇ ਗਏ ਸ਼ਬਦਾਂ ਤੋਂ ਭਾਜਪਾ ਨੂੰ ਇਤਰਾਜ਼ ਹੈ।

ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ, ”ਸਿੱਧੂ ਪਾਕਿਸਤਾਨ ਜਾ ਕੇ ਸਿੱਖਾਂ ਦਾ ਨੁਮਾਇੰਦਾ ਬਣਨ ਦਾ ਦਾਅਵਾ ਕਰ ਰਹੇ ਸਨ, ਇਹ ਅਧਿਕਾਰ ਉਨ੍ਹਾਂ ਨੂੰ ਕਿਸ ਨੇ ਦਿੱਤਾ। ਸਿੱਧੂ ਨੇ ਇਮਰਾਨ ਖ਼ਾਨ ਨੂੰ ਸ਼ਹਿਨਸ਼ਾਹ ਅਤੇ ਬੱਬਰ ਸ਼ੇਰ ਵਰਗੇ ਸ਼ਬਦਾਂ ਨਾਲ ਸੰਬੋਧਿਤ ਕੀਤਾ।”ਪਾਤਰਾ ਨੇ ਅੱਗੇ ਕਿਹਾ ਕਿ ਸੋਨੀਆ ਗਾਂਧੀ ਨਵਜੋਤ ਸਿੰਘ ਸਿੱਧੂ ਦੇ ਇਸ ਬਿਆਨ ਕਾਰਨ ਮਾਫ਼ੀ ਮੰਗਣ ਜਿਸ ਵਿੱਚ ਸਿੱਧੂ ਕਹਿੰਦੇ ਹਨ ਕਿ ਚਲੋ ਸਾਰੇ ਮਸਲੇ ਜੱਫੀ ਪਾ ਕੇ ਸੁਲਝਾਈਏ।

ਇਸ ਗੱਲੋਂ ਵੀ ਸਿੱਧੂ ‘ਤੇ ਨਿਸ਼ਾਨਾ ਲਾਇਆ ਕਿ ਇਮਰਾਨ ਖ਼ਾਨ ਦੀ ਸ਼ਲਾਘਾ ਕਰਕੇ ਭਾਰਤ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।ਸਿੱਧੂ ਨੇ ਸਟੇਜ ਤੋਂ ਕਿਹਾ ਸੀ, ”ਮੇਰੀ ਜੱਫੀ ਵੀ ਮੁਹੱਬਤ ਹੈ। ਇੱਕ ਜੱਫੀ ਜੇ ਲਾਂਘਾ ਖੋਲ੍ਹੇ, ਦੂਜੀ ਜੱਫੀ ਪਾਈ, ਤੀਜੀ, ਚੌਥੀ, ਪੰਜਵੀਂ, ਛੇਵੀਂ ਤੇ ਸੌਵੀਂ ਜੱਫੀ ਪਾਈਏ। ਜੱਫੀ-ਜੱਫੀ ਕਰਕੇ ਯਾਰੋ ਸਭ ਮਸਲੇ ਸੁਲਝਾਈਏ। ਐਵੇਂ ਕਿਉਂ ਪੁੱਤ ਮਾਵਾਂ ਦੇ ਆਪਾਂ ਹੱਦਾਂ ਤੇ ਮਰਵਾਈਏ।”

Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: